ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਾਂਤੀ ਮਾਰਚ ਆਯੋਜਿਤ

Oct 03 2018 03:00 PM
ਮਹਾਤਮਾ ਗਾਂਧੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਾਂਤੀ ਮਾਰਚ ਆਯੋਜਿਤ


ਪਠਾਨਕੋਟ
ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਅੱਜ ਜਿਲ•ਾ ਪਠਾਨਕੋਟ ਵਿਖੇ ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਪਠਾਨਕੋਟ ਵਿਖੇ ਜ਼ਿਲ•ਾ ਪੱਧਰ ਅਤੇ ਸਾਹਪੁਰਕੰਡੀ ਵਿਖੇ ਸਬ ਡਿਵੀਜਨ ਪੱਧਰ ਤੇ ਸਾਂਤੀ ਮਾਰਚ ਦਾ ਆਯੋਜਨ ਕੀਤਾ ਗਿਆ। 
ਪਠਾਨਕੋਟ ਵਿਖੇ ਮਾਡਰਨ ਸੰਦੀਪਨੀ ਸਕੂਲ ਵੱਲੋਂ ਗਾਂਧੀ ਚੋਕ ਤੋਂ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਸਾਂਤੀ ਮਾਰਚ ਮੈਰਾਥਨ ਦੋੜ ਦਾ ਅਰੰਭ ਕੀਤਾ ਗਿਆ। ਇਸ ਮੋਕੇ ਤੇ ਜਿਲ•ਾ ਪ੍ਰਸਾਸਨ ਵੱਲੋਂ ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ ਅਤੇ ਅਸੀਸ ਵਿੱਜ ਕਾਂਗਰਸੀ ਨੇਤਾ ਮੁੱਖ ਤੋਰ ਤੇ ਹਾਜ਼ਰ ਹੋਏ ਅਤੇ ਮੈਰਾਥਨ ਦੋੜ ਸੁਰੂ ਕਰਵਾਈ। ਮੈਰਾਥਨ ਗਾਂਧੀ ਚੋਕ ਤੋਂ ਡਾਕਖਾਨਾ ਚੋਕ, ਗਾਡੀ ਅਹਾਤਾ ਚੋਕ, ਡਲਹੋਜੀ ਰੋਡ, ਸਿੰਬਲ ਚੋਕ ਤੋਂ ਹੁੰਦੇ ਹੋਏ ਮਾਡਰਨ ਸੰਦੀਪਨੀ ਸਕੂਲ ਵਿਖੇ ਸਮਾਪਤ ਕੀਤੀ ਗਈ। ਇਸ ਸਮੇਂ ਦੋਰਾਨ ਹੀ ਮਾਡਰਨ ਸੰਦੀਪਨੀ ਸਕੂਲ ਵੱਲੋਂ ਇਕ ਸਾਂਤੀ ਮਾਰਚ ਸਾਇਕਲ ਰੈਲੀ ਵੀ ਆਯੋਜਿਤ ਕੀਤੀ ਗਈ ਜਿਸ ਨੂੰ ਉਪਰੋਕਤ ਮੁੱਖ ਮਹਿਮਾਨਾਂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਸਾਂਤੀ ਮਾਰਚ ਸਾਇਕਲ ਰੈਲੀ ਗਾਂਧੀ ਚੋਕ ਤੋਂ ਪੀਰ ਬਾਬਾ ਚੋਕ, ਪਟੇਲ ਚੋਕ, ਸੈਲੀ ਰੋਡ, ਟਰੱਕ ਯੂਨੀਅਨ, ਸਿੰਬਲ ਚੋਕ ਤੋਂ ਹੁੰਦੇ ਹੋਏ ਮਾਡਰਨ ਸੰਦੀਪਨੀ ਸਕੂਲ ਵਿਖੇ ਸਮਾਪਤ ਕੀਤੀ ਗਈ। ਇਸ ਮੋਕੇ ਤੇ ਮਾਡਰਨ ਸੰਦੀਪਨੀ ਸਕੂਲ ਵਿਖੇ ਸਾਂਤੀ ਮਾਰਚ ਮੈਰਾਥਨ ਦੋੜ ਅਤੇ ਸਾਂਤੀ ਮਾਰਚ ਸਾਇਕਲ ਰੈਲੀ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ ਗਿਆ। ਜੇਤੂ ਰਹੇ ਵਿਦਿਆਰਥੀਆਂ ਵਿੱਚੋਂ ਸਾਂਤੀ ਮਾਰਚ ਮੈਰਾਥਨ ਦੋੜ ਵਿੱਚ ਸੋਰਭ ਨੇ ਪਹਿਲਾ ਸਥਾਨ, ਕਰਨ ਨੇ ਦੂਸਰਾ ਸਥਾਨ ਅਤੇ ਹਰਦੀਪ ਸਿੰਘ ਨੇ ਤੀਸਰਾ ਸਥਾਨ , ਸਾਂਤੀ ਮਾਰਚ ਸਾਇਕਲ ਰੈਲੀ ਵਿੱਚ ਪਹਿਲਾ ਸਥਾਨ ਰਾਕੇਸ ਕੁਮਾਰ, ਦੂਸਰਾ ਸਥਾਨ ਦਿਨੇਸ਼ ਸਰਮਾ ਅਤੇ ਤੀਸਰਾ ਸਥਾਨ ਅਭਿਨਾਸ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਸਾਇਕਲ ਰੈਲੀ ਲੜਕੀਆਂ ਵਿੱਚ ਕਸ਼ਿਸ ਨੇ ਪਹਿਲਾ ਸਥਾਨ, ਮੈਰਾਥਨ ਲੜਕੀਆਂ ਵਿੱਚ ਮਨਜੋਤ ਕੋਰ ਨੇ ਪਹਿਲਾ ਅਤੇ ਮਹਿਕ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਮੋਕੇ ਤੇ ਜੇਤੂ ਰਹੇ ਵਿਦਿਆਰਥੀਆਂ ਨੂੰ ਯਾਦਗਾਰ ਚਿੰਨ• ਦੇ ਕੇ ਸਨਮਾਨਤ ਕੀਤਾ ਗਿਆ। ਉਕਤ ਦੋਨੋ ਪ੍ਰੋਗਰਾਮ ਦੀ ਪ੍ਰਧਾਨਗੀ ਸਕੂਲ ਦੇ ਪ੍ਰਿੰਸੀਪਲ ਬਰਿਜ ਮੋਹਣ ਪੂਰੀ ਨੇ ਕੀਤੀ। ਇਸ ਮੋਕੇ ਤੇ ਸਕੂਲ ਦੇ  ਸਟਾਫ ਨੇ ਵੀ ਬੱਚਿਆਂ ਨਾਲ ਮੈਰਾਥਨ ਵਿੱਚ ਭਾਗ ਲਿਆ। 
ਇਸੇ ਤਰ•ਾ ਹੈਲਪਿੰਗ ਸੋਸਲ ਕਲੱਬ ਪਠਾਨਕੋਟ ਵੱਲੋਂ ਰਾਸਟਰ ਪਿਤਾ ਮਹਾਤਮਾ ਗਾਂਧੀ ਜੀ ਨੂੰ ਸਮਰਪਿਤ ਸਾਇਕਲ ਰੈਲੀ ਆਯੋਜਿਤ ਕੀਤੀ ਗਈ । ਇਹ ਰੈਲੀ ਪ੍ਰਧਾਨ ਤਰਲੋਕ ਨੰਦਾ ਦੀ ਪ੍ਰਧਾਨਗੀ ਵਿੱਚ ਆਯੋਜਿਤ ਕੀਤੀ ਗਈ। ਇਸ ਮੋਕੇ ਤੇ ਸ੍ਰੀ ਅਨਿਲ ਵਿੱਜ ਜਿਲ•ਾ ਪ੍ਰਧਾਨ ਕਾਂਗਰਸ ਪਾਰਟੀ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਹ ਸਾਇਕਲ ਰੈਲੀ ਲੈਬਰ ਸੈਡ ਪਠਾਨਕੋਟ ਤੋਂ ਸੁਰੂ ਕੀਤੀ ਗਈ ਜੋ ਲਾਈਟਾਂ ਵਾਲਾ ਚੋਕ, ਗਾਡੀ ਅਹਾਤਾ ਚੋਕ, ਡਲਹੋਜੀ ਰੋਡ, ਸਿੰਬਲ ਚੋਕ, ਮਾਮੂਨ ਚੋਕ, ਰਿੰਗ ਰੋਡ ਤੋਂ ਹੁੰਦੇ ਹੋਏ ਪੰਗੋਲੀ ਚੋਕ ਵਿਖੇ ਸਮਾਪਤ ਕੀਤੀ ਗਈ। ਸਾਇਕਲ  ਰੈਲੀ ਵਿੱਚ ਪਹਿਲਾ ਸਥਾਨ ਅਤੇ ਦੂਸਰਾ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ ਸਾਇਕਲ, ਤੀਸਰਾ ਸਥਾਨ ਪ੍ਰਾਪਤ ਕਰਨ ਵਾਲੇ ਨੂੰ 2100 ਰੁਪਏ ਦਾ ਨਕਦ, ਚੋਥਾਂ ਸਥਾਨ ਪ੍ਰਾਪਤ ਕਰਨ ਵਾਲੇ ਨੂੰ 1100 ਰੁਪਏ ਨਕਦ,  5 ਅਤੇ 6ਵਾਂ ਸਥਾਨ ਪ੍ਰਾਪਤ ਕਰਨ ਵਾਲਿਆਂ ਨੂੰ 500-500 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਇਸ ਮੋਕੇ ਤੇ ਕਲੱਬ ਦੇ ਚੈਅਰਮੈਨ ਕੇਵਲ ਕ੍ਰਿਸਨ ਮਹਾਜਨ, ਮਨਮੋਹਣ ਗੋਰਖਾ, ਸੁਦੀਪ ਗਰਗ, ਵਿਪਨ ਅਰੋੜਾ, ਰਵਿੰਦਰ ਮਹਾਜਨ, ਵਿਜੈ ਸੋਨੀ, ਰਕੇਸ ਖੰਨਾ, ਸਕਤੀ ਚੋਧਰੀ, ਵਿਨੋਦ ਮਹਾਜਨ, ਗੁਰਪਿੰਦਰ ਸਿੰਘ, ਅਵਤਾਰ ਅਬਰੋਲ, ਵਿਜੈ ਪਾਸੀ, ਰਾਮ ਮੂਰਤੀ ਸਰਮਾ ਅਤੇ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਸਨ। 
