ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਦਿੱਲੀ 'ਚ ਰੱਖੀ ਗਈ ਮੀਟਿੰਗ ਰੱਦ

Oct 08 2018 03:01 PM
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਦਿੱਲੀ 'ਚ ਰੱਖੀ ਗਈ ਮੀਟਿੰਗ ਰੱਦ


ਚੰਡੀਗੜ•— 
ਪੰਜਾਬ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਦਿੱਲੀ 'ਚ ਰੱਖੀ ਗਈ ਮੀਟਿੰਗ ਅੱਜ ਰੱਦ ਹੋ ਗਈ ਹੈ। ਹੁਣ ਇਹ ਬੈਠਕ ਕੱਲ ਚੰਡੀਗੜ• 'ਚ ਹੋਵੇਗੀ, ਜਿਸ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਘਟਾਉਣ ਜਾਂ ਨਾ ਘਟਾਉਣ ਨੂੰ ਲੈ ਕੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬੀਤੇ ਸ਼ੁੱਕਰਵਾਰ ਪੰਜਾਬ ਸਰਕਾਰ ਨੇ ਐਕਸਾਈਜ਼ ਅਤੇ ਟੈਕਸੇਸ਼ਨ ਵਿਭਾਗ ਦੇ ਅਧਿਕਾਰੀਆਂ ਤੇ ਵਿੱਤ ਵਿਭਾਗ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਸੀ ਪਰ ਇਸ 'ਚ ਪੈਟਰੋਲ-ਡੀਜ਼ਲ 'ਤੇ ਵੈਟ ਘਟਾਉਣ ਨੂੰ ਲੈ ਕੇ ਕੋਈ ਫੈਸਲਾ ਨਹੀਂ ਹੋ ਸਕਿਆ ਸੀ। ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ 'ਤੇ ਡੇਢ ਰੁਪਏ ਐਕਸਾਈਜ਼ ਡਿਊਟੀ ਘਟਾਏ ਜਾਣ ਅਤੇ 13 ਭਾਜਪਾ ਸ਼ਾਸਤ ਸੂਬਿਆਂ ਵੱਲੋਂ ਵੈਟ 'ਚ 2.5 ਰੁਪਏ ਦੀ ਕਟੌਤੀ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ 'ਤੇ ਵੀ ਵੈਟ 'ਚ ਕਟੌਤੀ ਕਰਨ ਦਾ ਦਬਾਅ ਹੈ।
ਹਾਲਾਂਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਇਹ ਕਹਿ ਕੇ ਟੈਕਸ ਘਟਾਉਣ ਤੋਂ ਇਨਕਾਰ ਕਰ ਚੁੱਕੇ ਹਨ ਕਿ ਜੇਕਰ ਸੂਬਾ ਸਰਕਾਰ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.50 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰਦੀ ਹੈ, ਤਾਂ ਸੂਬੇ ਨੂੰ ਸਾਲਾਨਾ ਤਕਰੀਬਨ 1,300 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਝੱਲਣਾ ਪਵੇਗਾ।
ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦੀ ਮੰਗ ਉੱਠ ਰਹੀ ਹੈ। ਰਾਹੁਲ ਗਾਂਧੀ ਵੀ ਹੁਣ ਤਕ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਦੀ ਮੰਗ ਇਹ ਕਹਿ ਕੇ ਕਰਦੇ ਆ ਰਹੇ ਹਨ ਕਿ ਇਸ ਨਾਲ ਆਮ ਲੋਕਾਂ ਨੂੰ ਰਾਹਤ ਮਿਲੇਗੀ ਪਰ ਕੈਪਟਨ ਵੱਲੋਂ ਦਿੱਲੀ 'ਚ ਇਕ ਸਮਾਗਮ ਦੌਰਾਨ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਤੋਂ ਬਾਹਰ ਰੱਖਣ ਦੀ ਗੱਲ ਕਹੀ ਗਈ ਹੈ। ਉਨ•ਾਂ ਦੀ ਦਲੀਲ ਹੈ ਕਿ ਸੂਬੇ ਦੀ ਮਾਲੀ ਹਾਲਤ ਪਹਿਲਾਂ ਹੀ ਠੀਕ ਨਹੀਂ ਹੈ ਅਤੇ ਤੇਲ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਨਾਲ ਸੂਬੇ ਦੀ ਮਾਲੀ ਹਾਲਤ 'ਤੇ ਚੰਗਾ ਅਸਰ ਨਹੀਂ ਹੋਵੇਗਾ। ਮਨਪ੍ਰੀਤ ਬਾਦਲ ਵੀ ਪੈਟਰੋਲ-ਡੀਜ਼ਲ ਨੂੰ ਜੀ. ਐੱਸ. ਟੀ. ਦੇ ਘੇਰੇ 'ਚ ਲਿਆਉਣ ਦੇ ਪੱਖ 'ਚ ਨਹੀਂ ਹਨ। ਮੌਜੂਦਾ ਸਮੇਂ ਪੰਜਾਬ 'ਚ ਪੈਟਰੋਲ 'ਤੇ 36 ਫੀਸਦੀ ਅਤੇ ਡੀਜ਼ਲ 'ਤੇ 17 ਫੀਸਦੀ ਵੈਟ ਹੈ।

© 2016 News Track Live - ALL RIGHTS RESERVED