ਕਣਕ ਦੇ ਬੀਜ ਦੀ ਸਬਸਿਡੀ ਲੈਣ ਲਈ 12 ਤੋਂ 25 ਅਕਤੁਬਰ ਤੱਕ ਅਰਜ਼ੀਆ ਜਮ•ਾਂ ਕਰਵਾਉਣ: ਡਾ ਹਰਿੰਦਰ ਸਿੰਘ ਬੈਂਸ

Oct 13 2018 03:34 PM
ਕਣਕ ਦੇ ਬੀਜ ਦੀ ਸਬਸਿਡੀ ਲੈਣ ਲਈ 12 ਤੋਂ 25 ਅਕਤੁਬਰ ਤੱਕ ਅਰਜ਼ੀਆ ਜਮ•ਾਂ ਕਰਵਾਉਣ: ਡਾ ਹਰਿੰਦਰ ਸਿੰਘ ਬੈਂਸ



ਪਠਾਨਕੋਟ
ਸਾਲ 2018-19 ਦੌਰਾਨ ਵੀ ਪੰਜਾਬ ਸਰਕਾਰ ਵਲੋ ਕਣਕ ਦੇ ਬੀਜ ਤੇ ਸਬਸਿਡੀ  ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਪਾਈ ਜਾਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ(ਸਮ) ਨੇ ਦੱਸਿਆ ਕਿ ਕਿਸਾਨ ਪੰਜਾਬ ਰਾਜ ਬੀਜ ਪ੍ਰਮਾਨਣ ਸੰਸਥਾ ਵੱਲੋ ਰਜਿਸਟਰਡ ਕੀਤੇ ਸਰਕਾਰੀ, ਅਰਧ ਸਰਕਾਰੀ ਸੰਸਥਾਵਾ ਜਿਵੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਪਨਸੀਡ, NS3, ਇਫਕੋ, 96643, ਕਰਿਭਕੋ, ਐਚ ਆਈ ਐਲ, ਨੋਫੇਜ ਅਤੇ ਐਨ ਐਫ ਐਲ ਆਦਿ ਦੇ ਸੇਲ ਸੈਂਟਰਾ ਜਾਂ ਏਜੰਸੀਆਂ ਦੇ ਅਧਿਕਾਰਤ ਡੀਲਰਾਂ ਤੋਂ ਹੀ ਤਸਦੀਕਸ਼ੁਦਾ ਬੀਜ ਪੂਰੀ ਕੀਮਤ ਤੇ ਪ੍ਰਾਪਤ ਕਰਨਗੇ। ਉਨਾਂ ਕਿਹਾ ਕਿ ਕਿਸਾਨ ਬਿੱਲ ਉੱਪਰ ਲਾਟ ਨੰ: ਅਤੇ ਪਰਮਿਟ ਨੰ: ਲਾਜਮੀ ਲਿਖਿਆ ਵੇਖ ਲੈਣ। ਉਨਾਂ ਕਿਹਾ ਕਿ ਵੱਖ-ਵੱਖ ਬੀਜ ਵਿਤਰਨ ਕਰਨ ਵਾਲੀਆਂ ਏਜੰਸੀਆਂ ਅਤੇ ਇਨ•ਾਂ ਦੇ ਮੰਨਜੂਰਸ਼ੁਦਾ ਸੇਲ ਸੈਂਟਰਾ-ਡੀਲਰਾਂ ਦੀ ਸੂਚੀ ਵਿਭਾਗ ਦੇ ਦਫ਼ਤਰਾਂ ਵਿੱਚ ਉਪਲਬਧ ਹੋਵੇਗਾ। ਉਨਾਂ ਕਿਹਾ ਕਿ ਕਿਸਾਨ ਕਣਕ ਦਾ ਬੀਜ ਪ੍ਰਾਪਤ ਕਰਨ ਲਈ ਨਿਰਧਾਰਿਤ ਪ੍ਰੋਫਾਰਮੇ ਵਿਚ ਬਿਨੈ ਪੱਤਰ ਜੋ ਕਿ ਵਿਭਾਗ ਦੀ ਵੈਬਸਾਈਟ www.agripb.gov.in <http://www.agripb.gov.in> ਤੋਂ ਵੀ ਡਾਊਨਲੋਡ  ਕੀਤਾ ਜਾ ਸਕਦਾ ਹੈ, ਨੂੰ ਭਰ ਕੇ ਆਪਣੇ ਦਸਤਖਤ ਕਰਕੇ ਕਿਸਾਨ ਆਪਣੇ ਪਿੰਡ ਦੇ ਸਰਪੰਚ-ਨੰਬਰਦਾਰ-ਐਮ ਸੀ ਤੋ ਤਸਦੀਕ ਕਰਵਾ ਕੇ ਬਲਾਕ ਖੇਤੀਬਾੜੀ ਦਫਤਰ ਵਿਚ ਜਮ•ਾਂ ਕਰਵਾਉਣਗੇ।
