ਸਾਲ 2018-19 ਦੇ ਸੈਸਨ ਦੌਰਾਨ ਜਿਲ•ਾ ਪੱਧਰ ਟੂਰਨਾਮੈਂਟ ਸਬੰਧੀ ਮਿਤੀਆਂ ਜਾਰੀ

Oct 04 2018 01:48 PM
ਸਾਲ 2018-19 ਦੇ ਸੈਸਨ ਦੌਰਾਨ ਜਿਲ•ਾ ਪੱਧਰ ਟੂਰਨਾਮੈਂਟ ਸਬੰਧੀ ਮਿਤੀਆਂ ਜਾਰੀ


ਪਠਾਨਕੋਟ
ਪੰਜਾਬ ਸਰਕਾਰ, ਖੇਡ ਵਿਭਾਗ, ਡਾਇਰੈਕਟਰ ਸਪੋਰਟਸ ਪੰਜਾਬ , ਸ੍ਰੀਮਤੀ ਅਮ੍ਰਿਤ ਕੌਰ ਗਿੱਲ ਅਤੇ ਜ਼ਿਲ•ਾ ਖੇਡ ਅਫਸਰ, ਪਠਾਨਕੋਟ ਸ੍ਰੀ ਮਤੀ ਜਸਮੀਤ ਕੌਰ ਵੱਲੋਂ ਸਾਲ 2018-19 ਦੇ ਸੈਸਨ ਲਈ ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ•ਾ ਪੱਧਰੀ ਟੂਰਨਾਮਂੈਂਟ ਅੰਡਰ 14 (ਲੜਕੇ/ਲੜਕੀਆਂ, ਅੰਡਰ 18 (ਲੜਕੇ, ਲੜਕੀਆਂ) ਅਤੇ ਅੰਡਰ 25 (ਮੈਨ/ ਵੂਮੈਨ) ਕਰਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਜ਼ਿਲ•ਾ ਪੱਧਰੀ ਖੇਡਾਂ ਅੰਡਰ-14 ਮਿਤੀ 8 ਅਤੇ 10 ਅਕਤੂਬਰ ਨੂੰ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ)ਦੇ ਮੁਕਾਬਲੇ  ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਪਠਾਨਕੋਟ ਵਿੱਚ, ਬਾਸਕਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਮੀਣੀ ਪਠਾਨਕੋਟ ਵਿੱਚ, ਕੁਸਤੀ (ਲੜਕੇ, ਲੜਕੀਆਂ) ਦੇ ਮੁਕਾਬਲੇ ਰੰਜੂ ਦਾ ਅਖਾੜਾ ਪੰਗੋਲੀ ਚੌਕ ਪਠਾਨਕੋਟ ਵਿੱਚ ਅਤੇ ਤੈਰਾਕੀ (ਲੜਕੇ, ਲੜਕੀਆਂ) ਦੇ ਮੁਕਾਬਲੇ ਸਵੀਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ। ਉਨ•ਾਂ ਦੱਸਿਆ ਕਿ ਇਸੇ ਤਰ•ਾਂ ਅੰਡਰ-18 ਵਰਗ ਦੇ ਮਿਤੀ 16 ਅਤੇ 18 ਅਕਤੂਬਰ ਨੂੰ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ)ਦੇ ਮੁਕਾਬਲੇ  ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਪਠਾਨਕੋਟ ਵਿੱਚ, ਬਾਸਕਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਮੀਣੀ ਪਠਾਨਕੋਟ ਵਿੱਚ, ਕੁਸਤੀ (ਲੜਕੇ, ਲੜਕੀਆਂ) ਦੇ ਮੁਕਾਬਲੇ ਰੰਜੂ ਦਾ ਅਖਾੜਾ ਪੰਗੋਲੀ ਚੌਕ ਪਠਾਨਕੋਟ ਵਿੱਚ ਅਤੇ ਤੈਰਾਕੀ (ਲੜਕੇ, ਲੜਕੀਆਂ) ਦੇ ਮੁਕਾਬਲੇ ਸਵੀਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ। 
