ਜ਼ਿਲ•ਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਸਬੰਧੀ ਇਕ ਵਿਸ਼ੇਸ ਮੀਟਿੰਗ ਆਯੋਜਿਤ

Oct 10 2018 03:02 PM
ਜ਼ਿਲ•ਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਸਬੰਧੀ ਇਕ ਵਿਸ਼ੇਸ ਮੀਟਿੰਗ ਆਯੋਜਿਤ


ਪਠਾਨਕੋਟ
ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਤੇ (ਅੱਤਿਆਚਾਰ-ਰੋਕਥਾਮ) ਐਕਟ ਅਧੀਨ ਜ਼ਿਲ•ਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਸਬੰਧੀ ਇੱਕ ਵਿਸ਼ੇਸ ਮੀਟਿੰਗ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਵਧੀਕ ਡਿਪਟੀ ਕਮਿਸ਼ਨਰ (ਜ) ਦੇ ਦਫਤਰ ਵਿਖੇ ਸ. ਕੁਲਵੰਤ ਸਿੰਘ (ਆਈ.Âਂੇ.ਐਸ.) ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਦੀ ਪ੍ਰਧਾਨਗੀ ਵਿੱਚ ਕਰਵਾਈ ਗਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਰਣਜੀਤ ਸਿੰਘ ਐਸ.ਪੀ. ਪਠਾਨਕੋਟ, ਸੁਖਵਿੰਦਰ ਸਿੰਘ ਜ਼ਿਲ•ਾ ਭਲਾਈ ਅਫਸਰ ਪਠਾਨਕੋਟ, ਪਰਮਪਾਲ ਸਿੰਘ ਜ਼ਿਲ•ਾ ਵਿਕਾਸ ਤੇ ਪੰਚਾਇਤ ਅਫਸਰ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਐਡਵੋਕੇਟ ਜੋਤੀ ਪਾਲ ਪ੍ਰਧਾਨ ਐਨ.ਜੀ.ਓ., ਰਜਨੀਸ ਸਲਾਰੀਆ ਉਪ ਜ਼ਿਲ•ਾ ਅਟਾਰਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੀ ਸ਼ੁਰੂਆਤ ਸ੍ਰੀ ਸੁਖਵਿੰਦਰ ਸਿੰਘ ਜ਼ਿਲ•ਾ ਭਲਾਈ ਅਫਸਰ ਪਠਾਨਕੋਟ ਵੱਲੋਂ ਜ਼ਿਲ•ਾ ਪਠਾਨਕੋਟ ਅੰਦਰ ਐਸ.ਸੀ./ਐਸ.ਟੀ. ਐਕਟ ਅਧੀਨ ਦਰਜ ਹੋਏ ਮਾਮਲਿਆਂ ਤੇ ਰੋਸਨੀ ਪਾਈ ਗਈ ਅਤੇ ਇਨ•ਾਂ ਮਾਮਲਿਆਂ ਦੇ ਬਾਰੇ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਮੀਟਿੰਗ ਦੇ ਦੋਰਾਨ ਸ. ਕੁਲਵੰਤ ਸਿੰਘ (ਆਈ.Âਂੇ.ਐਸ.) ਵਧੀਕ ਡਿਪਟੀ ਕਮਿਸ਼ਨਰ(ਜ) ਪਠਾਨਕੋਟ ਨੇ ਦੱਸਿਆ ਕਿ ਐਸ.ਟੀ./ਐਸ.