           ਉਨਾਂ ਕਿਹਾ ਕਿ ਕਿਸਾਨ ਆਪਣੀਆਂ ਅਰਜੀਆਂ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰ  ਦੇ ਦਫਤਰ ਵਿਖੇ 12-10-2018 ਤੋ 25-10-2018 ਤੱਕ ਜਮ•ਾਂ ਕਰਵਾ ਸਕਦੇ ਹਨ। ਯੋਗ ਪਾਏ ਗਏ ਲਾਭਪਾਤਰੀਆਂ ਨੂੰ ਪਰਮਿਟ 29-10-2018 ਤੋਂ ਦਿੱਤੇ ਜਾਣਗੇ ਅਤੇ ਮਿਤੀ ਲੰਘ ਜਾਣ ਤੇ ਪ੍ਰਾਪਤ ਅਰਜੀਆਂ ਤੇ ਵਿਚਾਰ ਨਹੀ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਰਕਬੇ ਵਾਲੇ ਕਿਸਾਨਾਂ-ਕਾਸਤਕਾਰਾਂ ਨੂੰ, ਇਸ ਤੋਂ ਬਾਅਦ ਪੰਜ ਏਕੜ ਰਕਬੇ ਵਾਲੇ ਕਿਸਾਨਾਂ-ਕਾਸਤਕਾਰਾਂ ਨੂੰ ਕੀਤੀ ਜਾਵੇਗੀ।ਉਨਾਂ ਕਿਹਾ ਕਿ ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ ਇੱਕ ਹਜਾਰ ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਸਿੱਧਾ ਕਿਸਾਨਾਂ ਦੇ ਬੈਂਕ ਖਾਤੇ ਵਿਚ ਜਮਾਂ ਕਰਵਾਈ ਜਾਵੇਗੀ ਅਤੇ ਵੱਧ ਤੋਂ ਵੱਧ ਇਕ ਕਿਸਾਨ ਨੂੰ ਦੋ ਹੈਕਟੇਅਰ(ਪੰਜ ਏਕੜ) ਲਈ ਸਬਸਿਡੀ ਦਿੱਤੀ ਜਾਵੇਗੀ।
         ਉਨਾਂ ਕਿਹਾ ਕਿ ਕਣਕ ਦੇ ਬੀਜ ਦੀਆਂ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਪੀ ਬੀ ਡਬਲਯੂ 725, ਪੀ ਬੀ ਡਬਲਯੂ 677, ਐਚ ਡੀ 3086, ਡਬਲਯੂ ਐਚ 1105, ਐਚ ਡੀ 2967, ਪੀ ਬੀ ਡਬਲਯੂ 621, ਡੀ ਬੀ ਡਬਲਯੂ 17, ਪੀ ਬੀ ਡਬਲਯੂ 550, ਪੀ ਬੀ ਡਬਲਯੂ502 ਅਤੇ ਡਬਲਯੂ ਐਚ ਡੀ 943, ਪਿਛੇਤੀ ਬਿਜਾਈ ਲਈ ਪੀ ਬੀ ਡਬਲਯੂ658, ਪੀ ਬੀ ਡਬਲਯੂ 590 ਦੀ ਅਤੇ ਬਰਾਨੀ ਹਾਲਤਾਂ ਲਈ ਪੀ ਬੀ ਡਬਲਯੂ 660, ਪੀ ਬੀ ਡਬਲਯੂ 644 ਕਿਸਮਾ ਤੇ ਹੀ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਕਿਸਾਨ ਪਰਮਿਟ ਦੇ ਆਧਾਰ ਤੇ ਬੀਜ ਖ੍ਰੀਦਣ ਉਪਰੰਤ ਤਸਦੀਕਸ਼ੁਦਾ ਬੀਜ ਦਾ ਬਿੱਲ ਦਫਤਰ ਵਿੱਚ 10 ਦਿਨਾਂ ਦੇ ਅੰਦਰ ਅੰਦਰ ਖੇਤੀਬਾੜੀ ਦੇ ਦਫਤਰ ਵਿਚ ਜਮ•ਾਂ ਕਰਵਾਏਗਾ।
 

© 2016 News Track Live - ALL RIGHTS RESERVED