120 ਫੁੱਟੀ ਰੋਡ ਦਾ ਕਾਇਆਕਲਪ ਹੁਣ ਸਮਾਰਟ ਸਿਟੀ ਪ੍ਰਾਜੈਕਟ ਤਹਿਤ

Oct 04 2018 02:06 PM
120 ਫੁੱਟੀ ਰੋਡ ਦਾ ਕਾਇਆਕਲਪ ਹੁਣ ਸਮਾਰਟ ਸਿਟੀ ਪ੍ਰਾਜੈਕਟ ਤਹਿਤ


ਜਲੰਧਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਲਾਨ ਕੀਤੇ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਅਜੇ ਤੱਕ ਸਿਰਫ ਫਾਈਲ ਵਰਕ, ਬੈਠਕਾਂ ਅਤੇ ਵਿਦੇਸ਼ੀ ਟੂਰ  ਹੀ ਹੋਏ ਹਨ  ਪਰ ਹੁਣ ਸਮਾਰਟ ਸਿਟੀ ਦੀ ਕੰਸਲਟੈਂਟ ਕੰਪਨੀ ਨੇ ਫੀਲਡ ਵਿਚ ਉਤਰ ਕੇ ਵਾਰਡਾਂ ਦਾ ਸਰਵੇਖਣ  ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲਾਂ  ਦੌਰਾਨ ਕਰੋੜਾਂ ਰੁਪਏ ਖਰਚ ਕਰ ਕੇ ਜਿਸ 120 ਫੁੱਟੀ  ਰੋਡ ਨੂੰ ਜਲੰਧਰ ਨਗਰ ਨਿਗਮ ਸਿਰਫ ਚੱਲਣ ਲਾਇਕ ਹੀ ਬਣਾ ਸਕਿਆ ਹੈ। ਉਸ 120 ਫੁੱਟੀ ਰੋਡ  ਦਾ ਕਾਇਆਕਲਪ ਹੁਣ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਹੁੰਦਾ ਦਿਸ ਰਿਹਾ ਹੈ। ਸਾਬਕਾ  ਸੀਨੀਅਰ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਅਤੇ ਕੌਂਸਲਰ ਜਸਪਾਲ ਕੌਰ ਭਾਟੀਆ ਦੇ ਗੋਬਿੰਦ  ਨਗਰ ਸਥਿਤ  ਆਫਿਸ ਵਿਚ ਇਕ ਅਹਿਮ ਬੈਠਕ ਹੋਈ, ਜਿਸ ਵਿਚ ਸਮਾਰਟ ਸਿਟੀ ਦੀ ਕੰਸਲਟੈਂਟ  ਕੰਪਨੀ ਆਈ. ਸੀ. ਟੀ. ਦੇ ਉੱਚ ਅਧਿਕਾਰੀ ਖਾਸ ਤੌਰ 'ਤੇ ਮੌਜੂਦ ਸਨ। ਭਾਟੀਆ ਦੇ ਨਾਲ ਇਸ  ਮੌਕੇ ਕਾਂਤ ਕਰੀਰ, ਵਰਿੰਦਰ ਅਰੋੜਾ, ਦੀਪਕ ਜੌੜਾ, ਅੰਮ੍ਰਿਤਪਾਲ ਸਿੰਘ ਭਾਟੀਆ, ਗੁਰਜੋਤ  ਸਿੰਘ ਪੋਪਲੀ, ਰਾਕੇਸ਼ ਕੁਮਾਰ, ਗੌਰਵ ਮਨੀ, ਰਾਕੇਸ਼ ਦੂਆ, ਨਰਿੰਦਰ ਸਿੰਘ ਚੀਮਾ, ਅਮਰਜੀਤ  ਭਾਟੀਆ, ਹਰਚਰਨ ਸਿੰਘ ਭਾਟੀਆ, ਪੂਰਨ ਚੰਦ, ਅਵਿਨਾਸ਼ ਗੱਖੜ, ਟੋਨੀ ਡਾਬਰ, ਡੇਜੀ, ਪੂਨਮ,  ਸੋਨੀਆ ਆਦਿ ਵੀ ਸਨ। 
ਬੈਠਕ ਵਿਚ ਸਮਾਰਟ ਸਿਟੀ ਦੇ ਤਹਿਤ ਵਿਕਸਿਤ ਕੀਤੇ ਜਾ ਰਹੇ ਏਰੀਆ ਵੈਸਟ ਡਿਵੈੱਲਪਮੈਂਟ ਪ੍ਰੋਗਰਾਮ 'ਤੇ ਚਰਚਾ ਹੋਈ, ਜਿਸ ਵਿਚ 10 ਵਾਰਡਾਂ ਦਾ ਏਰੀਆ ਸ਼ਾਮਲ  ਹੈ। ਮੁੱਖ ਤੌਰ 'ਤੇ 120 ਫੁੱਟੀ ਰੋਡ 'ਤੇ ਬਰਸਾਤੀ ਸੀਵਰ ਪਾਉਣ ਦੀ ਮੰਗ ਭਾਟੀਆ ਪਤੀ  ਪਤਨੀ ਵਲੋਂ ਉਠਾਈ ਗਈ, ਜਿਸ ਨੂੰ ਸਮਾਰਟ ਸਿਟੀ ਕੰਪਨੀ ਨੇ ਵੀ ਸਹੀ ਦੱਸਿਆ। ਇਸ ਇਲਾਕੇ  ਵਿਚ ਸਟਾਰਮ ਵਾਟਰ ਸੀਵਰ ਪਾਏ ਜਾਣ ਨਾਲ ਬਸਤੀਆਂ ਇਲਾਕਾ, ਬਾਗ ਆਹਲੂਵਾਲੀਆ, ਸ਼ਾਸਤਰੀ ਨਗਰ,  ਦਿਲਬਾਗ ਨਗਰ, ਬਸਤੀ ਸ਼ੇਖ, ਬਸਤੀ ਦਾਨਿਸ਼ਮੰਦਾਂ, ਜੇ. ਪੀ. ਨਗਰ ਅਤੇ ਆਲੇ ਦੁਆਲੇ ਇਲਾਕੇ  ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਸਮਾਰਟ ਸਿਟੀ ਦੇ ਤਹਿਤ ਪੁਰਾਣੀਆਂ ਸੀਵਰ ਲਾਈਨਾਂ ਨੂੰ ਵੀ ਬਦਲਿਆ ਜਾਵੇਗਾ। ਇਲਾਕੇ ਦੇ ਵਾਟਰ ਸਿਸਟਮ ਬਾਰੇ ਵੀ ਭਾਟੀਆ ਪਤੀ-ਪਤਨੀ ਨੇ ਸਮਾਰਟ  ਸਿਟੀ ਦੇ ਅਹੁਦੇਦਾਰਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।

© 2016 News Track Live - ALL RIGHTS RESERVED