8 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ, ਕੀਤਾ ਮੌਕੇ 'ਤੇ ਨਸ਼ਟ

Oct 02 2018 12:02 PM
8 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ, ਕੀਤਾ ਮੌਕੇ 'ਤੇ ਨਸ਼ਟ


ਪਠਾਨਕੋਟ
ਤੰਦਰੁਸਤ ਮਿਸ਼ਨ  ਤਹਿਤ ਮੁਹੱਲਾ ਘਰਥੌਲੀ ਪਠਾਨਕੋਟ ਵਿਖੇ ਇਕ 30 ਸਾਲਾ ਲੜਕੇ ਦੇ ਡੇਂਗੂ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੱਲੋਂ ਲਗਭਗ 62 ਘਰਾਂ ਵਿਚ ਬੜੀ ਬਾਰੀਕੀ ਨਾਲ ਡੇਂਗੂ ਦੇ ਲਾਰਵੇ ਦੀ ਜਾਂਚ ਕੀਤੀ ਗਈ, ਜਿਸ ਵਿਚ ਕੂਲਰ, ਫਰਿੱਜ, ਟਰੇਅ, ਗਮਲੇ, ਟਾਇਰ, ਪਾਣੀ ਵਾਲੇ ਡਰੰਮ, ਬਾਲਟੀਆਂ  ਸ਼ਾਮਲ ਸਨ। ਇਸ ਦੌਰਾਨ 8 ਘਰਾਂ ਵਿਚੋਂ ਡੇਂਗੂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ 'ਤੇ ਨਸ਼ਟ ਕਰਵਾਇਆ।  ੍ਰਟੀਮ ਦੀ ਅਗਵਾਈ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਕੁਲਵਿੰਦਰ ਭਗਤ ਕਰ ਰਹੇ ਸਨ। ਉਨ•ਾਂ ਕਿਹਾ ਕਿ ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸ-ਪੇਸ਼ੀਆਂ ਵਿਚ ਦਰਦ,  ਉਲਟੀਆਂ ਆਉਣ ਤਾਂ ਤੁਰੰਤ ਨੇੜੇ ਦੇ ਸਿਵਲ ਹਸਪਤਾਲ  ਸੰਪਰਕ ਕੀਤਾ ਜਾਵੇ। ਸਰਕਾਰੀ ਹਸਪਤਾਲਾਂ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ। ਇਸ ਮੌਕੇ  ਕੁਲਵਿੰਦਰ ਢਿੱਲੋਂ, ਸੁਖਦੇਵ ਸਮਿਆਲ, ਰਾਜੇਸ਼ ਕੁਮਾਰ, ਜਤਿਨ, ਵਿਕਰਮ ਆਦਿ ਮੌਜੂਦ ਸਨ।

© 2016 News Track Live - ALL RIGHTS RESERVED