ਸਿੱਧੂ ਦਾ ਇੰਪਰੂਵਮੈਂਟ ਟਰੱਸਟ ਵਿਚ ਛਾਪਾ ਬੇਅਸਰ

Oct 03 2018 03:16 PM
ਸਿੱਧੂ ਦਾ ਇੰਪਰੂਵਮੈਂਟ ਟਰੱਸਟ ਵਿਚ ਛਾਪਾ  ਬੇਅਸਰ

ਜਲੰਧਰ
ਫਾਈਲਾਂ ਨਾਲ ਛੇੜਛਾੜ ਦੇ ਮਾਮਲੇ ਵਿਚ ਕਰੋੜਾਂ ਰੁਪਏ ਦੇ ਘਪਲੇ  ਨੂੰ ਲੈ ਕੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੰਪਰੂਵਮੈਂਟ ਟਰੱਸਟ ਵਿਚ ਛਾਪਾ  ਬੇਅਸਰ ਸਾਬਤ ਹੋ ਰਿਹਾ । ਗਾਂਧੀ ਜਯੰਤੀ ਨੂੰ ਛੁੱਟੀ ਵਾਲੇ ਦਿਨ ਇੰਪਰੂਵਮੈਂਟ ਟਰੱਸਟ  ਦੇ ਗੇਟ ਨੂੰ ਤਾਲਾ  ਲੱਗਾ ਸੀ ਅਤੇ ਕਰਮਚਾਰੀ ਅੰਦਰ ਕੰਮ ਕਰ ਰਹੇ ਸਨ, ਜਿਸ ਨੂੰ ਕਿਸੇ  ਧਾਂਦਲੀ ਤੋਂ ਘੱਟ ਨਹੀਂ ਸਮਝਿਆ ਜਾ ਸਕਦਾ। ਦਿਨ ਦੇ ਸਮੇਂ ਟਰੱਸਟ ਦਫਤਰ ਤੋਂ ਗਾਇਬ ਰਹਿਣ  ਵਾਲੇ ਕਰਮਚਾਰੀ 2 ਅਕਤੂਬਰ ਨੂੰ ਬਾਹਰੋਂ ਤਾਲਾ ਲਾ ਕੇ ਅੰਦਰ ਪਤਾ ਨਹੀਂ ਕੀ ਕਰ ਰਹੇ ਸਨ।  ਕਈ ਵਾਰ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਟਰੱਸਟ ਦੇ ਕਰਮਚਾਰੀਆਂ ਵਲੋਂ ਦਰਵਾਜ਼ਾ ਨਹੀਂ ਖੋਲਿ•ਆ  ਗਿਆ, ਜਿਸ ਤੋਂ ਜਾਪਦਾ ਹੈ ਕਿ ਅੰਦਰ ਗੋਲਮਾਲ ਚੱਲ ਰਿਹਾ ਸੀ ਪਰ ਇਸ ਦੇ ਬਾਵਜੂਦ ਲੋਕਲ  ਬਾਡੀਜ਼ ਵਿਭਾਗ ਦੇ ਕਰਮਚਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।
ਐੱਲ. ਡੀ. ਪੀ. ਕੇਸਾਂ  ਵਿਚ ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਉਣ ਕਾਰਨ ਲੋਕਲ ਬਾਡੀਜ਼ ਮੰਤਰੀ ਨਵਜੋਤ  ਸਿੰਘ ਸਿੱਧੂ ਵਲੋਂ 4 ਦਿਨ ਪਹਿਲਾਂ 27 ਸਤੰਬਰ ਨੂੰ ਟਰੱਸਟ ਆਫਿਸ ਵਿਚ ਛਾਪੇਮਾਰੀ ਕਰ ਕੇ  ਕਰੋੜਾਂ ਰਪਏ ਦਾ ਫਰਾਡ ਕੇਸ ਦੱਸਿਆ ਗਿਆ, ਜਿਸ ਤੋਂ ਬਾਅਦ ਟਰੱਸਟ ਕਰਮਚਾਰੀ ਕੰਮਕਾਜ  ਪ੍ਰਤੀ ਗੰਭੀਰ ਨਜ਼ਰ ਆ ਰਹੇ ਸਨ ਪਰ ਇਸ ਦੌਰਾਨ ਸ਼ਾਮ ਦੇ ਸਮੇਂ ਦਫਤਰ ਨੂੰ ਤਾਲਾ ਲਾ ਕੇ ਕਰਮਚਾਰੀਆਂ ਵਲੋਂ ਅੰਦਰ ਕੀ ਕੀਤਾ ਜਾ ਰਿਹਾ ਸੀ, ਇਹ ਵਿਚਾਰਨ ਵਾਲਾ ਵਿਸ਼ਾ ਹੈ। ਟਰੱਸਟ  'ਚ ਮਿਲੀਭੁਗਤ ਨਾਲ ਕਈ ਫਾਈਲਾਂ ਗਾਇਬ ਕਰ ਦਿੱਤੀਆਂ ਗਈਆਂ ਹਨ, ਜਿਸ ਦੀ ਰਿਪੋਰਟ ਨਵਜੋਤ  ਸਿੰਘ ਸਿੱਧੂ ਕੋਲ ਪਹੁੰਚਣ ਤੋਂ ਬਾਅਦ ਲੋਕਲ ਬਾਡੀਜ਼ ਵਿਭਾਗ ਵਲੋਂ ਆਡਿਟ ਕਰਵਾਈ ਗਈ, ਜਿਸ  ਵਿਚ ਕਈ ਤਰੁੱਟੀਆਂ ਸਾਹਮਣੇ ਆਈਆਂ।
ਟਰੱਸਟ ਦੀ ਈ. ਓ. ਲੇਡੀ ਸਿੰਘਮ ਸੁਰਿੰਦਰ ਕੁਮਾਰੀ  ਵਲੋਂ ਪਿਛਲੇ ਦਿਨੀਂ ਸਖਤੀ ਦਿਖਾਈ ਗਈ ਸੀ, ਜਿਸ ਕਾਰਨ ਟਰੱਸਟ ਦੇ ਕਰਮਚਾਰੀ ਸਹਿਮੇ ਨਜ਼ਰ ਆ  ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਕਈ ਵਿਵਾਦਤ ਫਾਈਲਾਂ ਅਜੇ ਵੀ ਟਰੱਸਟ ਦਫਤਰ ਵਿਚ ਮੌਜੂਦ  ਹਨ, ਜਿਨ•ਾਂ ਨੂੰ ਗਾਇਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਰੱਸਟ ਦੀ ਈ. ਓ. ਦਾ  ਕਹਿਣਾ ਹੈ ਕਿ ਕਿਸੇ ਕੇਸ ਦੇ ਸਬੰਧ ਵਿਚ ਕਰਮਚਾਰੀ ਦਫਤਰ ਆਏ ਸਨ। ਦਫਤਰ ਨੂੰ ਬਾਹਰੋਂ  ਤਾਲਾ  ਲਾ ਕੇ ਅੰਦਰ ਕੰਮ ਕਰਨ ਬਾਰੇ ਪੁੱਛੇ ਜਾਣ 'ਤੇ ਉਨ•ਾਂ ਕਿਹਾ ਕਿ ਇਸ ਸਬੰਧ ਵਿਚ  ਚੌਕੀਦਾਰ ਕੋਲੋਂ ਪੁੱਛਿਆ ਜਾਵੇਗਾ ਅਤੇ ਜਵਾਬ-ਤਲਬੀ ਕੀਤੀ ਜਾਵੇਗੀ।

© 2016 News Track Live - ALL RIGHTS RESERVED