ਗੁਰੂ ਨਗਰੀ ਦੀ ਲਾਈਟਾਂ ਗੁੱਲ ਹੋਣ ਨਾਲ ਦੀਵਾਲੀ ਹੋ ਸਕਦੀ ਹੈ ਹਨੇਰੀ

Oct 12 2018 03:28 PM
ਗੁਰੂ ਨਗਰੀ ਦੀ ਲਾਈਟਾਂ ਗੁੱਲ ਹੋਣ ਨਾਲ ਦੀਵਾਲੀ ਹੋ ਸਕਦੀ ਹੈ ਹਨੇਰੀ


ਅੰਮਰਿਤਸਰ
ਦੀਵਾਲੀ ਤੋਂ ਪਹਿਲਾਂ ਲਾਈਟਾਂ ਗੁੱਲ ਹੋਣ ਕਰ ਕੇ ਸ਼ਹਿਰ ਦੇ ਅਨੇਕਾਂ ਇਲਾਕਿਆਂ 'ਚ ਸੂਰਜ ਢਲ ਜਾਣ ਉਪਰੰਤ ਹਨੇਰਾ ਛਾ ਜਾਂਦਾ ਹੈ। ਦੋ ਤੇ ਚਾਰ-ਪਹੀਆ ਵਾਹਨਾਂ ਦੀਆਂ ਲਾਈਟਾਂ ਦੇ ਸਹਾਰੇ ਲੋਕ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਮੰਜ਼ਿਲਾਂ ਤੱਕ ਪਹੁੰਚ ਰਹੇ ਹਨ। ਵਾਰਡਾਂ 'ਚ ਸਟਰੀਟ ਲਾਈਟਾਂ ਦੇ ਕਰੀਬ 15 ਫੀਸਦੀ ਪੁਆਇੰਟ ਬੰਦ ਹਨ। ਮੁੱਖ ਸੜਕਾਂ 'ਤੇ ਵੀ ਲਾਈਟਾਂ ਬੰਦ ਹੋਣ ਕਰ ਕੇ ਰਾਹਗੀਰਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਨਿਗਮ ਲਾਈਟਾਂ ਨੂੰ ਜਗਾਉਣ ਵਿਚ ਕਾਮਯਾਬ ਨਹੀਂ ਹੋ ਰਿਹਾ। ਵਾਰਡਾਂ ਵਿਚ ਲਾਈਟਾਂ ਬੰਦ ਦੀਆਂ ਸ਼ਿਕਾਇਤਾਂ ਤੋਂ ਬਾਅਦ ਕੌਂਸਲਰਾਂ ਨੂੰ ਲੋੜ ਮੁਤਾਬਿਕ ਲਾਈਟਾਂ ਤੇ ਰਿਪੇਅਰ ਦਾ ਸਾਮਾਨ ਉਪਲਬਧ ਨਹੀਂ ਹੋ ਰਿਹਾ, ਜਿਸ ਕਾਰਨ ਕੌਂਸਲਰਾਂ ਤੇ ਨਿਗਮ ਅਧਿਕਾਰੀਆਂ ਵਿਚ ਤੂੰ-ਤੂੰ,  ਮੈਂ-ਮੈਂ ਵੀ ਹੁੰਦੀ ਨਜ਼ਰ ਆਈ।
ਨਗਰ ਨਿਗਮ ਸਟਰੀਟ ਲਾਈਟ ਵਿਭਾਗ ਦੇ ਰਿਕਾਰਡ ਮੁਤਾਬਿਕ ਸ਼ਹਿਰ 'ਚ 66 ਹਜ਼ਾਰ 900 ਛੋਟੇ ਵੱਡੇ ਪੁਆਇੰਟ ਹਨ, ਜਿਨ•ਾਂ ਦੀਆਂ ਲਾਈਟਾਂ ਬੰਦ ਹਨ। ਸ਼ਹਿਰ ਦੇ ਚੌਰਾਹਿਆਂ ਤੇ ਹੋਰਨਾਂ ਸਥਾਨਾਂ 'ਤੇ ਲਾਈਆਂ 23 ਮਾਸਕ ਤੇ ਹਾਈ ਮਾਸਕ ਲਾਈਟਾਂ 'ਚੋਂ ਹੀ ਕਈ ਬੰਦ ਹਨ, ਜਿਨ•ਾਂ ਵਿਚ ਰਿਆਲਟੂ ਚੌਕ, ਕੈਂਟ ਚੌਕ, ਗੇਟ ਖਜ਼ਾਨਾ, ਗੇਟ ਹਕੀਮਾਂ ਦੀਆਂ ਮਾਸਕ ਲਾਈਟਾਂ ਬੰਦ ਹਨ।
ਕਈ ਮਾਸਕ ਲਾਈਟਾਂ ਦੀ ਦੇਖ-ਰੇਖ ਬੀ. ਆਰ. ਟੀ. ਐੱਸ. ਕੋਲ ਵੀ ਹੈ। ਨਿਗਮ ਦੀਆਂ ਚੌਕਾਂ 'ਚ ਲੱਗੀਆਂ ਸਿਗਨਲ ਲਾਈਟਾਂ 'ਚੋਂ ਵੀ ਕਈ ਲਾਈਟਾਂ ਬੰਦ ਹੋਣ ਕਰ ਕੇ ਰਾਹਗੀਰ ਪ੍ਰੇਸ਼ਾਨ ਹਨ। ਨਗਰ ਨਿਗਮ ਅਧੀਨ ਸਿਗਨਲ ਲਾਈਟਾਂ ਦੇ ਚੌਕਾਂ ਵਿਚ ਰਾਮ ਤਲਾਈ, ਸੁਲਤਾਨਵਿੰਡ ਪਿੰਡ ਨਹਿਰ, ਲੋਹਗੜ• ਚੌਕ, ਪਿੰਕ ਪਲਾਜ਼ਾ, ਚਿੱਟਾ ਗੁੰਬਟ, ਨੰਦਨ ਚੌਕ ਆਉਂਦੇ ਹਨ, ਜਿਨ•ਾਂ ਦੀਆਂ ਸਿਗਨਲ ਲਾਈਟਾਂ ਬੰਦ ਹਨ।
