260 ਗ੍ਰਾਮ ਹੈਰੋਇਨ ਸਮੇਤ 5 ਗ੍ਰਿਫਤਾਰ

Oct 08 2018 03:15 PM
260 ਗ੍ਰਾਮ ਹੈਰੋਇਨ ਸਮੇਤ 5 ਗ੍ਰਿਫਤਾਰ


ਅੰਮ੍ਰਿਤਸਰ
ਅੰਮ੍ਰਿਤਸਰ ਪੁਲਸ ਵਲੋਂ 260 ਗ੍ਰਾਮ ਹੈਰੋਇਨ ਸਮੇਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਸਮੇਤ ਪੁਲਸ ਪਾਰਟੀ ਨੇ ਨਿੱਕਾ ਸਿੰਘ ਕਲੋਨੀ ਰਾਮ ਤੀਰਥ ਰੋਡ 'ਤੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਉਨ•ਾਂ ਨੇ ਇਕ ਸੈਟਰੋ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤੇ ਤੁਰੰਤ ਪੁਲਸ ਪਾਰਟੀ ਨੇ ਉਨ•ਾਂ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਕਾਰ 'ਚੋਂ 260 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਕਾਰ 'ਚ ਸਵਾਰ 4 ਸਵਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਰਾਹੁਲ ਗਿੱਲ ਉਰਫ ਰਘੂ , ਰੋਹਿਤ ਗਿੱਲ ਉਰਫ ਘੁੱਕਾ ਵਾਸੀ, ਦਾਨਿਸ਼ ਵਾਸੀ ਸਬਜ਼ੀ ਮੰਡੀ ਅੰਮ੍ਰਿਤਸਰ, ਅੰਮਿਤ ਕੁਮਾਰ ਉਰਫ ਪੀਚੀ ਵਾਸੀ ਛੋਟਾ ਹਰੀਪੁਰ ਇਸਲਾਮਾਬਾਦ ਅੰਮ੍ਰਿਤਸਰ, ਸਚਿਨ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ।

© 2016 News Track Live - ALL RIGHTS RESERVED