ਦੋ ਹਫਤੇ ਦਾ ਸਪੈਸ਼ਲ ਡੇਅਰੀ ਸਿਖਲਾਈ ਕੋਰਸ ਦਾ ਕੀਤਾ ਗਿਆ ਆਯੋਜਨ

Oct 13 2018 03:34 PM
ਦੋ ਹਫਤੇ ਦਾ ਸਪੈਸ਼ਲ ਡੇਅਰੀ ਸਿਖਲਾਈ ਕੋਰਸ ਦਾ ਕੀਤਾ ਗਿਆ ਆਯੋਜਨ


ਪਠਾਨਕੋਟ
ਸ੍ਰੀ ਰਾਮਵੀਰ ਆਈ.ਏ.ਐਸ. ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ•ਾ ਪ੍ਰਬੰਧਕੀ ਕੰਪਲਕੈਸ ਮਲਿਕਪੁਰ (ਪਠਾਨਕੋਟ) ਵਿਖੇ ਦੋ ਹਫਤੇ ਦੀ ਸਪੈਸ਼ਲ ਡੇਅਰੀ ਸਿਖਲਾਈ ਦਾ ਕੋਰਸ ਮਿਤੀ 1/10/2018 ਤੋ 12/10/2018 ਤੱਕ ਅਯੋਜਨ ਕੀਤਾ ਗਿਆ। ਇਹ ਸਿਖਲਾਈ ਕੋਰਸ ਕ੍ਰਿਸ਼ੀ ਵਿਗਿਆਨ ਕੇਦਰ ਘੋਹ ਅਤੇ ਡੇਅਰੀ ਵਿਕਾਸ ਵਿਭਾਗ ਵੱਲੋ ਸਾਂਝੇ ਤੌਰ 'ਤੇ ਪਸ਼ੁ ਪਾਲਣ, ਮਿਲਕਫੈਡ, ਨਾਬਾਰਡ ਅਤੇ ਬੈਕਾਂ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਕੈਪ ਵਿਚ ਡਿਪਟੀ ਡਾਇਰੈਕਟਰ ਡੇਅਰੀ ਕਸ਼ਮੀਰ ਸਿੰਘ ਗੋਰਾਇਆ ਨੇ ਵੱਖ-ਵੱਖ ਵਿਸ਼ਿਆਂ ਜਿਵੇ ਕਿ ਵਿਭਾਗੀ ਸਕੀਮਾਂ, ਗਤੀਵਿਧੀਆਂ ਅਤੇ ਵਿਭਾਗ ਵੱਲੋ ਡੇਅਰੀ ਫਾਰਮਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਿਈ। ਇਸ ਸਿਖਲਾਈ ਦੌਰਾਨ ਕ੍ਰਿਸ਼ੀ ਵਿਗਿਆਨ ਕੇਦਰ ਤੋ ਵਿਸ਼ਾ ਮਾਹਿਰ ਡਾ: ਸੁਰਿੰਦਰ ਸਿੰਘ ਵੱਲੋ ਪਸ਼ੂਆਂ ਦੀਆਂ ਨਸਲਾਂ, ਪਰਖ, ਨਸਲ ਸੁਧਾਰ ਦੇ ਤਰੀਕੇ, ਰਿਪੀਟ ਬਰੀਡਿੰਗ ਦੀ ਸਮੱਸਿਆ ਅਤੇ ਕਾਮਯਾਬ ਡੇਅਰੀ ਫਾਰਮਿੰਗ ਦੇ ਮੂਲਮੰਤਰ ਆਦਿ ਵਿਸ਼ਿਆਂ ਤੇ ਜਾਣਕਾਰੀ ਦਿੱਤੀ। ਪਸ਼ੂ ਪਾਲਣ ਵਿਭਾਗ ਦੇ ਵੱਖ-ਵੱਖ ਮਾਹਿਰ ਵੈਟਰਨਰੀ ਅਫਸਰਾਂ ਵੱਲੋ ਮਨਸੂਈ ਗਰਭਦਾਨ, ਲੇਵੇ ਦੀਆਂ ਬੀਮਾਰੀਆਂ, ਨਸਲ ਸੁਧਾਰ ਦੀ ਮਹੱਤਤਾ, ਪਸ਼ੂਆਂ ਨੂੰ ਕਿਰਮ ਰਹਿਤ ਕਰਨਾ, ਸੂਣ ਤੋ ਪਹਿਲਾਂ ਅਤੇ ਬਾਅਦ ਵਿੱਚ ਦੁਧਾਰੂ ਪਸ਼ੂਆਂ ਦੀ ਸਾਂਭ ਸੰਭਾਲ ਆਦਿ ਵਿਸ਼ਿਆਂ ਤੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਮਿਲਕਫੈਡ ਦੇ ਵਿਸ਼ਾ ਮਾਹਿਰਾਂ ਵੱਲੋ ਦੁੱਧ ਦੇ ਸੁਚੱਜੇ ਮੰਡੀਕਰਨ ਕਰਨ, ਦੁੱਧ ਸਭਾ ਦੀ ਬਣਤਰ ਅਤੇ ਕੰਮ ਕਰਨ ਦੇ ਢੰਗ ਤਰੀਕਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਲੀਡ ਬੈਕ, ਸਟੇਟ ਬੈਕ ਅਤੇ ਪੰਜਾਬ ਗਰਾਮੀਣ ਬੈਕ ਦੇ ਨੁਮਾਇੰਦਿਆਂ ਵੱਲੋ ਪਸ਼ੂਆਂ ਦੀ ਖਰੀਦ ਅਤੇ ਡੇਅਰੀ ਮਸ਼ੀਨਰੀ ਦੀ ਖਰੀਦ ਲਈ ਦਿਤੀ ਜਾਂਦੀ ਵਿੱਤੀ ਸਹਾਇਤਾ ਅਤੇ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਸਿਖਲਾਈ ਦੌਰਾਨ ਫਾਰਮਰਾਂ ਨੁੰ ਮਿਲਕ ਪਲਾਂਟ ਗੁਰਦਾਸਪੁਰ ਅਤੇ ਕਾਮਯਾਬ ਡੇਅਰੀ ਫਾਰਮ ਦਾ ਦੌਰਾ ਵੀ ਕਰਵਾਇਆ ਗਿਆ ।

© 2016 News Track Live - ALL RIGHTS RESERVED