ਨਗਰ ਨਿਗਮ ਵੱਲੋਂ ਪਲਾਸਟਿਕ ਲਿਫਾਫਿਆਂ ਦੀ ਰੋਕ-ਥਾਮ ਲਈ ਚੈਕਿੰਗ ਦੀ ਮੁਹਿਮ ਨੂੰ ਤੇਜ਼

Oct 12 2018 03:42 PM
ਨਗਰ ਨਿਗਮ ਵੱਲੋਂ ਪਲਾਸਟਿਕ ਲਿਫਾਫਿਆਂ ਦੀ ਰੋਕ-ਥਾਮ ਲਈ  ਚੈਕਿੰਗ ਦੀ ਮੁਹਿਮ ਨੂੰ ਤੇਜ਼

ਹੁਸ਼ਿਆਰਪੁਰ, 

ਪੰਜਾਬ ਸਰਕਾਰ ਦੇ ਆਦੇਸ਼ਾਂ ’ਤੇ ਨਗਰ ਨਿਗਮ ਵੱਲੋਂ ਪਲਾਸਟਿਕ ਲਿਫਾਫਿਆਂ ਦੀ ਰੋਕ-ਥਾਮ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਰੋਜਾਨਾ ਚੈਕਿੰਗ ਦੀ ਮੁਹਿਮ ਨੂੰ ਤੇਜ਼ ਕਰਦੇ ਹੋਏ ਦੁਕਾਨਾਂ ਅਤੇ ਰੇਹਡ਼ੀਆਂ ਤੇ ਪਲਾਸਟਿਕ ਦੇ ਲਿਫਾਫਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ।  ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ ਚੀਫ ਸੈਨੇਟਰੀ ਇੰਸਪੈਕਟਰ ਨਵਦੀਪ ਸ਼ਰਮਾ ਦੀ ਅਗਵਾਈ ਹੇਠ ਜਿਸ ਵਿਚ ਸੈਨੇਟਰੀ ਇੰਸਪੈਕਟਰ ਸੁਰਿੰਦਰ ਕੁਮਾਰ, ਯਸ਼ਪਾਲ, ਲੇਖਰਾਜ  ਸ਼ਾਮਲ ਸਨ ਦੀ ਟੀਮ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ’ਚ ਦੁਕਾਨਾਂ ਅਤੇ ਰੇਹਡ਼ੀਆਂ ’ਤੇ ਜਾ ਕੇ ਪਲਾਸਟਿਕ ਲਿਫਾਫਿਆਂ ਦੀ ਚੈਕਿੰਗ ਕੀਤੀ ਅਤੇ ਉਨ੍ਹਾਂ ਵੱਲੋਂ ਵਰਤੇ ਜਾ ਰਹੇ ਪਲਾਸਟਿਕ ਲਿਫਾਫਿਆਂ ਨੂੰ ਕਬਜੇ ਵਿਚ ਲਿਆ ਅਤੇ ਉਨ੍ਹਾਂ ਨੂੰ ਹਦਾਇਤ ਕੀਤੀ ਪਾਬੰਦੀ ਸ਼ੁਦਾ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ। ਅਜਿਹਾ ਨਾ ਕਰਨ ਵਾਲੇ ਦੁਕਾਨਦਾਰਾਂ ਅਤੇ ਰੇਹਡ਼ੀ ਵਾਲਿਆਂ ਦੇ ਚਲਾਨ ਕੱਟ ਕੇ ਜੁਰਮਾਨੇ ਕੀਤੇ ਜਾਣਗੇ।
 ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਹੋਰ ਦੱਸਿਆ ਕਿ ਨਗਰ ਨਿਗਮ ਦੀਆਂ ਗਠਿਤ ਕੀਤੀਆਂ ਗਈਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਰੋਜ਼ਾਨਾ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦੁਸਹਿਰਾ ਗਰਾਊਂਡ ਦੇ ਨਜਦੀਕ ਰੇਹਡ਼ੀ ਅਤੇ ਫਡ਼੍ਹੀ ਲਗਵਾਉਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਸਮਾਨ ਵੇਚਨ ਲਈ ਕਾਗਜ ਦੇ ਬਣੇ ਲਿਫਾਫਿਆਂ ਜਾ ਪ੍ਰਦੁਸ਼ਣ ਰਹਿਤ ਕਪਡ਼ੇ ਦੇ ਲਿਫਾਫਿਆਂ ਦੀ ਵਰਤੋਂ ਕਰਨ। ਅਜਿਹਾ ਨਾ ਕਰਨ ਵਾਲੇ ਰੇਹਡ਼ੀ ਅਤੇ ਫਡ਼੍ਹੀ ਵਾਲਿਆਂ ਨੂੰ ਵੀ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਕਿਹਾ ਸ਼ਹਿਰ ਵਾਸੀ ਵੀ ਆਪਣਾ ਘਰੇਲੂ ਵਰਤੋਂ ਦਾ ਸਮਾਨ ਖਰੀਦ ਕਰਨ ਲਈ ਬਜਾਰ ਜਾਣ ਸਮੇਂ ਕਪਡ਼ੇ ਦੇ ਕੈਰੀ ਬੈਗ ਨਾਲ ਲੈ ਕੇ ਜਾਣ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਆਪਣਾ ਸਹਿਯੋਗ ਦੇਣ। 

© 2016 News Track Live - ALL RIGHTS RESERVED