ਇਸ ਤਰ•ਾਂ ਹੀ ਸਬ ਡਿਵੀਜਨ ਧਾਰਕਲ•ਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਮਾਡਲ ਸਕੂਲ ਸਾਹਪੁਰਕੰਡੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਪੁਰਕੰਡੀ ਵੱਲੋਂ ਸਾਂਤੀ ਮਾਰਚ ਰੈਲੀ ਕੱਢੀ ਗਈ। ਸਾਂਤੀ ਮਾਰਚ ਨਰੇਸ ਮਹਾਜਨ ਐਕਸੀਅਨ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਦੀ ਪ੍ਰਧਾਨਗੀ ਵਿੱਚ ਕੱਢਿਆ ਗਿਆ। ਸਾਂਤੀ ਮਾਰਚ ਵਿੱਚ ਸ੍ਰੀ ਐਸ.ਕੇ. ਗੁਰਨਾਲ ਐਸ.ਈ. ਰਣਜੀਤ ਸਾਗਰ ਡੈਮ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸਾਂਤੀ ਮਾਰਚ ਰੈਲੀ ਦਾ ਅਰੰਭ ਕੀਤਾ। ਇਹ ਰੈਲੀ ਸਰਕਾਰੀ ਸੀਨੀਅਰਰ ਸੈਕੰਡਰੀ ਮਾਡਲ ਸਕੂਲ ਤੋਂ ਸੁਰੂ ਕੀਤੀ ਗਈ ਜੋ ਕਲੋਨੀ, ਹਸਪਤਾਲ ਤੋਂ ਹੁੰਦੇ ਹੋਏ  ਗੋਲ ਮਾਰਕਿਟ ਵਿੱਚ ਸਮਾਪਤ ਕੀਤੀ ਗਈ।  
ਉਕਤ ਸਾਂਤੀ ਮਾਰਚ ਦੋਰਾਨ ਨੋਜਵਾਨਾਂ ਅਤੇ ਆਮ ਜਨਤਾ ਵਿੱਚ ਵੀ ਕਾਫੀ ਉਤਸਾਹ ਦੇਖਣ ਨੂੰ ਮਿਲਿਆ ਅਤੇ ਨੋਜਵਾਨਾਂ ਨੇ ਮਹਾਤਮਾਂ ਗਾਂਧੀ ਵੱਲੋਂ ਵਿਖਾਏ ਅਹਿੰਸਾ ਅਤੇ ਸਾਂਤੀ ਦੇ ਰਾਹ ਤੇ ਚੱਲਣ ਦਾ ਸੰਕਲਪ ਲਿਆ। 
ਇਸ ਮੌਕੇ ਤੇ ਡਾ. ਅਮਿਤ ਮਹਾਜਨ ਐਸ.ਡੀ.ਐਮ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰਾਸ਼ਟਰ ਪਿਤਾ ਦੀ ਸਵੱਛਤਾ, ਸਾਂਤੀ, ਅਤੇ ਅਹਿੰਸਾ ਦੀ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਇਹ ਆਯੋਜਨ ਕਰਨ ਲਈ ਆਦੇਸ ਸਨ। ਉਨ•ਾਂ ਕਿਹਾ ਕਿ ਮਹਾਤਮਾ ਗਾਂਧੀ ਜੀ ਵੱਲੋਂ ਆਪਣੇ ਜੀਵਨ ਵਿਚ ਸਵੱਛਤਾ ਤੇ ਬਹੁਤ ਮਹੱਤਵ ਦਿੱਤਾ ਗਿਆ ਸੀ। ਅੱਜ ਵੀ ਸਾਨੂੰ ਵਰਤਮਾਨ ਹਲਾਤਾਂ ਸਮੇਂ ਸਵੱਛਤਾ ਦੀ ਸਭ ਤੋਂ ਵੱਡੀ ਜਰੂਰਤ ਹੈ। ਉਨ•ਾਂ ਨੇ ਇਸ ਮੌਕੇ ਹਾਜਰੀਨ ਨੂੰ ਸੱਦਾ ਦਿੱਤਾ ਕਿ ਸੱਵਛਤਾ ਪ੍ਰਤੀ ਆਪਣੇ ਆਪ ਨੂੰ ਸਮਰਪਿਤ ਕਰਦੇ ਹੋਏ ਨਾ ਕੇਵਲ ਆਪਣੀ ਸਗੋਂ ਆਪਣੇ ਆਲੇ ਦੁਆਲੇ ਦੀ ਸਵੱਛਤਾ ਦਾ ਵੀ ਸੰਕਲਪ ਲਈਏ।

© 2016 News Track Live - ALL RIGHTS RESERVED