ਖੁਸਹਾਲੀ ਦੇ ਰਾਖੇਆਂ ਦੀ ਜਿਲ•ਾ ਪੱਧਰੀ ਮੀਟਿੰਗ ਆਯੋਜਿਤ

Oct 09 2018 03:33 PM
ਖੁਸਹਾਲੀ ਦੇ ਰਾਖੇਆਂ ਦੀ ਜਿਲ•ਾ ਪੱਧਰੀ ਮੀਟਿੰਗ ਆਯੋਜਿਤ



ਪਠਾਨਕੋਟ
ਅੱਜ ਜਿਲ•ਾ ਪ੍ਰਬੰੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੁੱਖ ਮੀਟਿੰਗ ਹਾਲ ਵਿਖੇ ਖੁਸਹਾਲੀ ਦੇ ਰਾਖਿਆਂ ਵੱਲੋਂ ਇਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ  ਬ੍ਰਿਗੇਡੀਅਰ ਸ੍ਰੀ ਪਰਲਾਦ ਸਿੰਘ ਨੇ ਕੀਤੀ। ਇਸ ਮੋਕੇ ਤੇ ਸ੍ਰੀ ਰਾਮਵੀਰ (ਆਈ.ਏ.ਐਸ.)ਡਿਪਟੀ ਕਮਿਸ਼ਨਰ ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਸ੍ਰੀ ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ ਪਠਾਨਕੋਟ, ਕਰਨਲ ਆਰ.ਕੇ. ਸਲਾਰੀਆਂ, ਕਰਨਲ ਸੁਨੀਤ ਪਠਾਨੀਆ, ਜਿਲ•ੇ ਅੰਦਰ ਤੈਨਾਤ ਸੁਪਰਵਾਈਜਰ ਅਤੇ ਸਾਰੇ ਖੁਸਹਾਲੀ ਦੇ ਰਾਖੇ ਵੀ ਹਾਜ਼ਰ ਸਨ। 
ਇਸ ਮੋਕੇ ਤੇ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਸ੍ਰੀ ਪਰਲਾਦ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਜਿਮ•ੇਦਾਰੀ ਉਨ•ਾਂ ਨੂੰ ਦਿੱਤੀ ਗਈ ਹੈ ਉਸ ਅਧੀਨ ਜਿਲ•ਾ ਪਠਾਨਕੋਟ ਵਿੱਚ ਤੈਨਾਤ 220 ਖੁਸਹਾਲੀ ਦੇ ਰਾਖੇ ਅਪਣਾ ਕੰਮਕਾਜ ਪੂਰੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰ ਰਹੇ ਹਨ। ਉਨ•ਾਂ ਕਿਹਾ ਕਿ ਜੀ.ਓ.ਜੀ. ਟੀਮਾਂ ਵੱਲੋਂ ਡਿਪੋ ਹੋਲਡਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਜਿਲ•ੇ ਅੰਦਰ ਇਸ ਸਮੇਂ ਕਰੀਬ 85 ਹਜਾਰ ਕਾਰਡ ਧਾਰਕ ਹਨ ਜੋ ਸਰਕਾਰ ਦੀਆਂ ਸਕੀਮਾਂ ਤੋਂ ਲਾਭ ਪ੍ਰਾਪਤ ਕਰ ਰਹੇ ਹਨ। ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਇਨ•ਾਂ ਕਾਰਡ ਧਾਰਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਭਾਵੇ ਕਿ ਕੂਝ ਅਜਿਹੇ ਕਾਰਡ ਵੀ ਹਨ ਜੋ ਲਾਭ ਪਾਤਰੀ ਨਾ ਹੋਣ ਦੇ ਬਾਵਜੂਦ ਵੀ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ ਹਨ ਅਤੇ ਕੂਝ ਅਜਿਹੇ ਪਰਿਵਾਰ ਵੀ ਹਨ ਜੋ ਯੋਗ ਹੁੰਦੇ ਹੋਏ ਵੀ ਲਾਭ ਪ੍ਰਾਪਤ ਨਹੀਂ ਕਰ ਪਾ ਰਹੇ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਟੀਮਾਂ ਵੱਲੋਂ ਹਰੇਕ ਸਰਕਾਰੀ ਵਿਭਾਗਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਭਾਗੀ ਅਧਿਕਾਰੀਆਂ ਵੱਲੋਂ ਵੀ ਉਨ•ਾਂ ਦਾ ਪੂਰਨ ਸਹਿਯੋਗ ਕੀਤਾ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਸਾਡਾ ਇਹ ਫਰਜ ਬਣਦਾ ਹੈ ਕਿ ਅਸੀਂ ਸਰਕਾਰ ਵੱਲੋਂ ਦਿੱਤੀ ਗਈ ਜਿਮ•ੇਦਾਰੀ ਨੂੰ ਨਿਭਾਉਂਦੇ ਹੋਏ ਹਰੇਕ ਲਾਭ ਪਾਤਰੀ ਨੂੰ ਉਸ ਦਾ ਬਣਦਾ ਹੱਕ ਦਿਲਾਈਏ। 
ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਹੁਣ ਜੀ.ਓ.ਜੀ. ਵੱਲੋਂ ਹਰੇਕ ਪਿੰਡਾਂ ਵਿੱਚ ਪਹੁੰਚ ਕੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਲੋਕਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਂਣ ਬਾਰੇ ਵੀ ਜਾਗਰੁਕ ਕਰ ਰਹੇ ਹਾਂ। ਉਨ•ਾਂ ਕਿਹਾ ਕਿ ਸਰਕਾਰੀ ਵਿਭਾਗਾਂ ਦੇ ਜਿਆਦਾਤਰ ਅਧਿਕਾਰੀਆਂ ਵੱਲੋਂ ਵੀ ਉਨ•ਾਂ ਦਾ ਸਹਿਯੋਗ ਕੀਤਾ ਜਾਂਦਾ ਹੈ। ਉਨ•ਾਂ ਕਿਹਾ ਕਿ ਜੀ.ਓ.ਜੀ. ਵੱਲੋਂ ਅਪਣੇ ਪ੍ਰਤੀਦਿਨ ਦੀ ਕਾਰਗੁਜਾਰੀ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਹਰ ਰੋਜ ਭੇਜੀ ਜਾ ਰਹੀ ਹੈ। ਇਸ ਲਈ ਅਗਰ ਕਿਸੇ ਅਧਿਕਾਰੀ ਦੇ ਕਾਰਜ ਦੀ ਰਿਪੋਰਟ ਵਿਭਾਗ ਨੂੰ ਨਹੀਂ ਭੇਜੀ ਜਾਂਦੀ ਤਾਂ ਉਹ ਪੋਰਟਲ ਤੇ ਚੈਕਿੰਗ ਕਰਵਾ ਕੇ ਕੀਤੇ ਕੰਮਾਂ ਬਾਰੇ ਜਾਣਕਾਰੀ ਦੇ ਸਕਦਾ ਹੈ। 
ਇਸ ਮੋਕੇ ਤੇ ਸੰਬੋਧਨ ਕਰਦਿਆਂ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜੀ.ਓ.ਜੀ. ਵੱਲੋਂ ਕੀਤੇ ਗਏ ਉਪਰਾਲੇ ਪ੍ਰਸੰਸਾ ਯੋਗ ਹਨ। ਉਨ•ਾਂ ਕਿਹਾ ਕਿ ਸਾਨੂੰ ਅਪਣੀਆਂ ਜਿਮ•ੇਦਾਰੀਆਂ ਤੋਂ ਭੱਜਨਾਂ ਨਹੀਂ ਚਾਹੀਦਾ । ਉਨ•ਾਂ ਸਾਰੇ ਸਰਕਾਰੀ ਵਿਭਾਗਾਂ ਦੇ ਜਿਲ•ਾ ਅਧਿਕਾਰੀਆ ਆਦਿ ਨੂੰ ਹਦਾਇਤ ਕਰਦਿਆਂ ਕਿਹਾ ਕਿ ਹਰੇਕ ਅਧਿਕਾਰੀ ਦੀ ਜਿਮ•ੇਦਾਰੀ ਬਣਦੀ ਹੈ ਕਿ ਉਨ•ਾਂ ਵੱਲੋਂ ਜੀ.ਓ.ਜੀ. ਦਾ ਸਾਥ ਦਿੱਤਾ ਜਾਵੇ ਤਾਂ ਜੋ ਪੰਜਾਬ ਸਰਕਾਰ ਵੱਲੋਂ ਚਲਾਈਆਂ ਗਈਆਂ ਭਲਾਈ ਸਕੀਮਾਂ ਯੋਗ ਲਾਭਪਾਤਰੀਆਂ ਤੱਕ ਪਹੁੰਚ ਸਕਣ। ਉਨ•ਾਂ ਇਹ ਵੀ ਕਿਹਾ ਕਿ ਜੀ.ਓ.ਜੀ. ਵੱਲੋਂ ਚੈਕਿੰਗ ਦੋਰਾਨ ਜੋ ਵੀ ਸਿਕਾਇਤ ਮਿਲਦੀ ਹੈ ਉਨ•ਾਂ ਸਿਕਾਇਤਾਂ ਨੂੰ 31 ਅਕਤੂਬਰ ਤੋਂ ਪਹਿਲਾ ਪਹਿਲਾ ਹੱਲ ਕੀਤਾ ਜਾਵੇ। ਇਸ ਮੋਕੇ ਤੇ ਸ੍ਰੀ ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਤੇ ਰੋਸਨੀ ਪਾਈ ਗਈ।
 

© 2016 News Track Live - ALL RIGHTS RESERVED