ਪਿੰਡ ਖਿਆਲਾ ਵਿੱਚ ਖੇਤੀ ਬਾੜੀ ਵਿਭਾਗ ਨੇ ਲਗਾਇਆ ਕਿਸਾਨ ਸਿਖਲਾਈ ਕੈੰਪ

Oct 11 2018 03:15 PM
ਪਿੰਡ ਖਿਆਲਾ ਵਿੱਚ ਖੇਤੀ ਬਾੜੀ ਵਿਭਾਗ ਨੇ ਲਗਾਇਆ ਕਿਸਾਨ ਸਿਖਲਾਈ ਕੈੰਪ



ਪਠਾਨਕੋਟ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਬਲਾਕ ਖੇਤੀਬਾੜੀ ਅਫਸਰ ਡਾ. ਹਰਿੰਦਰ ਸਿੰਘ ਬੈਂਸ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਖਿਆਲਾ ਵਿਖ਼ੇ ਸ਼੍ਰੀ ਰਜੇਸ਼ ਕੁਮਾਰ  ਦੇ ਪ੍ਰਬੰਧ ਹੇਠ ਪਰਾਲੀ ਪਰਬੰਧਨ ਸਬੰਧੀ ਪਿੰਡ ਪੱਧਰੀ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਪ੍ਰਿਤਪਾਲ ਸਿੰਘ (ਖੇਤੀਬਾੜੀ ਵਿਕਾਸ ਅਫਸਰ ) ਨੇ ਕੀਤੀ। ਇਸ ਮੋਕੇ ਤੇ ਹੋਰਨ•ਾਂ ਤੋਂ ਇਲਾਵਾ ਡਾ.ਨੌਨਿਹਾਲ ਸਿੰਘ , ਰੰਜਨ ਸਿੰਘ  ਵੀ  ਹਾਜ਼ਰ ਸਨ।
ਕੈੰਪ  ਵਿਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਪ੍ਰਿਤਪਾਲ ਸਿੰਘ ਨੇ ਪਰਾਲੀ ਪਰਬੰਧਨ ਸਬੰਧੀ ਢੁਕਵੀਆਂ ਤਕਨੀਕਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਅਤੇ ਪਰਾਲੀ ਨੂੰ ਅੱਗ ਲਗਾਏ ਬਗੈਰ ਖੇਤ ਵਿਚ ਹੀ ਵਾਹ ਦੇਣ ਦੇ ਫਾਇਦੇ ਦੱਸੇ। ਉਨ••ਾਂ ਇਸ ਦੇ ਨਾਲ ਹੀ  ਕਿਸਾਨਾਂ ਨੂੰ ਅਗਾਊਂ ਹਾੜ•ੀ ਦੀ ਫ਼ਸਲ ਕਣਕ ਦੀਆਂ ਸਿਫਾਰਸ਼-ਸ਼ੁਦਾ ਕਿਸਮਾਂ ਜਿਵੇਂ ਉੱਨਤ ਪੀ. ਬੀ. ਡਬਲਯੂ 550 ਨਵੰਬਰ ਦੇ ਦੂਜੇ ਪੰਦਰਵਾੜੇ ਤੋਂ ਬਾਅਦ ਬੀਜਣ ਦੀ ਸਲਾਹ ਦਿੱਤੀ।  ਕਿਸਾਨਾਂ ਨੂੰ ਬੀਜ ਨੂੰ ਉਲੀਨਾਸ਼ਕ ਦਵਾਈਆਂ ਨਾਲ  ਸੋਧ ਕੇ ਬੀਜਣ ਲਈ ਪ੍ਰੇਰਿਤ ਕੀਤਾ।ਸੈਮੀਨਾਰ ਦੋਰਾਨ ਰਜੇਸ਼ ਕੁਮਾਰ  ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਛੋਲਿਆਂ ਦੀ ਕਾਸ਼ਤ ਸੰਬੰਧੀ ਕਿਸਾਨਾਂ ਨਾਲ ਨੁਕਤੇ  ਸਾਂਝੇ ਕੀਤੇ।  ਡਾ ਨੌਨਿਹਾਲ ਸਿੰਘ ਨੇ ਸਹੀ ਸਪਰੇ ਟੈਕਨੋਲੋਜੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਅੰਤ ਵਿਚ ਅਗਾਂਹ ਵਧੂ ਕਿਸਾਨ ਸ਼੍ਰੀ ਅਮਰਜੀਤ ਨੇ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਸੰਬੰਧੀ ਆਪਣਾ ਤਜ਼ਰਬਾ ਕਿਸਾਨਾਂ ਨਾਲ ਸਾਂਝਾ ਕੀਤਾ। ਕਿਸਾਨਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੁਆਰਾ ਦੱਸੀਆਂ ਤਕਨੀਕਾਂ ਤੇ ਜ਼ਰੂਰ ਅਮਲ ਕਰਨਗੇ ਅਤੇ ਪਰਾਲੀ ਨੂੰ ਖੇਤ ਵਿਚ ਹੀ ਵਾਹੁਣਗੇ । ਇਸ ਕੈੰਪ ਵਿੱਚ ਅਗਾਂਹਵਧੂ ਕਿਸਾਨ ਪੁਰਸ਼ ਧਰਮ ਸਿੰਘ,  ਸ਼ਾਮ ਸਿੰਘ, ਕਸ਼ਮੀਰ ਸਿੰਘ, ਦਲਬੀਰ ਸਿੰਘ, ਮਸਤਾਨ ਸਿੰਘ, ਕਿਸਾਨ ਔਰਤਾਂ ਅਤੇ ਸਕੂਲੀ ਵਿਦਿਆਰਥੀ ਵੀ ਹਾਜ਼ਰ ਸਨ। 

© 2016 News Track Live - ALL RIGHTS RESERVED