ਸੀ. ਸੀ. ਆਈ. ਨਵਾਂ ਕਪਾਹ ਸੈਸ਼ਨ ਪੰਜਾਬ ਦੀ ਲਗਭਗ 15 ਮੰਡੀਆਂ 'ਚ ਨਰਮੇ ਦੀ ਖਰੀਦ ਕਰੇਗਾ

Oct 03 2018 03:16 PM
ਸੀ. ਸੀ. ਆਈ. ਨਵਾਂ ਕਪਾਹ ਸੈਸ਼ਨ ਪੰਜਾਬ ਦੀ ਲਗਭਗ 15 ਮੰਡੀਆਂ 'ਚ ਨਰਮੇ ਦੀ ਖਰੀਦ ਕਰੇਗਾ


ਜੈਤੋ—

ਕੇਂਦਰੀ ਕੱਪੜਾ ਮੰਤਰਾਲਾ ਦਾ ਅਦਾਰਾ ਭਾਰਤੀ ਕਪਾਹ ਨਿਗਮ ਲਿਮਟਿਡ (ਸੀ. ਸੀ. ਆਈ.) ਨਵਾਂ ਕਪਾਹ ਸੈਸ਼ਨ ਸਾਲ 2018-19 'ਚ ਪੰਜਾਬ ਦੀ ਲਗਭਗ 15 ਮੰਡੀਆਂ 'ਚ ਵ•ਾਈਟ ਗੋਲਡ (ਨਰਮੇ) ਦੀ ਖਰੀਦ ਕਰੇਗਾ, ਜਿਨ•ਾਂ ਮੰਡੀਆਂ 'ਚ ਸੀ. ਸੀ. ਆਈ. ਵ•ਾਈਟ ਗੋਲਡ ਖਰੀਦਣ ਜਾ ਰਹੀ ਹੈ, ਉਨ•ਾਂ 'ਚ ਜੈਤੋ, ਬਠਿੰਡਾ, ਗੋਨਿਆਨਾ, ਭੁੱਚੋ, ਸੰਗਤ, ਮੌੜ, ਮਾਨਸਾ, ਰਾਮਾ, ਬੁਢਲਾਡਾ, ਬਰੇਟਾ, ਸਰਦੂਲਗੜ•, ਗਿੱਦੜਬਾਹਾ ਅਤੇ ਲਹਿਰਾਗਾਗਾ ਆਦਿ ਮੰਡੀਆਂ ਸ਼ਾਮਲ ਹਨ । ਸੂਤਰਾਂ ਅਨੁਸਾਰ ਨਿਗਮ ਨੇ ਉਪਰੋਕਤ ਮੰਡੀਆਂ 'ਚ ਕਪਾਹ ਜਿਨਿੰਗ ਪ੍ਰੋਸੈਸਿੰਗ ਕਾਰਖਾਨਾ ਮਾਲਕਾਂ ਤੋਂ ਰੂੰ ਗੰਢਾਂ ਬੰਨ•ਣ ਲਈ ਟੈਂਡਰ ਵੀ ਮੰਗ ਲਏ ਹਨ।
ਕਪਾਹ ਨਿਗਮ ਮੰਡੀਆਂ 'ਚ ਵ•ਾਈਟ ਗੋਲਡ ਹੇਠਲਾ ਸਮਰਥਨ ਮੁੱਲ (ਐੱਮ. ਐੱਸ. ਪੀ.) ਲੰਮਾ ਸਟੈਪਲ ਵ•ਾਈਟ ਗੋਲਡ 5450 ਰੁਪਏ ਕੁਇੰਟਲ ਅਤੇ ਮੀਡੀਆ ਸਟੈਪਲ ਵ•ਾਈਟ ਗੋਲਡ 5150 ਰੁਪਏ ਕੁਇੰਟਲ ਦੇ ਹਿਸਾਬ ਨਾਲ ਖਰੀਦੇਗਾ। ਬਾਜ਼ਾਰ ਜਾਣਕਾਰਾਂ ਨੇ ਦੱਸਿਆ ਕਿ ਅੱਜਕਲ ਪੰਜਾਬ ਦੀਆਂ ਵੱਖ-ਵੱਖ ਮੰਡੀਆਂ 'ਚ ਵ•ਾਈਟ ਗੋਲਡ ਦੀ ਆਮਦ ਰੋਜ਼ਾਨਾ 4000 ਗੰਢ ਦੀ ਪਹੁੰਚ ਗਈ ਹੈ। ਇਹ ਪੂਰਾ ਵ•ਾਈਟ ਗੋਲਡ ਕਪਾਹ ਜਿਨਰ ਕਾਰਖਾਨੇਦਾਰ ਹੀ ਖਰੀਦ ਰਹੇ ਹਨ।

© 2016 News Track Live - ALL RIGHTS RESERVED