ਪੈਟਰੋਲ 'ਚ 18 ਪੈਸੇ ਅਤੇ ਡੀਜ਼ਲ 'ਚ 29 ਪੈਸੇ ਦਾ ਵਾਧਾ

Oct 13 2018 03:49 PM
ਪੈਟਰੋਲ 'ਚ 18 ਪੈਸੇ ਅਤੇ ਡੀਜ਼ਲ 'ਚ 29 ਪੈਸੇ ਦਾ ਵਾਧਾ

ਚੰਡੀਗੜ੍ਹ—

ਪੰਜਾਬ ਸਰਕਾਰ ਨੇ ਜੇਕਰ ਵੈਟ 'ਚ ਕਟੌਤੀ ਕਰਕੇ ਰਾਹਤ ਨਾ ਦਿੱਤੀ ਤਾਂ ਜਲਦ ਹੀ ਪੈਟਰੋਲ 90 ਰੁਪਏ 'ਤੇ ਪਹੁੰਚ ਸਕਦਾ ਹੈ। ਸ਼ਨੀਵਾਰ ਨੂੰ ਪੰਜਾਬ 'ਚ ਪੈਟਰੋਲ ਦੀ ਕੀਮਤ ਲਗਭਗ 89 ਰੁਪਏ ਦਰਜ ਕੀਤੀ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ 13 ਅਕਤੂਬਰ ਨੂੰ ਪੈਟਰੋਲ ਦੀਆਂ ਕੀਮਤਾਂ 'ਚ 18 ਪੈਸੇ ਅਤੇ ਡੀਜ਼ਲ 'ਚ 29 ਪੈਸੇ ਦਾ ਵਾਧਾ ਕੀਤਾ ਹੈ। ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 82.66 ਰੁਪਏ, ਕੋਲਕਾਤਾ 'ਚ 84.48 ਰੁਪਏ, ਮੁੰਬਈ 'ਚ 88.12 ਰੁਪਏ ਅਤੇ ਚੇਨਈ 'ਚ 85.92 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 75.19 ਰੁਪਏ, ਕੋਲਕਾਤਾ 'ਚ 77.04 ਰੁਪਏ, ਮੁੰਬਈ 'ਚ 78.82 ਰੁਪਏ ਅਤੇ ਚੇਨਈ 'ਚ 79.51 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

© 2016 News Track Live - ALL RIGHTS RESERVED