ਪੈਟਰੋਲ-ਡੀਜਲ ਫੇਰ ਹੋਏ ਹੋਰ ਮਹਿੰਗੇ

Oct 04 2018 02:06 PM
ਪੈਟਰੋਲ-ਡੀਜਲ ਫੇਰ ਹੋਏ ਹੋਰ ਮਹਿੰਗੇ


ਨਵੀਂ ਦਿੱਲੀ — 
ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਇਕ ਵਾਰ ਫਿਰ ਤੇਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਪੈਟਰੋਲ ਦੀਆਂ ਕੀਮਤਾਂ ਵਿਚ 15 ਪੈਸੇ ਦਾ ਵਾਧਾ ਦਰਜ ਕੀਤਾ ਗਿਆ ਹੈ ਜਦੋਂਕਿ ਡੀਜ਼ਲ ਦੀ ਕੀਮਤ 20 ਪੈਸੇ ਵਧੀ ਹੈ। 
ਪੈਟਰੋਲ ਦੀ ਕੀਮਤ 

ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ
ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ ਵਿਚ ਅੱਜ ਪੈਟਰੋਲ 89.39 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਵਿਚ ਪੈਟਰੋਲ 89.95 ਰੁਪਏ, ਲੁਧਿਆਣੇ ਵਿਚ 89.82 ਰੁਪਏ ਅਤੇ ਪਟਿਆਲੇ ਵਿਚ 89.76 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

ਸ਼ਹਿਰ                          ਪੈਟਰੋਲ ਦੀ ਕੀਮਤ(ਰੁਪਏ 'ਚ)

ਜਲੰਧਰ                                89.39
ਅਮ੍ਰਿਤਸਰ                              89.95
ਲੁਧਿਆਣਾ                              89.82
ਪਟਿਆਲਾ                              89.76

© 2016 News Track Live - ALL RIGHTS RESERVED