ਨੌਜਵਾਨ ਨੇ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ

Oct 09 2018 03:33 PM
ਨੌਜਵਾਨ ਨੇ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ


ਪਠਾਨਕੋਟ
ਦੀਨਾਨਗਰ ਦੇ ਪਿੰਡ ਦਬੁਰਜੀ ਵਿਚ ਇਕ 22 ਸਾਲਾ ਨੌਜਵਾਨ ਹਰਜਿੰਦਰ ਸੈਨੀ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਹਰਜਿੰਦਰ ਦੇ ਪਿੰਡ ਦੀ ਹੀ ਔਰਤ ਨਾਲ 2 ਸਾਲ ਪਹਿਲਾਂ ਨਾਜਾਇਜ਼ ਸਬੰਧ ਸਨ। ਹੁਣ ਉਹ ਔਰਤ ਇਕ ਪੁਲਸ ਕਰਮਚਾਰੀ ਨਾਲ ਮਿਲ ਕੇ ਮ੍ਰਿਤਕ ਹਰਜਿੰਦਰ ਸੈਨੀ ਨੂੰ ਤੰਗ ਪਰੇਸ਼ਾਨ ਕਰ ਰਹੀ ਸੀ ਅਤੇ ਪੁਲਸ ਕਰਮਚਾਰੀ ਉਸ ਔਰਤ ਦੇ ਕਹਿਣ 'ਤੇ ਮ੍ਰਿਤਕ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਰਿਹਾ ਸੀ, ਜਿਸ ਦੇ ਚਲਦੇ ਨੌਜਵਾਨ ਨੇ ਘਰ ਵਿਚ ਹੀ ਫਾਹ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਇਸ ਸਬੰਧ ਵਿਚ ਮ੍ਰਿਤਕ ਦੇ ਭਰਾ ਸ਼ੇਖਰ ਚੰਦਰ ਨੇ ਦੱਸਿਆ ਕਿ ਉਸ ਦਾ ਭਰਾ ਟਰੱਕ ਡਰਾਈਵਰ ਸੀ ਜਿਸ ਦੇ ਪਿੰਡ ਦੀ ਔਰਤ ਨਾਲ 2 ਸਾਲ ਪਹਿਲਾਂ ਨਾਜਾਇਜ਼ ਸਬੰਧ ਸਨ। ਉਹ ਔਰਤ ਉਸ ਦੇ ਭਰਾ ਤੋਂ ਪੈਸੇ ਮੰਗ ਰਹੀ ਸੀ ਅਤੇ ਉਸ ਤੋਂ ਪੈਸੇ ਲੈਣ ਤੋਂ ਬਾਅਦ ਵੀ ਲਗਾਤਾਰ ਪਰੇਸ਼ਾਨ ਕਰ ਰਹੀ ਸੀ। ਉਸ ਨੇ ਉਸ ਦੇ ਭਰਾ ਵਿਰੁੱਧ ਪੁਲਸ ਵਿਚ ਦਰਖਾਸਤ ਦਿੱਤੀ ਹੋਈ ਸੀ, ਜਿਸ ਤੋਂ ਬਾਅਦ ਪੁਲਸ ਨੇ ਵੀ ਉਸ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਦੇ ਚਲਦੇ ਨੌਜਵਾਨ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ ਨੇ ਦੋਵਾਂ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਸਬੰਧ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਮਨੋਜ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਜੋ ਵੀ ਕੋਈ ਇਸ ਮਾਮਲੇ ਵਿਚ ਦੋਸ਼ੀ ਹੋਵੇਗਾ ਉਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ•ਾਂ ਦੱਸਿਆ ਕਿ ਇਕ ਔਰਤ ਵਲੋਂ ਹਰਜਿੰਦਰ ਵਿਰੁੱਧ ਪੁਲਸ ਵਿਚ ਸ਼ਿਕਾਇਤ ਕੀਤੀ ਗਈ ਸੀ, ਜਿਸ ਨੂੰ ਪੁਲਸ ਨੇ ਕੱਲ ਥਾਣੇ ਸੱਦ ਲਿਆ ਸੀ ਪਰ ਥਾਣੇ ਜਾਣ ਤੋਂ ਪਹਿਲਾਂ ਹੀ ਲੜਕੇ ਨੇ ਖੁਦਕੁਸ਼ੀ ਕਰ ਲਈ।

© 2016 News Track Live - ALL RIGHTS RESERVED