ਮੰਡੀ ਵਿਚ ਅਜੇ ਤੱਕ ਸਰਕਾਰੀ ਤੌਰ 'ਤੇ ਝੋਨੇ ਦਾ ਇਕ ਵੀ ਦਾਣਾ ਨਹੀਂ ਖਰੀਦ

Oct 05 2018 01:03 PM
ਮੰਡੀ ਵਿਚ ਅਜੇ ਤੱਕ ਸਰਕਾਰੀ ਤੌਰ 'ਤੇ ਝੋਨੇ ਦਾ ਇਕ ਵੀ ਦਾਣਾ ਨਹੀਂ ਖਰੀਦ

ਗੁਰਦਾਸਪੁਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਤੌਰ 'ਤੇ ਝੋਨੇ ਦੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤੇ ਜਾਣ ਤੋਂ ਬਾਅਦ ਵੀ ਜ਼ਿਲਾ ਗੁਰਦਾਸਪੁਰ ਦੀ ਕਿਸੇ ਵੀ ਮੰਡੀ ਵਿਚ ਅਜੇ ਤੱਕ ਸਰਕਾਰੀ ਤੌਰ 'ਤੇ ਝੋਨੇ ਦਾ ਇਕ ਵੀ ਦਾਣਾ ਨਹੀਂ ਖਰੀਦ ਕੀਤਾ ਗਿਆ। ਇਸ ਜ਼ਿਲੇ ਅੰਦਰ ਸਥਿਤੀ ਇਹ ਬਣੀ ਹੋਈ ਹੈ ਕਿ ਜਿਥੇ ਮੰਡੀਆਂ ਸੁੰਨੀਆਂ ਦਿਖਾਈ ਦੇ ਰਹੀਆਂ ਹਨ, ਉਥੇ ਝੋਨੇ ਅਤੇ ਬਾਸਮਤੀ ਦੀ ਫਸਲ ਵੀ ਬਹੁਤੇ ਥਾਈਂ ਅਜੇ 'ਹਰੀ' ਹੀ ਹੈ। ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਫਸਲ ਪੱਕ ਕੇ ਤਿਆਰ ਹੋਣ ਵਿਚ ਅਜੇ ਘੱਟੋ-ਘੱਟ ਇਕ ਹਫ਼ਤਾ ਹੋਰ ਲੱਗੇਗਾ ਅਤੇ ਜੇਕਰ ਮੌਸਮ ਖਰਾਬ ਹੁੰਦਾ ਹੈ ਤਾਂ ਇਹ ਦੇਰੀ ਹੋਰ ਵੀ ਵੱਧ ਸਕਦੀ ਹੈ। 'ਜਗ ਬਾਣੀ' ਵਲੋਂ ਅੱਜ ਸਮੁੱਚੇ ਜ਼ਿਲੇ ਅੰਦਰ ਝੋਨੇ ਦੀ ਖਰੀਦ ਸਬੰਧੀ ਸਰਕਾਰੀ ਤੌਰ 'ਤੇ ਕੀਤੇ ਗਏ ਪ੍ਰਬੰਧਾਂ ਤੋਂ ਇਲਾਵਾ ਫਸਲ ਦੀ ਸਥਿਤੀ ਦਾ ਜਾਇਜ਼ਾ ਲੈਣ 'ਤੇ ਇਹ  ਗੱਲ ਸਾਹਮਣੇ ਆਈ ਹੈ ਕਿ ਪ੍ਰਮੁੱਖ ਮੰਡੀਆਂ ਵਿਚ ਬਾਰਦਾਨਾਂ ਅਤੇ ਹੋਰ ਸਹੂਲਤਾਂ ਉਪਲਬੱਧ ਕਰਵਾ ਦਿੱਤੀਆਂ ਗਈਆਂ ਹਨ। ਜਦੋਂ ਕਿ ਪੇਂਡੂ ਖੇਤਰ ਦੀਆਂ ਮੰਡੀਆਂ ਵਿਚ ਅਜੇ ਕਈ ਕਮੀਆਂ ਬਰਕਰਾਰ ਹਨ। 

© 2016 News Track Live - ALL RIGHTS RESERVED