ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ

Oct 12 2018 03:42 PM
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ


ਚੰਡੀਗੜ•— 
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਲਗਾਤਾਰ ਜਾਰੀ ਹੈ। ਪੰਜਾਬ 'ਚ ਪੈਟਰੋਲ ਦੇ 90 ਰੁਪਏ 'ਤੇ ਪਹੁੰਚਣ ਦਾ ਖਦਸ਼ਾ ਫਿਰ ਦਿਸ ਰਿਹਾ ਹੈ। ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਤੇ ਸੂਬਾ ਸਰਕਾਰ ਵੱਲੋਂ ਸਥਾਨਕ ਟੈਕਸਾਂ 'ਚ ਕਟੌਤੀ ਨਾ ਕਰਨ ਨਾਲ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ 12 ਪੈਸੇ ਅਤੇ ਡੀਜ਼ਲ 'ਚ 28 ਪੈਸੇ ਦਾ ਵਾਧਾ ਕੀਤਾ ਹੈ। 
ਜਲੰਧਰ 'ਚ ਪੈਟਰੋਲ ਅੱਜ 87 ਰੁਪਏ 82 ਪੈਸੇ ਅਤੇ ਡੀਜ਼ਲ 74 ਰੁਪਏ 65 ਪੈਸੇ ਪ੍ਰਤੀ ਲਿਟਰ 'ਤੇ ਪਹੁੰਚ ਗਿਆ ਹੈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 88 ਰੁਪਏ 39 ਪੈਸੇ ਅਤੇ ਡੀਜ਼ਲ ਦੀ 75 ਰੁਪਏ 14 ਪੈਸੇ ਹੋ ਗਈ ਹੈ। ਵਪਾਰਕ ਸ਼ਹਿਰ ਲੁਧਿਆਣਾ 'ਚ ਪੈਟਰੋਲ 88 ਰੁਪਏ 25 ਪੈਸੇ 'ਤੇ ਪਹੁੰਚ ਗਿਆ ਹੈ ਅਤੇ ਡੀਜ਼ਲ ਦੀ ਕੀਮਤ 75 ਰੁਪਏ 1 ਪੈਸੇ ਪ੍ਰਤੀ ਲਿਟਰ ਹੋ ਗਈ ਹੈ। ਸ਼ੁੱਕਰਵਾਰ ਨੂੰ ਪਟਿਆਲਾ 'ਚ ਪੈਟਰੋਲ ਦੀ ਕੀਮਤ 88 ਰੁਪਏ 19 ਪੈਸੇ ਅਤੇ ਡੀਜ਼ਲ ਦੀ ਕੀਮਤ 74 ਰੁਪਏ 96 ਪੈਸੇ ਪ੍ਰਤੀ ਲਿਟਰ ਹੈ। ਉੱਥੇ ਹੀ ਮਹਾਰਾਸ਼ਟਰ ਦੇ ਨੰਦੇੜ ਸਾਹਿਬ 'ਚ ਪੈਟਰੋਲ ਦੀ ਕੀਮਤ ਹੁਣ 89 ਰੁਪਏ 56 ਪੈਸੇ ਪ੍ਰਤੀ ਲਿਟਰ ਹੋ ਗਈ ਹੈ ਅਤੇ ਡੀਜ਼ਲ 78 ਰੁਪਏ 87 ਪੈਸੇ 'ਚ ਵਿਕ ਰਿਹਾ ਹੈ। ਇਸ ਤੋਂ ਪਹਿਲਾਂ ਸਤੰਬਰ ਦੇ ਆਖਰੀ ਹਫਤੇ 'ਚ ਨੰਦੇੜ ਸਾਹਿਬ 'ਚ ਪੈਟਰੋਲ ਦੀ ਕੀਮਤ 92 ਰੁਪਏ ਪ੍ਰਤੀ ਲਿਟਰ ਤੋਂ ਉਪਰ ਸੀ। ਪੰਜਾਬ 'ਚ ਪੈਟਰੋਲ ਬਾਕੀ ਸੂਬਿਆਂ ਨਾਲੋਂ ਮਹਿੰਗਾ ਹੋਣ ਦਾ ਕਾਰਨ ਇੱਥੇ ਲੱਗਣ ਵਾਲਾ ਜ਼ਿਆਦਾ ਵੈਟ ਹੈ।
ਹਾਲਾਂਕਿ ਪੈਟਰੋਲ 'ਤੇ 36 ਫੀਸਦੀ ਅਤੇ ਡੀਜ਼ਲ 'ਤੇ 17.3 ਫੀਸਦੀ ਵੈਟ ਹੋਣ ਦੇ ਬਾਵਜੂਦ ਪੰਜਾਬ ਦਾ ਰੈਵੇਨਿਊ ਹਰਿਆਣਾ ਨਾਲੋਂ ਘਟ ਹੈ। 2014-15 'ਚ ਪੰਜਾਬ ਨੂੰ 4,179 ਕਰੋੜ ਰੁਪਏ ਦੀ ਕਮਾਈ ਹੋਈ ਸੀ ਅਤੇ 2017-18 'ਚ ਇਹ ਵਧ ਕੇ 5,658 ਕਰੋੜ ਰੁਪਏ 'ਤੇ ਪਹੁੰਚ ਗਈ ਪਰ ਗੁਆਂਢੀ ਸੂਬੇ ਹਰਿਆਣਾ ਦੀ ਆਮਦਨ ਇਸ ਦੌਰਾਨ 5,112 ਕਰੋੜ ਰੁਪਏ ਤੋਂ ਵਧ ਕੇ 7,655 ਕਰੋੜ ਰੁਪਏ 'ਤੇ ਪਹੁੰਚ ਗਈ। ਹਰਿਆਣਾ ਅਤੇ ਚੰਡੀਗੜ• 'ਚ ਪੈਟਰੋਲ ਸਸਤਾ ਹੋਣ ਕਾਰਨ ਪੰਜਾਬ ਦੇ ਰੈਵੇਨਿਊ 'ਚ ਗਿਰਾਵਟ ਆਈ ਹੈ। ਚੰਡੀਗੜ• 'ਚ ਪੈਟਰੋਲ ਤਕਰੀਬਨ 10 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਤਕਰੀਬਨ 4 ਰੁਪਏ ਪ੍ਰਤੀ ਲਿਟਰ ਸਸਤਾ ਹੈ। ਚੰਡੀਗੜ• 'ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 77.87 ਰੁਪਏ ਅਤੇ ਡੀਜ਼ਲ ਦੀ ਕੀਮਤ 71.27 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

© 2016 News Track Live - ALL RIGHTS RESERVED