ਸਤਲੁਜ ਦੀ ਭੇਂਟ ਚੜੀ ਕਿਸਾਨਾ ਦੀ ਫਸਲ

Oct 02 2018 12:02 PM
ਸਤਲੁਜ ਦੀ ਭੇਂਟ ਚੜੀ ਕਿਸਾਨਾ ਦੀ ਫਸਲ


ਚੰਡੀਗ਼ੜ
ਸਥਾਨਕ ਕਸਬੇ ਦੇ ਨਾਲ ਵਗਦੇ ਸਤਲੁਜ ਦਰਿਆ 'ਚ ਪਿਛਲੇ ਦਿਨੀ ਜ਼ਿਆਦਾ  ਪਾਣੀ ਛੱਡਣ  ਕਾਰਨ ਸਬ-ਤਹਿਸੀਲ ਸਿੱਧਵਾਂਬੇਟ ਦੇ ਕਿਸਾਨਾਂ ਦੀ ਦਰਿਆ ਅੰਦਰ ਪੈਂਦੀ ਸੈਂਕੜੇ ਏਕੜ ਝੋਨੇ ਦੀ ਫਸਲ, ਸਬਜ਼ੀਆਂ ਅਤੇ ਹਰੇ ਚਾਰੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ।
ਰਾਤੋ-ਰਾਤ ਪਾਣੀ ਆਉਣ ਕਾਰਨ ਦਰਿਆ ਸਤਲੁਜ ਦੇ ਅੰਦਰ ਵਸਦੇ ਕਈ ਗਰੀਬ ਪਰਿਵਾਰ ਆਪਣਾ ਸਾਮਾਨ ਬਾਹਰ ਕੱਢਣ 'ਚ ਲੱਗੇ ਹੋਏ ਹਨ  ਪਰ ਅਜੇ ਤੱਕ ਪ੍ਰਸ਼ਾਸਨ ਨੇ ਇਨ•ਾਂ ਵੱਲ ਝਾਤ ਵੀ ਨਹੀਂ ਮਾਰੀ।  ਪਿੰਡ ਸ਼ੇਰੇਵਾਲ  ਤੇ ਬਾਘੀਆਂ ਦੀ ਕਰੀਬ 70 ਏਕੜ ਝੋਨੇ ਦੀ ਫਸਲ ਜੋ ਕਿ ਬਿਲਕੁਲ ਪੱਕ ਕੇ ਤਿਆਰ ਹੋ ਚੁੱਕੀ ਸੀ, ਪਾਣੀ  'ਚ ਡੁੱਬਣ ਕਾਰਨ ਕਿਸਾਨਾਂ ਨੂੰ ਵੱਡੀ ਮਾਰ ਪੈ ਗਈ, ਕਿਉਂਕਿ ਫਸਲ ਦਾ ਝਾੜ ਘੱਟ ਨਿਕਲੇਗਾ।  ਉਕਤ  ਤੋਂ ਇਲਾਵਾ ਗੋਰਸੀਆਂ ਕਾਦਰਬਖਸ਼, ਕੋਟਮਾਨ, ਕੋਟਮਾਨ ਛੰਨਾ, ਭੂੰਦੜੀ, ਕੋਟਉਮਰਾ, ਕੁੱਲਾ, ਰਾਮਪੁਰਾ, ਤਲਵੰਡੀ ਨੌ-ਆਬਾਦ, ਨੂਰਪੁਰਬੇਟ, ਖਹਿਰਾ ਬੇਟ ਆਦਿ ਪਿੰਡਾਂ ਦੇ ਕਿਸਾਨਾਂ ਦੀਆਂ  ਦਰਿਆ ਅੰਦਰ ਬੀਜੀਆਂ ਫਸਲਾਂ ਦਾ  ਵੀ ਭਾਰੀ ਨੁਕਸਾਨ ਹੋਇਆ ਹੈ। ਉਕਤ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ।

© 2016 News Track Live - ALL RIGHTS RESERVED