ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ' ਨੇ ਕੇਬਲ ਮਾਫੀਆ ਨੂੰ 2100 ਕਰੋੜ ਰੁਪਏ ਦਾ ਨੋਟਿਸ ਭੇਜੇ

Oct 04 2018 01:48 PM
ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ' ਨੇ ਕੇਬਲ ਮਾਫੀਆ ਨੂੰ 2100 ਕਰੋੜ ਰੁਪਏ ਦਾ ਨੋਟਿਸ ਭੇਜੇ


ਚੰਡੀਗੜ•
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਰਵਿਸ ਟੈਕਸ ਦੀ ਚੋਰੀ 'ਤੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ 'ਡਾਇਰੈਕਟਰ ਜਨਰਲ ਆਫ ਜੀ. ਐੱਸ. ਟੀ. ਇੰਟੈਲੀਜੈਂਸ' ਨੇ ਪੰਜਾਬ 'ਚ ਕੇਬਲ ਮਾਫੀਆ ਨੂੰ 2100 ਕਰੋੜ ਰੁਪਏ ਦਾ ਨੋਟਿਸ ਭੇਜਿਆ ਹੈ। ਉਨ•ਾਂ ਦੱਸਿਆ ਕਿ ਪੰਜਾਬ 'ਚ ਜਾਂਚ ਤੋਂ ਬਾਅਦ ਇਕ ਨਿਜੀ ਕੇਬਲ ਆਪਰੇਟਰ ਦੇ ਮਾਲਕ ਨੂੰ 303 ਕਰੋੜ ਅਤੇ 19 ਕਰੋੜ ਦਾ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਇਸ ਦੇ ਸੀ. ਏ. ਨੂੰ ਹਟਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਸਰਵਿਸ ਟੈਕਸ ਵਿਭਾਗ ਨੇ ਵੱਡੀ ਕਾਰਵਾਈ ਕਰਦੇ ਹੋਏ ਲੋਕਲ ਆਪਰੇਟਰਾਂ ਨੂੰ 336 ਕਰੋੜ ਦੇ ਨੋਟਿਸ ਭੇਜੇ ਹਨ। ਨਵਜੋਤ ਸਿੱਧੂ ਨੇ ਕਿਹਾ ਇਨ•ਾਂ ਨੋਟਿਸਾਂ ਤੋਂ ਟੈਕਸ ਸਰਵਿਸ ਵਿਭਾਗ ਨੂੰ ਜੋ ਰਕਮ ਮਿਲੇਗੀ, ਉਸ 'ਚੋਂ 62 ਫੀਸਦੀ ਪੰਜਾਬ ਸਰਕਾਰ ਨੂੰ ਮਿਲੇਗੀ।

© 2016 News Track Live - ALL RIGHTS RESERVED