ਭਾਜਪਾਈਆਂ ਨੇ ਗਾਂਧੀ ਚੌਕ 'ਚ ਮੁੱਖ ਮੰਤਰੀ ਦਾ ਪੁਤਲਾ ਫੂਕਿਆ

Oct 09 2018 03:33 PM
ਭਾਜਪਾਈਆਂ ਨੇ ਗਾਂਧੀ ਚੌਕ 'ਚ ਮੁੱਖ ਮੰਤਰੀ  ਦਾ ਪੁਤਲਾ ਫੂਕਿਆ

ਬਟਾਲਾ

 ਜ਼ਿਲਾ ਪ੍ਰਧਾਨ ਭਾਜਪਾ ਰਾਕੇਸ਼ ਭਾਟੀਆ ਦੀ ਅਗਵਾਈ ਹੇਠ ਭਾਜਪਾਈਆਂ ਨੇ ਵੱਡੀ ਗਿਣਤੀ 'ਚ ਇਕੱਠੇ ਹੋ ਕੇ ਗਾਂਧੀ ਚੌਕ 'ਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਅਤੇ ਪ੍ਰਦੇਸ਼ ਸਰਕਾਰ ਦੀਆਂ ਜਨ-ਵਿਰੋਧੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਜ਼ਿਲਾ ਪ੍ਰਧਾਨ ਭਾਟੀਆ ਨੇ ਕਿਹਾ ਕਿ 18 ਸੂਬਿਆਂ ਨੇ ਆਪਣੇ ਹਿੱਸੇ ਦੇ ਢਾਈ ਰੁਪਏ ਘੱਟ ਕਰਕੇ ਪੈਟਰੋਲ ਦੇ ਰੇਟਾਂ ਨੂੰ 5 ਰੁਪਏ ਤੱਕ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਹੈ ਪਰ ਪੰਜਾਬ ਸਰਕਾਰ ਨੂੰ ਲੋਕ ਹਿੱਤਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੇ ਉਸ ਦੀ ਸਰਕਾਰ ਕੁੰਭਕਰਨੀ ਨੀਂਦ ਸੌਂ ਰਹੀ ਹੈ ਅਤੇ ਉਸ ਨੂੰ ਜਗਾਉਣ ਲਈ ਅੱਜ ਪੁਤਲਾ ਫੂਕਿਆ ਗਿਆ ਹੈ। ਇਸ ਦੌਰਾਨ ਰੰਜਨ ਮਲਹੋਤਰਾ ਜ਼ਿਲਾ ਜਨਰਲ ਸਕੱਤਰ, ਸੁਰੇਸ਼ ਮਹਾਜਨ ਜ਼ਿਲਾ ਮੀਤ ਪ੍ਰਧਾਨ, ਸ਼ਕਤੀ ਸ਼ਰਮਾ ਜ਼ਿਲਾ ਮੀਤ ਪ੍ਰਧਾਨ ਤੇ ਸਿਮਰਨਜੀਤ ਸਿੰਘ, ਕਸ਼ਮੀਰ ਸਿੰਘ ਹਾਜ਼ਰ ਸਨ।

© 2016 News Track Live - ALL RIGHTS RESERVED