ਦੀਵਾਲੀ ਅਤੇ ਛਠ ਪੂਜਾ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 3 ਵਿਸ਼ੇਸ਼ ਟਰੇਨਾਂ ਚਲਾਉਣ ਦੀ ਯੋਜਨਾ ਬਣਾਈ

Oct 04 2018 01:48 PM
ਦੀਵਾਲੀ ਅਤੇ ਛਠ ਪੂਜਾ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ 3 ਵਿਸ਼ੇਸ਼ ਟਰੇਨਾਂ ਚਲਾਉਣ ਦੀ ਯੋਜਨਾ ਬਣਾਈ

ਪਠਾਨਕੋਟ :

ਦੀਵਾਲੀ ਅਤੇ ਛਠ ਪੂਜਾ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਰੇਲਵੇ ਨੇ ਯਾਤਰੀਆਂ ਨੂੰ ਵਧੀਆ ਸਹੂਲਤਾਵਾਂ ਦੇਣ ਦੇ ਮਕਸਦ ਨਾਲ 3 ਵਿਸ਼ੇਸ਼ ਟਰੇਨਾਂ ਚਲਾਉਣ ਦੀ ਯੋਜਨਾ ਬਣਾਈ ਹੈ। ਇਸ 'ਚੋਂ ਟਰੇਨ ਨੰਬਰ 04401 ਆਨੰਦ ਵਿਹਾਰ ਤੋਂ ਕਟੜਾ ਲਈ ਚੱਲੇਗੀ। ਇਹ ਟਰੇਨ ਸੋਮਵਾਰ ਅਤੇ ਵੀਰਵਾਰ ਨੂੰ ਆਨੰਦ ਵਿਹਾਰ ਟਰਮੀਨਲ ਤੋਂ ਰਾਤ 11 ਵਜੇ 15 ਅਕਤੂਬਰ ਤੋਂ 15 ਨਵੰਬਰ ਤੱਕ ਚੱਲੇਗੀ। ਇਸੇ ਤਰ੍ਹਾਂ ਟਰੇਨ 04402 ਕਟੜਾ ਤੋਂ ਦੁਪਹਿਰ ਸਵਾ ਦੋ ਵਜੇ ਮੰਗਲਵਾਰ ਤੇ ਸ਼ੁੱਕਰਵਾਰ ਨੂੰ 16 ਅਕਤੂਬਰ ਤੋਂ 16 ਨਵੰਬਰ ਤੱਕ ਆਨੰਦ ਵਿਹਾਰ ਟਰਮੀਨਲ ਲਈ ਚੱਲੇਗੀ।

ਟਰੇਨ ਦਾ ਸਟਾਪੇਜ ਗਾਜ਼ੀਆਬਾਦ, ਮੇਰਠ, ਮੁੱਜ਼ਫਰਨਗਰ, ਯਮੁਨਾਨਗਰ, ਜਗਾਧਰੀ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂ ਤਵੀ ਅਤੇ ਊਧਮਪੁਰ ਹੋਵੇਗਾ। ਇਸੇ ਤਰ੍ਹਾਂ ਦੂਜੀ ਵਿਸ਼ੇਸ਼ ਵੀਕਲੀ ਟਰੇਨ 04409 ਮਹੀਨੇ ਦੇ ਹਰੇਕ ਮੰਗਲਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ 16 ਅਕਤੂਬਰ ਤੋਂ 20 ਨਵੰਬਰ ਤੱਕ ਦਿੱਲੀ ਤੋਂ ਕਟੜਾ ਲਈ ਸ਼ਾਮ ਸਾਢੇ 6 ਵਜੇ ਚੱਲੇਗੀ। ਟਰੇਨ ਨੰਬਰ 044010 ਕਟੜਾ ਤੋਂ ਬੁੱਧਵਾਰ, ਸ਼ਨੀਵਾਰ ਅਤੇ ਸੋਮਵਾਰ ਨੂੰ ਸਵੇਰੇ 11.30 ਵਜੇ 17 ਅਕਤੂਬਰ ਤੋਂ 21 ਨਵੰਬਰ ਤੱਕ ਦਿੱਲੀ ਲਈ ਚੱਲੇਗੀ।

ਇਹ ਟ੍ਰਰੇਨ ਸ੍ਰੀ ਵੈਸ਼ਨੋ ਦੇਵੀ ਕਟੜਾ ਤੋਂ ਚੱਲ ਕੇ ਜੰਮੂ ਤਵੀ, ਪਠਾਨਕੋਟ ਕੈਂਟ, ਲੁਧਿਆਣਾ ਅਤੇ ਅੰਬਾਲਾ ਤੋਂ ਹੁੰਦੇ ਰਾਤ ਨੂੰ ਦਿੱਲੀ ਪੁੱਜੇਗੀ। ਤੀਜੀ ਟਰੇਨ ਕਟੜਾ ਤੋਂ ਵਾਰਾਣਸੀ ਲਈ 21 ਅਕਤੂਬਰ ਤੋਂ 18 ਨਵੰਬਰ ਤੱਕ ਹਰੇਕ ਐਤਵਾਰ ਨੂੰ ਚਲਾਈ ਜਾਵੇਗੀ। ਟਰੇਨ ਨੰਬਰ 04612 ਕਟੜਾ ਤੋਂ ਚੱਲ ਕੇ ਵਾਰਾਣਸੀ ਪੁੱਜੇਗੀ। ਟਰੇਨ ਨੰਬਰ 04611 ਵਾਰਾਣਸੀ ਤੋਂ  23 ਅਕਤੂਬਰ ਤੋਂ 20 ਨਵੰਬਰ ਤੱਕ ਕਟੜਾ ਲਈ ਚੱਲੇਗੀ।

© 2016 News Track Live - ALL RIGHTS RESERVED