ਜਿਲ•ਾ ਪ੍ਰਸਾਸਨ ਨੇ ਲੋਕਾਂ ਦੀ ਸੁਵਿਧਾ ਲਈ ਕੀਤੀ ਵੈਬਸਾਈਟ ਲਾਂਚ

Oct 03 2018 03:00 PM
ਜਿਲ•ਾ ਪ੍ਰਸਾਸਨ ਨੇ ਲੋਕਾਂ ਦੀ ਸੁਵਿਧਾ ਲਈ ਕੀਤੀ ਵੈਬਸਾਈਟ ਲਾਂਚ



ਪਠਾਨਕੋਟ
ਅੱਜ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਜ਼ਿਲ•ਾ ਪਠਾਨਕੋਟ ਦੀ ਪਠਾਨਕੋਟ ਡਾੱਟ ਐਨ.ਆਈ.ਸੀ. ਡਾੱਟ ਇੰਨ (pathankot.nic.in) ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ, ਜੁਗਲ ਕਿਸ਼ੋਰ ਡ੍ਰਿਸਟ੍ਰਿਕ ਇਨਫਾਰਮੇਸ਼ਨ ਆਫਿਸਰ, ਜੁਗਰਾਜ ਸਿੰਘ ਪ੍ਰੋਗਰਾਮਰ ਵੀ ਹਾਜ਼ਰ ਸਨ। 
ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਜ਼ਿਲ•ਾ ਪ੍ਰਸ਼ਾਸਨ ਪਠਾਨਕੋਟ ਵੱਲੋਂ ਅੱਜ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹੋਏ ਪਠਾਨਕੋਟ ਡਾੱਟ ਐਨ.ਆਈ.ਸੀ. ਡਾੱਟ ਇੰਨ (pathankot.nic.in) ਨਾਮ ਦੀ ਵੈਬਸਾਈਟ ਲਾਂਚ ਕੀਤੀ ਗਈ। ਉਨ•ਾਂ ਦੱਸਿਆ ਕਿ ਵੈਬਸਾਈਟ ਵਿੱਚ ਅੰਗਰੇਜੀ ਅਤੇ ਪੰਜਾਬੀ ਦੋਨੋ ਭਾਸ਼ਾ ਵਿੱਚ ਵਿਕਲਪ  ਹਨ। ਉਨ•ਾਂ ਦੱਸਿਆ ਕਿ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰੀ ਵੈਬਸਾਈਟ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਉਨ•ਾਂ ਦੱਸਿਆ ਕਿ ਵੈਬਸਾਈਟ ਵਿੱਚ ਮੁੱਖ ਪੰਨਾ, ਜ਼ਿਲ•ੇ ਸਬੰਧੀ ਜਾਣਕਾਰੀ, ਦਸਤਾਵੇਜ, ਪਹਿਲਕਦਮੀ, ਵਿਭਾਗਾਂ ਦੀ ਜਾਣਕਾਰੀ, ਫਾਰਮ, ਸੂਚਨਾਵਾਂ, ਸੈਰ ਸਪਾਟਾ, ਨਾਗਰਿਕ ਸੇਵਾਵਾਂ, ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ਜਾਣਕਾਰੀ ਅਤੇ ਮੀਡੀਆ ਗੈਲਰੀ ਬਣਾਈ ਗਈ ਹੈ। ਉਨ•ਾਂ ਦੱਸਿਆ ਕਿ ਵੈਬਸਾਈਟ ਨੂੰ ਹਰ ਰੋਜ ਅੱਪਡੇਟ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਲਈ ਬਹੁ ਉਪਯੋਗੀ ਜਾਣਕਾਰੀ ਦਰਜ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਵੈਬਸਾਈਟ ਵਿੱਚ ਜ਼ਿਲ•ਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਕਿੱਥੋ ਮਿਲਣਗੀਆਂ ਅਤੇ ਕਿਸ ਅਧਿਕਾਰੀ ਤੋਂ ਮਿਲਣਗੀਆਂ ਇਹ ਵੀ ਦਰਜ ਕੀਤਾ ਗਿਆ ਹੈ ਉਨ•ਾਂ ਦੱਸਿਆ ਕਿ ਅੱਜ ਤੱਕ ਇਸ ਵਿੱਚ ਪੰਜਾਬ ਲੈਂਡ ਰਿਕਾਰਡ ਸੋਸਾਇਟੀ, ਰੈਵੇਨਿਊ ਕੋਰਟ ਕੇਸ ਦੀ ਸਥਿਤੀ, ਰੈਵੇਟਿਊ ਕੋਰਟਾਂ ਦੀ ਸੂਚੀ, ਈ ਡਿਸਟ੍ਰਿਕਟ ਅਤੇ ਡਿਪਟੀ ਕਮਿਸ਼ਨਰ ਦਫਤਰ ਦੁਆਰਾ ਮੁਹੱਈਆ ਕੀਤੀਆਂ ਗਈਆਂ ਸੇਵਾਵਾਂ ਦੀ ਸੂਚੀ ਦਰਜ ਕੀਤੀ ਗਈ ਹੈ, ਆਉਂਣ ਵਾਲੇ ਸਮੇਂ ਦੋਰਾਨ ਹੋਰ ਵਿਭਾਗਾਂ ਦੀ ਕਾਰਜਾਂ ਦੀ ਜਾਣਕਾਰੀ ਵੀ ਇਸ ਵਿੱਚ ਦਰਜ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਲੋਕਾਂ ਦੀਆਂ ਸੁਵਿਧਾਵਾਂ ਦੇ ਲਈ ਵੱਖ ਵੱਖ ਸੇਵਾਵਾਂ ਦੇ ਲਈ ਵੈਬਸਾਈਟ ਦੇ ਵਿੱਚ ਲਿੰਕ ਦਿੱਤੇ ਗਏ ਹਨ ਜਿਸ ਨੂੰ ਕਲਿੱਕ ਕਰਕੇ ਉਸ ਵਿਭਾਗ ਦੀ ਸਾਈਟ ਤੇ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਹੋਰ ਉਪਯੋਗੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ•ਾਂ ਦੱਸਿਆ ਕਿ ਵੈਬਸਾਈਟ ਨੂੰ ਇਸ ਤਰੀਕੇ ਨਾਲ ਲਾਂਚ ਕੀਤਾ ਗਿਆ ਹੈ ਕਿ ਮੋਬਾਇਲ ਅਤੇ ਕੰਪਿਊਟਰ ਦੋਨੋ ਸਥਾਨਾਂ ਤੇ ਖੋਲਣ ਨਾਲ ਇਹ ਵੱਖ ਵੱਖ ਤਰੀਕੇ ਨਾਲ ਅਪਣੇ ਆਪ ਕੰਮ ਕਰਨਾ ਸੁਰੂ ਕਰ ਦਿੰਦੀ ਹੈ। 

© 2016 News Track Live - ALL RIGHTS RESERVED