 ਜ਼ਿਲ•ਾ ਖੇਡ ਅਫਸਰ ਨੇ ਦੱਸਿਆ ਕਿ ਇਸੇ ਤਰ•ਾਂ ਅੰਡਰ-25 ਵਰਗ ਵਿੱਚ ਮਿਤੀ 26 ਅਤੇ 28 ਅਕਤੂਬਰ ਨੂੰ ਐਥਲੈਟਿਕਸ (ਲੜਕੇ, ਲੜਕੀਆਂ), ਵਾਲੀਬਾਲ (ਲੜਕੇ, ਲੜਕੀਆਂ)ਦੇ ਮੁਕਾਬਲੇ  ਮਲਟੀਪਰਪਜ ਖੇਡ ਸਟੇਡੀਅਮ ਲਮੀਣੀ ਪਠਾਨਕੋਟ ਵਿੱਚ, ਬਾਸਕਟਬਾਲ (ਲੜਕੇ, ਲੜਕੀਆਂ) ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਮੀਣੀ ਪਠਾਨਕੋਟ ਵਿੱਚ, ਕੁਸਤੀ (ਲੜਕੇ, ਲੜਕੀਆਂ) ਦੇ ਮੁਕਾਬਲੇ ਰੰਜੂ ਦਾ ਅਖਾੜਾ ਪੰਗੋਲੀ ਚੌਕ ਪਠਾਨਕੋਟ ਵਿੱਚ ਅਤੇ ਤੈਰਾਕੀ (ਲੜਕੇ, ਲੜਕੀਆਂ) ਦੇ ਮੁਕਾਬਲੇ ਸਵੀਮਿੰਗ ਪੂਲ ਪਠਾਨਕੋਟ ਵਿਖੇ ਹੋਣਗੇ। 
 ਸਾਲ 2018-19 ਦੇ ਸੈਸਨ ਦੇ ਲਈ ਜਿਲ•ਾ ਪਠਾਨਕੋਟ ਵਿਖੇ ਖੇਡ ਵਿਭਾਗ ਪੰਜਾਬ ਵੱਲੋਂ ਉਪਰੋਕਤ ਅਨੁਸਾਰ ਜਿਲ•ਾ ਪੱਧਰ ਦਾ ਟੂਰਨਾਮੈਂਟ ਕਰਵਾਇਆ ਜਾਣਾ ਹੈ। ਉਨ•ਾਂ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਦਿਨ ਪ੍ਰਤੀ ਖਿਡਾਰੀ ਨੂੰ 100/- ਰੁ: ਦੀ ਖੁਰਾਕ ਦੇਣ ਲਈ ਕੁਟੇਸਨਾਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਕੁਟੇਸਨਾਂ ਵਿੱਚ ਠੇਕੇਦਾਰਾਂ ਵੱਲੋਂ 100/- ਰੁ: ਵਿੱਚ ਦਿੱਤੀ ਜਾਣ ਵਾਲੀ ਡਾਈਟ ਦਾ ਮੀਨੂ ਦਿੱਤਾ ਜਾਵੇਗਾ। ਇਸ ਸਬੰਧੀ ਕੁਟੇਸਨਾਂ ਮਿਤੀ 05-10-2018 ਨੂੰ ਸਵੇਰੇ 11.00 ਵਜੇ ਤੱਕ ਦਫਤਰ ਜਿਲ•ਾ ਖੇਡ ਅਫਸਰ ਪਠਾਨਕੋਟ ਵਿਖੇ ਪਹੁੰਚ ਜਾਣੀਆਂ ਚਾਹੀਦੀਆਂ ਹਨ। ਇਹ ਕੁਟੇਸਨਾਂ ਮਿਤੀ  05-10-2018 ਨੂੰ ਸਵੇਰੇ 12.00 ਵਜੇ ਕਮੇਟੀ ਸਾਹਮਣੇ ਖੋਲ ਦਿੱਤੀਆਂ ਜਾਣਗੀਆਂ। ਪਾਰਟੀਆਂ ਮੌਕੇ ਤੇ ਹਾਜਰ ਹੋਣਾ ਚਾਹੁਣ ਤਾਂ ਹੋ ਸਕਦੀਆਂ ਹਨ।

© 2016 News Track Live - ALL RIGHTS RESERVED