ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਕੀਤਾ ਵਿਚਾਰ ਵਟਾਂਦਰਾ

Oct 09 2018 03:33 PM
ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਕੀਤਾ ਵਿਚਾਰ ਵਟਾਂਦਰਾ



ਪਠਾਨਕੋਟ
ਸ੍ਰੀ ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਵੱਲੋਂ ਜਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿਖੇ ਜਿਲ•ਾ ਅਧਿਕਾਰੀਆਂ ਅਤੇ ਘੱਟ ਗਿਣਤੀ ਵਰਗ ਦੀਆਂ ਵੱਖ ਵੱਖ ਜੱਥੇਬੰਦਿਆਂ ਦੇ ਨੁਮਾਇੰਦੇ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ, ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਡਾ. ਅਮਿਤ ਮਹਾਜਨ ਐਸ.ਡੀ.ਐਮ. ਪਠਾਨਕੋਟ, ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਪਰਮਪਾਲ ਸਿੰਘ ਜਿਲ•ਾ ਵਿਕਾਸ ਤੇ ਪੰਚਾਇਤ ਅਫਸ਼ਰ , ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਸੁਖਦੇਵ ਰਾਜ ਬਲਾਕ ਵਿਕਾਸ ਅਧਿਕਾਰੀ, ਸੁਖਵਿੰਦਰ ਸਿੰਘ ਜਿਲ•ਾ ਭਲਾਈ ਅਫਸ਼ਰ ਅਤੇ ਹੋਰ ਵਿਭਾਗੀ ਅਧਿਕਾਰੀ ਹਾਜ਼ਰ ਸਨ। 
ਮੀਟਿੰਗ ਦੋਰਾਨ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੋਕੇ ਤੇ ਸ੍ਰੀ ਮੁਨੱਵਰ ਮਸੀਹ ਚੈਅਰਮੈਨ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਦੱਸਿਆ ਕਿ ਪਠਾਨਕੋਟ ਵਿੱਚ ਈਸਾਈ ਭਾਈਚਾਰੇ ਲਈ ਸਾਂਝਾ ਕਬਰਸਤਾਨ ਲਈ , ਕਮਿਊਨਿਟੀ ਹਾਲ ਬਣਾਉਂਣ ਤੇ ਚਰਚਾ ਕੀਤੀ ਗਈ। ਜਿਸ ਵਿੱਚ ਇਹ ਫੈਂਸਲਾ ਕੀਤਾ ਗਿਆ ਕਿ ਨਗਰ ਨਿਗਮ ਹਾਊਸ ਦੀ ਮੀਟਿੰਗ ਵਿੱਚ ਡੇਅਰੀਵਾਲ ਵਿਖੇ ਉਪਰੋਕਤ ਦੋ ਕਾਰਜਾਂ ਲਈ ਕਰੀਬ ਤਿੰਨ ਏਕੜ ਜਮੀਨ ਦਾ ਮਤਾ ਪਾਸ ਕਰੇਗਾ। ਇਸ ਤੋਂ ਇਲਾਵਾ ਪਿੰਡ ਸੁੰਦਰਚੱਕ, ਸਰੀਫਚੱਕ, ਕੀੜੀ, ਮੱਲਪੁਰ, ਮੰਗਿਆਲ, ਕਥਲੋਰ, ਤਾਰਾਗੜ• , ਰਤਨਗੜ•, ਭਟੋਂਆ ਅਤੇ ਨੰਗਲ ਵਿਖੇ ਗੁੱਜਰ ਬਿਰਾਦਰੀ ਅਤੇ ਪਿੰਡ ਹਰਿਆਲ  ਬਲਾਕ ਧਾਰਕਲ•ਾ ਵਿੱਚ ਕਬਰਸਤਾਨ ਬਣਾਉਂਣ ਦੀ ਚਰਚਾ ਤੇ ਉਨ•ਾਂ ਕਿਹਾ ਕਿ ਪਿੰਡ ਹਰਿਆਲ ਵਿਖੇ ਜੋ ਬਕਫ ਬੋਰਡ ਦੀ ਜੋ 4 ਕਨਾਲ ਜਮੀਨ ਹੈ ਉਸ ਉਪਰ ਸਾਂਝੇ ਤੋਰ ਤੇ ਕਬਰਸਤਾਨ ਬਣਾਇਆ ਜਾਵੇਗਾ।  
ਇਸ ਤੋਂ ਇਲਾਵਾ ਮੀਟਿੰਗ ਦੋਰਾਨ ਈਸਾਈ ਭਾਈਚਾਰੇ ਅਤੇ ਮੁਸਲਿਮ ਭਾਈਚਾਰੇ ਦੀਆਂ ਹੋਰ ਮੰਗਾ ਤੇ ਵੀ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਂਸਲੇ ਲਏ ਗਏ। ਇਸ ਮੋਕੇ ਤੇ ਸ. ਸੁਖਵਿੰਦਰ ਸਿੰਘ ਜਿਲ•ਾ ਭਲਾਈ ਅਫਸ਼ਰ ਨੂੰ ਘੱਟ ਗਿਣਤੀ ਵਰਗ ਦੀਆਂ ਸਮੱਸਿਆਵਾਂ ਹੱਲ ਕਰਨ ਦੇ ਲਈ ਨੋਡਲ ਅਧਿਕਾਰੀ ਵੀ ਲਗਾਇਆ ਗਿਆ। 
 

© 2016 News Track Live - ALL RIGHTS RESERVED