ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੈਮੀਨਾਰ ਲਗਾਇਆ

Oct 05 2018 12:56 PM
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੈਮੀਨਾਰ ਲਗਾਇਆ


ਪਠਾਨਕੋਟ
ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਚੱਲਦੇ ਅੱਜ ਸਰਕਾਰੀ ਸਕੂਲ, ਕੇ.ਐਫ.ਸੀ, ਪਠਾਨਕੋਟ ਵਿੱਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪਠਾਨਕੋਟ ਸ. ਬਲਰਾਜ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਤੇ ਬਲਾਕ ਮਿਸ਼ਨ ਮੈਨੇਜਰ ਪ੍ਰਦੀਪ ਬੈਂਸ ਅਤੇ ਬਲਾਕ ਟ੍ਰੇਨਿੰਗ ਐਡ ਪਲੈਸਮੇਂਟ ਮੈਨੇਜਰ ਮਿਸ ਆਂਚਲ ਵੱਲੋ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋ ਜਿਲਾ ਪਠਾਨਕੋਟ ਵਿੱਚ ਚਲਾਈ ਜਾ ਰਹੀਆਂ ਸਕਿੱਲ ਸਕੀਮਾਂ ਵੱਲੋ ਹਾਜ਼ਰ 88 ਸਕੂਲਾਂ ਦੇ ਕਰੀਅਰ ਐਡ ਗਾਇਡੈਂਸ ਅਧਿਆਪਕਾਂ ਨੂੰ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀ ਚਲਾਇਆਂ ਜਾ ਰਹੀਆਂ ਸਕੀਮਾਂ ਵੱਲੋ ਆਪਣੇ ਸਕੂਲ ਦੇ ਵਿਦਿਆਰਥੀਆਂ ਨੂੰ ਉਕੱਤ ਸਕੀਮਾਂ ਵੱਲੋ ਦੱਸਣ ਦੀ ਅਪੀਲ ਕੀਤੀ ਗਈ।ਅੰਤ ਵਿੱਚ ਪ੍ਰਿਸੀਪਲ ਰਵਿੰਦਰ ਪ੍ਰਾਸ਼ਰ ਅਤੇ ਸਕੂਲ ਅਧਿਆਪਕਾਂ  ਵੱਲੋ ਪ੍ਰਦੀਪ ਬੈਂਸ( ਬਲਾਕ ਮਿਸ਼ਨ ਮੈਨੇਜਰ ), ਆਰ.ਸੀ ਖੂਲਰ ਜਿਲਾ ਰੋਜਗਾਰ ਅਫਸਰ) , ਕੁਲਜੀਤ ਸਿੰਘ( ਜਿਲਾ ਪ੍ਰੋਜੈਕਟ ਅਫਸਰ) ਨੂੰ ਸਨਮਾਨਤ ਕੀਤਾ ਗਿਆ।

© 2016 News Track Live - ALL RIGHTS RESERVED