ਜਿਲੇ• ਅੰਦਰ 30 ਵੇਂ ਡੇਂਟਲ ਪੰਦਰਵਾੜੇ ਦੀ ਸ਼ੂਰੁਆਤ

Oct 04 2018 01:48 PM
ਜਿਲੇ• ਅੰਦਰ 30 ਵੇਂ ਡੇਂਟਲ ਪੰਦਰਵਾੜੇ ਦੀ ਸ਼ੂਰੁਆਤ


ਪਠਾਨਕੋਟ
ਸਿਵਲ ਸਰਜਨ ਡਾ. ਨੈਨਾ ਸਲਾਥੀਆ ਨੇ ਅੱਜ 3 ਅਕਤੂਬਰ 2018 ਤੋਂ 17ਅਕਤੂਬਰ 2018 ਤੱਕ ਚੱਲਣ ਵਾਲੇ 30ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੂਰੁਆਤ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੀਤੀ । ਸ਼ੁਰੂਆਤੀ ਮੌਕੇ ਉਨਾਂ ਦੱਸਿਆ ਕਿ ਦੰਦਾਂ ਦੀ ਸਿਹਤ ਸੰਭਾਲ ਸੰਬਧੀ ਇਹ ਪੰਦਰਵਾੜਾ ਅੱਜ ਤੋਂ ਪੂਰੇ ਪ੍ਰਦੇਸ ਭਰ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਅਧੀਨ ਜਿਲੇ• ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਵਿੱਚ ਦੰਦਾਂ ਦੇ ਮੁਫਤ ਚੈਕ-ਅਪ ਕੈਂਪ ਲਗਾ ਕੇ ਆਮ ਲੋਕਾਂ ਨੂੰ ਦੰਦਾਂ ਦੀਆਂ ਮੁੱਖ ਬੀਮਾਰੀਆਂ(ਕੀੜਾ ਲਗੱਣਾ ਅਤੇ ਕਰੇੜਾ ਜੰਮਣਾ) ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਮੁਫਤ ਇਲਾਜ ਵੀ ਕੀਤਾ ਜਾਵੇਗਾ । ਇਸ ਤੋ ਇਲਾਵਾ ਗਰੀਬ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ। ਸਿਹਤ ਵਿਭਾਗ ਦੀਆਂ ਸਕੂਲ ਹੈਲਥ ਟੀਮਾਂ ਵਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਦੰਦਾਂ ਨੂੰ ਸਾਫ ਕਰਨ ਦੀ ਸਹੀ ਵਿਧੀ ਬਾਰੇ ਜਾਣੂ ਕਰਵਾਇਆ ਜਾਵੇਗਾ।
ਇਸ ਮੌਕੇ ਹਾਜ਼ਰ ਜਿਲਾ• ਡੈਂਟਲ ਅਫਸਰ ਡਾ.ਡੌਲੀ ਅਗਲਵਾਲ ਨੇ ਕਿਹਾ ਕਿ ਸਰੀਰ ਦੇ ਬਾਕੀ ਅੰਗਾਂ ਵਾਂਗ ਦੰਦ ਵੀ ਸਾਡੇ ਸਰੀਰ ਦੇ ਬਹੁਤ ਅਹਿਮ ਅੰਗ ਹਨ ਜੋ ਕਿ ਖਾਣੇ ਨੂੰ ਚਬਾਉਣ ਦੇ ਨਾਲ ਨਾਲ ਸਾਡੇ ਚਿਹਰੇ ਦੀ ਸੁੰਦਰਤਾ ਨੂੰ ਵੀ ਕਾਇਮ ਰੱਖਦੇ ਹਨ। ਇਸ ਲਈ ਇਨਾਂ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਿਹਤ ਮੰਦ ਦੰਦ ਨਿਰੋਗ ਸ਼ਰੀਰ ਦੀ ਨਿਸ਼ਾਨੀ ਹੈ। ਉਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਆਮ ਲੋਕਾਂ ਨੂੰ ਦੰਦਾਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਉਹ ਆਪਣੇ ਦੰਦਾਂ ਦਾ ਸਮੇਂ ਸਿਰ ਸਹੀ ਇਲਾਜ ਕਰਵਾ ਸਕਣ। ਸਾਨੂੰ ਦੰਦਾਂ ਦੀ ਸੰਭਾਲ ਲਈ ਦਿਨ ਵਿੱਚ ਦੋ ਵਾਰ ਬੁਰਸ਼ (ਸਵੇਰ ਅਤੇ ਰਾਤ ਨੂੰ ਸੋਣ ਤੋਂ ਪਹਿਲਾਂ) ਕਰਨਾ ਚਾਹੀਦਾ ਹੈ ਕਿਉਂਕਿ ਖਾਣਾ ਖਾਣ ਉਪਰੰਤ ਦੰਦਾਂ ਉੱਤੇ ਨਰਮ ਪਲਾਕ ਦੀ ਝਿੱਲੀ ਜੰਮ ਜਾਂਦੀ ਹੈ ਜਿਸ ਨਾਲ ਕੀਟਾਣੂ ਤੇਜ਼ਾਬ ਬਣਾਉਂਦੇ ਹਨ ਅਤੇ ਦੰਦਾਂ ਵਿੱਚ ਖੋੜ ਪੈਦਾ ਹੋ ਜਾਂਦੀ ਹੈ। ਸਾਨੂੰ ਖਾਣ ਵਿੱਚ ਚਿਪਚਿਪੇ ਪਦਾਰਥ, ਚਾਕਲੇਟ ਅਤੇ ਦੰਦਾਂ ਨੂੰ ਮਿੱਠੀਆਂ ਚਿਪਕਣ ਵਾਲੀਆਂ ਹੋਰ ਚੀਜਾਂ ਨੂੰ ਖਾਣ ਤੋਂ ਸਖਤ ਪਰਹੇਜ਼ ਕਰਨਾ ਚਾਹੀਦਾ ਹੈ। ਅਜਿਹਾ ਭੋਜਨ ਖਾਵੋ ਜਿਸ ਵਿੱਚ ਵਿਟਾਮਿਨ ਅਤੇ ਖਣਿਜ ਪਦਾਰਥ ਹੋਣ। ਪੋਸ਼ਟਿਕ ਖਾਣੇ ਵਿੱਚ ਹਰੀਆਂ, ਸਬਜ਼ੀਆਂ,ਫਲ,ਦੁੱਧ ਆਦਿ ਲੇਣੇ ਚਾਹੀਦੇ ਹਨ ਜੋ ਦੰਦਾ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋ ਇਲਾਵਾ ਦੰਦਾਂ ਦੀ ਸਹੀ ਸਿਹਤ ਸੰਭਾਲ ਲਈ ਸਾਨੂੰ ਆਪਣੇ ਦੰਦਾਂ ਦਾ ਹਰ ਛੇ ਮਹੀਨੇ ਬਾਅਦ ਕੇਵਲ ਦੰਦਾਂ ਦੇ ਮਾਹਿਰ ਡਾਕਟਰ ਕੋਲੋ ਹੀ ਚੈਕ-ਅਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਦੰਦਾ ਦੀਆਂ ਬੀਮਾਰੀਆਂ ਸ਼ੁਰੂ ਹੋਣ ਸਮੇਂ ਕੋਈ ਦਰਦ ਜਾਂ ਤਕਲੀਫ ਨਹੀਂ ਹੁੰਦੀ ਅਤੇ ਮਰੀਜ਼ ਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਨੁਕਸਾਨ ਜ਼ਿਆਦਾ ਹੋ ਜਾਂਦਾ ਹੈ। ਉਨਾਂ ਕਿਹਾ ਕਿ ਹਰ 03 ਮਹੀਨੇ ਵਿੱਚ ਆਪਣਾ ਟੁਥਬੁਰਸ਼ ਬਦਲੋ ਕਿਉਕਿ ਪੁਰਾਣੇ ਟੁਥਬੁਰਸ਼ ਨਾਲ ਸਾਡੇ ਦੰਦਾਂ ਅਤੇ ਮਸੂੜਿਆਂ ਦਾ ਨੁਕਸਾਨ ਹੋ ਸਕਦਾ ਹੈ। ਸਭ ਤੋਂ ਜ਼ਰੂਰੀ ਹੈ ਕਿ ਸਿਹਤਮੰਦ ਦੰਦਾਂ ਵਾਸਤੇ ਤੰਬਾਕੂ, ਗੁਟਕਾ, ਪਾਨ ਆਦਿ ਦਾ ਸੇਵਨ ਨਾ ਕੀਤਾ ਜਾਵੇ ਕਿਉਂ ਕਿ ਇਸ ਨਾਲ ਮੂੰਹ, ਜੀਭ ਆਦਿ ਦਾ ਕੈਸਰ ਵੀ ਹੋ ਸਕਦਾ ਹੈ। ਇਸ ਮੌਕੇ ਜਿਲਾ• ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਤੋਂ ਇਲਾਵਾ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ.ਭੁਪਿੰਦਰਸਿੰਘ,ਮੈਡੀਕਲ ਅਫਸਰ (ਡੈਂਟਲ)ਡਾ.ਸ਼ੈਲਾਕੰਵਰ,ਸੁਨੀਤਾ ਦੇਵੀ, ਕਮਲ ਕਿਸ਼ੋਰ,ਚੀਫ ਫਾਰਮਾਸਿਸਟ  ਵਿਦਿਆਧਰ, ਜਿਲਾ• ਬੀ.ਸੀ.ਸੀ ਸ਼੍ਰੀ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

© 2016 News Track Live - ALL RIGHTS RESERVED