ਪ੍ਰਾਚੀਨ ਮੰਦਰ ਮਾਤਾ ਲੌਂਗਾ ਦੇਵੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਸਨਸਨੀ

Oct 10 2018 03:02 PM
ਪ੍ਰਾਚੀਨ ਮੰਦਰ ਮਾਤਾ ਲੌਂਗਾ ਦੇਵੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਸਨਸਨੀ


ਅੰਮ੍ਰਿਤਸਰ
ਅੰਮ੍ਰਿਤਸਰ 'ਚ ਪਹਿਲੇ ਨਰਾਤੇ ਦੇ ਦਿਨ ਪ੍ਰਾਚੀਨ ਮੰਦਰ ਮਾਤਾ ਲੌਂਗਾ ਦੇਵੀ 'ਚ ਅੱਗ ਲੱਗਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਇਕ ਪਾਸੇ ਜਿੱਥੇ ਭਗਤਾਂ ਦੀ ਭੀੜ ਮੰਦਰ 'ਚ ਮਾਤਾ ਦੇ ਦਰਸ਼ਨਾਂ ਲਈ ਉਮੜੀ ਸੀ, ਉਥੇ ਅਚਾਨਕ ਕਮਰੇ 'ਚੋਂ ਅੱਗ ਦੀਆਂ ਲਪਟਾਂ ਨਿਕਲਣ ਨਾਲ ਅਫਰਾ-ਤਫਰੀ ਮੱਚ ਗਈ। ਮੌਕੇ 'ਤੇ ਮੌਜੂਦ ਸ਼ਰਧਾਲੂਆਂ ਨੇ ਦੱਸਿਆ ਕਿ ਮੰਦਰ 'ਚ ਕਿਸੇ ਵਿਅਕਤੀ ਵਲੋਂ ਚਾਈਨੀਜ਼ ਲੜੀਆਂ ਚੜ•ਾਈਆਂ ਗਈਆਂ ਸਨ ਅਤੇ ਉਨ•ਾਂ ਲੜੀਆਂ 'ਚੋਂ ਨਿਕਲੀ ਚੰਗਿਆੜੀ ਕਾਰਨ ਅਚਾਨਕ ਅੱਗ ਲੱਗ ਗਈ ਅਤੇ ਕਮਰੇ 'ਚ ਪਿਆ ਸਾਮਾਨ ਸੜ• ਕੇ ਸੁਆਹ ਹੋ ਗਿਆ। ਘਟਨਾ ਤੋਂ ਬਾਅਦ ਮੰਦਿਰ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। 
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅਨੂਪ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਉਨ•ਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹ ਟੀਮ ਸਮੇਤ ਮੌਕੇ 'ਤੇ ਪਹੁੰਚ ਗਏ ਅਤੇ ਅੱਗ 'ਤੇ ਕਾਬੂ ਪਾਇਆ। 
ਇਸ ਘਟਨਾ ਨਾਲ ਬੇਸ਼ੱਕ ਮੰਦਰ ਦਾ ਇਕ ਹਿੱਸਾ ਨੁਕਸਾਨਿਆ ਗਿਆ ਹੈ ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ ਕਾਰਨ ਕਿਸੇ ਤਰ•ਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

© 2016 News Track Live - ALL RIGHTS RESERVED