ਕਿਸਾਨ ਜਾਗਰੁਕਤਾ ਕੈਂਪ ਅੱਜ ਤੋਂ

Oct 05 2018 12:56 PM
ਕਿਸਾਨ ਜਾਗਰੁਕਤਾ ਕੈਂਪ ਅੱਜ ਤੋਂ


ਪਠਾਨਕੋਟ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਹਾੜੀ ਦੀਆਂ ਫਸਲਾਂ ਦੀ ਕਾਸਤ ਸੰਬੰਧੀ ਅਤੇ ਝੋਨੇ ਦੀ ਪਰਾਲੀ ਨੂੰ ਸਾੜੇ ਬਗੈਰ ਕਣਕ ਦੀ ਬਿਜਾਈ ਕਰਨ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ ਪਿੰਡ ਪੱਧਰ ਤੇ ਕਿਸਾਨ ਜਾਗਰੁਕਤਾ ਕੈਂਪ ਲਗਾਉਣ ਦਾ ਪ੍ਰੋਗਰਾਮ ਬਣਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਕੇਂਦਰੀ ਪ੍ਰਯੋਜਿਤ ਸਕੀਮ ਝੋਨੇ ਦੀ ਪਰਾਲੀ ਨੂੰ ਖੇਤਾਂ ਵਿੱਚ ਪ੍ਰਬੰਧਨ ਕਰਨ ਬਾਰੇ ਸਕੀਮ ਤਹਿਤ 5 ਤੋਂ 10 ਪਿੰਡਾਂ ਦੇ ਕਲੱਸਟਰ ਬਣਾ ਕੇ ਪਿੰਡ ਪੱਧਰ ਤੇ ਕਿਸਾਨ ਜਾਗਰੁਕਤਾ ਕੈਂਪ 5 ਅਕਤੂਬਰ ਤੋਂ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ 31 ਅਕਤੂਬਰ ਤੱਕ ਜਾਰੀ ਰਹੇਗੀ।ਉਨਾਂ ਦੱਸਿਆ ਕਿ 5 ਅਕਤੂਬਰ ਨੂੰ ਪਿੰਡ ਪਹਾੜੋਚੱਕ ਅਤੇ ਇਸਲਾਮਪੁਰ,9 ਅਕਤੂਬਰ ਨੂੰ ਪਿੰਡ ਦਨੌਰ ਅਤੇ ਠਾਕੁਰਪੁਰ,ਮਿਤੀ 10 ਅਕਤੂਬਰ ਨੂੰ ਕਿੰਗਰੀਆਂ ਅਤੇ ਅਜੀਜਪੁਰ,ਮਿਤੀ 12 ਅਕਤੂਬਰ ਨੂੰ ਪਿੰਡ ਸੈਦੋਵਾਲ,ਮਿਤੀ 15 ਅਕਤੂਬਰ ਨੂੰ ਆਬਾਦਗੜ,ਮਿਤੀ 16 ਅਕਤੂਬਰ ਨੂੰਭੀਮਪੁਰ ਅਤੇ ਨਾਜੋਚੱਕ,ਮਿਤੀ 17 ਅਕਤੂਬਰ ਨੂੰ ਸਾਉਲੀ ਭੋਲੀ ਅਤੇ ਨੌਸ਼ਹਿਰਾ ਨਲਬੰਦਾ, ਮਿਤੀ 22 ਅਕਤੂਬਰ ਨੂੰ ਸ਼ੇਰਪੁਰ,ਮਿਤੀ 25 ਅਕਤੂਬਰ ਨੂੰ ਪਿੰਡ ਇੱਟੀ ਵਿਖੇ ਜਾਗਰੁਕਤਾ ਕੈਂਪ ਲਗਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਮਿਤੀ 31 ਅਕਤੂਬਰ ਨੂਮ ਪਿੰਡ ਘਰੋਟਾ ਵਿੱਖੇ ਬਲਾਕ ਪੱਧਰੀ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਜਾਵੇਗਾ। ਉਨਾਂ ਦੱਸਿਆ ਕਿ ਹਾੜੀ ਦੀਆਂ ਫਸਲਾਂ ਦੀ ਕਾਸ਼ਤ ,ਡੇਅਰੀ ਫਾਰਮਿੰਗ ,ਸਬਜੀਆ ਦੀ ਕਾਸ਼ਤ ਅਤੇ ਬਾਗਾਂ ਦੀ ਸਾਂਭ ਸੰਭਾਲ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਸੰਬੰਧਤ ਵਿਭਾਗਾਂ ਦੇ ਮਾਹਿਰ ਜਾਣਕਾਰੀ ਦੇਣਗੇ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨਾਂ ਕੈਂਪਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਮਾਹਿਰਾਂ ਦੇ ਵਿਚਾਰ ਸੁਣ ਕੇ ਮੌਕੇ ਦਾ ਫਾਇਦਾ ਉਠਾਉਣ।

© 2016 News Track Live - ALL RIGHTS RESERVED