ਟੀ. ਐਕਟ ਅਧੀਨ ਕੁਲ ਪੰਜ ਮਾਮਲੇ ਇਸ ਸਮੇਂ ਚਲ ਰਹੇ ਹਨ, ਜਿਨ•ਾਂ ਵਿੱਚੋਂ ਇੱਕ ਮਾਮਲੇ ਅਧੀਨ ਵਿਅਕਤੀ ਨੂੰ ਬਣਤੀ ਰਾਸੀ ਪਿਛਲੇ ਮਹੀਨਿਆਂ ਦੋਰਾਨ ਦਿੱਤੀ ਗਈ ਸੀ, ਇੱਕ ਮਮਲੇ ਵਿੱਚ ਵਿਅਕਤੀ ਵਰੀ ਹੋ ਚੁੱਕਾ ਹੈ, ਅਤੇ ਤਿੰਨ ਮਾਮਲੇ ਕੋਰਟ ਵਿੱਚ ਵਿਚਾਰਾਧੀਨ ਹਨ। ਉਨ•ਾਂ ਪੁਲਿਸ ਵਿਭਾਗ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ•ੇ ਅੰਦਰ ਅਗਰ ਕਿਸੇ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਦੇ ਨਾਲ ਸਬੰਧਤ ਵਿਅਕਤੀ ਨਾਲ ਕਿਸੇ ਤਰ•ਾ ਦਾ ਧੱਕਾ ਹੁੰਦਾ ਹੈ ਤਾਂ ਜਰੂਰਤ ਪੈਣ ਤੇ ਐਕਟ ਨੂੰ ਧਿਆਨ ਵਿੱਚ ਰੱਖ ਕੇ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਅਗਰ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਨਾਲ ਸਬੰਧਤ ਵਿਅਕਤੀ ਵੱਲੋਂ ਸ਼ਿਕਾਇਤ ਕਰਤਾ ਵੱਲੋਂ ਗਵਾਹ ਸੁਰੱਖਿਆ ਦੀ ਮੰਗ ਕਰਦੇ ਹਨ ਤਾਂ ਉਨ•ਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਜਾਵੇ ਅਤੇ ਅਗਰ ਕੋਈ ਸ਼ਿਕਾਇਤ ਕਰਤਾ ਆਪਣੀ ਪਹਿਚਾਣ ਗੁਪਤ ਰੱਖਣਾ ਚਾਹੁੰਦਾ ਹੈ ਤਾਂ ਉਸ ਦੀ ਪਹਿਚਾਣ ਗੁਪਤ ਰੱਖੀ ਜਾਵੇ। 
ਇਸ ਤੋਂ ਇਲਾਵਾ ਮੈਨੁਅਲ ਸੂਕੇਅਨਜਰ ਐਕਟ-2013 ਅਧੀਨ ਬੈਠਕ ਆਯੋਜਿਤ ਕੀਤੀ ਗਈ। ਇਸ ਬਾਰੇ ਸ੍ਰੀ ਸੁਖਵਿੰਦਰ ਸਿੰਘ ਜ਼ਿਲ•ਾ ਭਲਾਈ ਅਫਸਰ ਨੇ ਦੱਸਿਆ ਕਿ ਜਿਲ•ਾ ਪਠਾਨਕੋਟ  ਅੰਦਰ ਸਰਵੇ ਕਰਵਾਇਆ ਗਿਆ ਸੀ ਅਤੇ ਇਸ ਐਕਟ ਅਧੀਨ ਕੋਈ ਵੀ ਕੇਸ ਨਹੀਂ ਪਾਇਆ ਗਿਆ। ਇਸ ਮੋਕੇ ਤੇ ਸ. ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ )ਨੇ ਰੇਲਵੇ ਵਿਭਾਗੀ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਟ੍ਰੇਕ ਦੀ ਸਫਾਈ ਮਸੀਨਾਂ ਨਾਲ ਕਰਵਾਈ ਜਾਵੇ । ਉਨ•ਾਂ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਸਖਤੀ ਨਾਲ ਹਦਾਇਤ ਕਰਦਿਆਂ ਕਿਹਾ ਕਿ ਸਫਾਈ ਕਰਮਚਾਰੀਆਂ ਨੂੰ ਵੀ ਸੁਰੱਖਿਆ ਦਾ ਸਮਾਨ ਦਿੱਤਾ ਜਾਵੇ ਤਾਂ ਜੋ ਸੂਰੱਖਿਆ ਦੇ ਲਈ ਹੈਲਮੈਂਟ, ਦਸਤਾਨੇ, ਲਾਂਗ ਬੂੱਟ ਆਦਿ ਸਮਾਨ ਪਹਿਣ ਕੇ ਹੀ ਸਾਫ ਸਫਾਈ ਕੀਤੀ ਜਾਵੇ।  

© 2016 News Track Live - ALL RIGHTS RESERVED