ਸ਼ਹਿਰ ਦੀਆਂ ਛੋਟੀਆਂ ਲਾਈਟਾਂ ਨੂੰ ਜਗਾਉਣ ਲਈ ਪ੍ਰਤੀ ਮਹੀਨਾ ਨਗਰ ਨਿਗਮ ਦਾ ਬਿਜਲੀ ਵਿਭਾਗ ਵੱਲ ਕਰੀਬ 1 ਕਰੋੜ ਬਿਜਲੀ ਬਿੱਲ ਬਣ ਰਿਹਾ ਹੈ। ਜਾਣਕਾਰੀ ਮੁਤਾਬਿਕ ਬਿਜਲੀ ਵਿਭਾਗ ਨਿਗਮ ਤੋਂ ਕਰੀਬ 30 ਕਰੋੜ ਦਾ ਲੈਣਦਾਰ ਹੈ। ਆਰਥਿਕ ਪੱਖੋਂ ਕਮਜ਼ੋਰ ਨਿਗਮ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਭੁਗਤਾਨ ਕਰ ਕੇ ਕਰਮਚਾਰੀਆਂ ਨੂੰ ਫਿਲਹਾਲ ਸੰਤੁਸ਼ਟ ਕਰ ਰਿਹਾ ਹੈ ਪਰ ਬਿਜਲੀ ਬਿੱਲਾਂ ਦਾ ਭਾਰ ਨਿਗਮ ਦੇ ਮੋਢਿਆਂ 'ਤੇ ਵੱਧਦਾ ਜਾ ਰਿਹਾ ਹੈ। ਬਿਜਲੀ ਵਿਭਾਗ ਨਾਲ ਨਿਗਮ ਦੀ ਗੱਲਬਾਤ ਜਾਰੀ ਹੈ, ਜਿਸ ਤਹਿਤ ਵਨ ਟਾਈਮ ਸੈਟਲਮੈਂਟ ਪਾਲਿਸੀ ਤਹਿਤ ਬਿਜਲੀ ਵਿਭਾਗ ਨਿਗਮ ਨੂੰ ਜੁਰਮਾਨਾ ਘਟਾਉਣ ਜਾਂ ਛੱਡਣ 'ਤੇ ਵਿਚਾਰ ਕਰ ਰਿਹਾ ਹੈ।
ਸਮਾਰਟ ਸਿਟੀ ਪ੍ਰਾਜੈਕਟ ਤਹਿਤ ਗੁਰੂ ਨਗਰੀ 'ਚ ਉਜਾਲਾ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਲਈ ਸੀ. ਈ. ਓ. ਸਮਾਰਟ ਸਿਟੀ ਦੀ ਦੇਖ-ਰੇਖ ਵਿਚ ਟੈਂਡਰ ਵੀ ਲਾਏ ਗਏ ਹਨ। ਸ਼ਹਿਰ ਵਿਚ ਬਿਜਲੀ ਖ਼ਰਚ ਨੂੰ ਘਟਾਉਣ ਲਈ ਕਨਵੈਂਸ਼ਨਲ ਲਾਈਟਾਂ ਦੀ ਜਗ•ਾ ਐੱਲ. ਈ. ਡੀ. ਲਾਈਟਾਂ ਲਾਉਣ ਦੇ ਫੈਸਲੇ ਲਏ ਗਏ ਹਨ। 17 ਅਕਤੂਬਰ ਨੂੰ ਟੈਂਡਰ ਖੋਲ•ੇ ਜਾ ਰਹੇ ਹਨ। 
ਸ਼ਹਿਰ ਦੇ 65 ਤੋਂ 85 ਵਾਰਡ ਤਾਂ ਕਰ ਦਿੱਤੇ ਗਏ ਹਨ ਪਰ ਲਾਈਟਾਂ ਦੀ ਰਿਪੇਅਰ ਲਈ ਨਵੇਂ ਕਰਮਚਾਰੀਆਂ ਦੀ ਭਰਤੀ ਨਹੀਂ ਕੀਤੀ ਗਈ, ਨਾ ਹੀ ਠੇਕੇ 'ਤੇ ਨਵੇਂ ਬੰਦੇ ਰੱਖੇ ਗਏ ਹਨ। 1-1, 2-2 ਕਰਮਚਾਰੀਆਂ ਨੂੰ ਕਈ-ਕਈ ਵਾਰਡਾਂ ਵਿਚ ਲਾਈਟਾਂ ਰਿਪੇਅਰ ਦਾ ਕੰਮ ਮਿਲਣ ਕਰ ਕੇ ਅਤੇ ਰਿਪੇਅਰ ਦਾ ਪੂਰਾ ਸਾਮਾਨ ਮੁਹੱਈਆ ਨਾ ਹੋਣ ਕਰ ਕੇ ਖਰਾਬ ਲਾਈਟਾਂ ਜਗਾਉਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ।

© 2016 News Track Live - ALL RIGHTS RESERVED