ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅਗਾਹਵਧੁ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ

Oct 16 2018 03:37 PM
ਵਧੀਕ ਡਿਪਟੀ ਕਮਿਸ਼ਨਰ (ਜ) ਨੇ ਅਗਾਹਵਧੁ ਕਿਸਾਨਾਂ ਦੀਆਂ ਸੁਣੀਆਂ ਸਮੱਸਿਆਵਾਂ



ਪਠਾਨਕੋਟ
ਖੇਤੀਬਾੜੀ ਅਤੇ ਹੋਰ ਸੰਬੰਧਤ ਵਿਭਾਗਾਂ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜ਼ਿਲ•ਾ ਖੇਤੀਬਾੜੀ ਉਤਪਾਦਨ ਕਮੇਟੀ ਦੀ ਮਾਸਿਕ ਮੀਟਿੰਗ ਸਥਾਨਕ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਦੇ ਮੀਟਿੰਗ ਹਾਲ ਵਿੱਚ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ)  ਪਠਾਨਕੋਟ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਗੁਰਪ੍ਰੀਤ ਸਿੰਘ ਭੁੱਮੀ ਰੱਖਿਆ ਅਫਸ਼ਰ, ਜਤਿੰਦਰ ਕੁਮਾਰ ਬਾਗਬਾਨੀ ਅਫਸ਼ਰ, ਗੁਰਵਿੰਦਰ ਸਿੰਘ ਰੰਧਾਵਾ ਮੱਛੀ ਪਾਲਣ ਅਫਸ਼ਰ, ਡਾ. ਤਰਸੇਮ ਸਿੰਘ ਡੀ.ਐਚ.ਓ., ਵੱਖ ਵੱਖ ਵਿਭਾਗਾਂ ਦੇ ਜ਼ਿਲ•ਾ ਅਧਿਕਾਰੀ ਅਤੇ ਅਗਾਹਵਧੂ ਕਿਸਾਨ ਵੀ ਹਾਜ਼ਰ ਸਨ।
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ•ਾ ਪਠਾਨਕੋਟ ਵਿੱਚ ਕਿਸਾਨਾਂ ਨੂੰ ਪਰਾਲੀ ਨਾ ਜਲਾਉਂਣ ਲਈ ਜਾਗਰੁਕ ਕਰਨ ਦੇ ਲਈ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਵਿਸ਼ੇਸ ਮੁਹਿਮ ਚਲਾਈ ਜਾ ਰਹੀ ਹੈ ਜੋ ਕਿ ਪ੍ਰਸੰਸਾ ਯੋਗ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਵਿਭਾਗ ਵੱਲੋਂ ਮੌਜੂਦਾ ਸਾਲ ਦੋਰਾਨ ਪਿੰਡ ਪੱਧਰ 'ਤੇ 80 ,ਬਲਾਕ ਪੱਧਰ ਤੇ 8 ਅਤੇ ਜ਼ਿਲ•ਾ ਪੱਧਰ 2 ਜਾਗਰੂਕਤਾ ਕੈਂਪ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਜਿਸ ਵਿੱਚੋਂ ਹੁਣ ਤੱਕ ਜ਼ਿਲ•ਾ ਪੱਧਰ ਤੇ 2, ਬਲਾਕ ਪੱਧਰ ਤੇ 6 ਅਤੇ ਪਿੰਡ ਪੱਧਰ ਤੇ 60 ਜਾਗਰੁਕਤਾ ਕੈਂਪ ਲਗਾਏ ਜਾ ਚੁੱਕੇ ਹਨ। 
ਵਧੀਕ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਅੱਗੇ ਅਗਾਹਵਧੁ ਕਿਸਾਨ ਪਰਭਾਤ ਸਿੰਘ, ਕਰਨੈਲ ਸਿੰਘ ਆਦਿ ਨੇ ਅਪਣੇ ਕਿੱਤੇ ਨਾਲ ਸਬੰਧਤ ਸਮੱਸਿਆਵਾਂ ਨੂੰ ਰੱਖਿਆ ਜਿਸ ਤੇ ਅਧਿਕਾਰੀਆਂ ਵੱਲੋਂ ਵਿਚਾਰ ਵਟਾਂਦਰਾਂ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ)ਨੇ ਕਿਹਾ ਕਿ ਸਰਕਾਰ ਵੱਲੋਂ ਸਬਸਿਡੀ ਤੇ ਬੀਜ ਉਪਲਬਦ ਕਰਵਾਏ ਜਾਂਦੇ ਹਨ ਉਨ•ਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਬੀਜ ਕਿਸਾਨਾਂ ਨੂੰ ਵੰਡਣ ਲਈ ਜਨ ਸੰਚਾਰ ਰਾਹੀ ਸੂਚਨਾਂ ਦਿੱਤੀ ਜਾਵੇ ਤਾਂ ਜੋ ਸਰਕਾਰ ਦੀਆਂ ਕਿਸਾਨ ਭਲਾਈ ਯੋਜਨਾਵਾਂ ਦਾ ਲਾਭ ਸਮੇਂ ਰਹਿੰਦੇ ਕਿਸਾਨ ਉੱਠਾ ਸਕਣ। ਮੀਟਿੰਗ ਦੋਰਾਨ ਕਿਸਾਨ ਇਸਵਰ ਪਠਾਨਿਆ ਨੇ ਦੱਸਿਆ ਕਿ ਉਹ ਬਲਾਕ ਧਾਰ ਅੰਦਰ ਮੈਡੀਸਨ ਪਲਾਂਟ ਦੀ ਖੇਤੀ ਕਰ ਰਹੇ ਹਨ ਅਗਰ ਧਾਰ ਦੇ ਹੋਰ ਕਿਸਾਨ ਵੀ ਅਜਿਹੀ ਖੇਤੀ ਵੱਲ ਪ੍ਰੇਰਿਤ ਹੋਣ ਤਾ ਧਾਰ ਬਲਾਕ ਦੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਕਾਫੀ ਸੁਧਾਰ ਹੋ ਸਕਦਾ ਹੈ। ਉਨ•ਾਂ ਦੱਸਿਆ ਕਿ ਉਨ•ਾਂ ਵੱਲੋਂ ਇਸ ਸਮੇਂ ਕਰੀਬ ਦਸ ਏਕੜ ਵਿੱਚ ਮੈਡੀਸਨ ਪਲਾਂਟ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਉਨ•ਾਂ ਨੇ ਅਪਣਾ ਪ੍ਰੋਜੈਕਟ ਵੀ ਲਗਾਇਆ ਹੈ। ਉਨ•ਾਂ ਮੰਗ ਰੱਖੀ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਆਰਥਿਕ ਤੋਰ ਤੇ ਸਹਾਇਤਾ ਕੀਤੀ ਜਾਵੇ , ਤਾਂ ਜੋ ਕਿਸਾਨ ਉਹ ਜਮੀਨ ਜਿੱਥੇ ਪਾਣੀ ਦੀ ਮਾਤਰਾ ਬਹੁਤ ਘੱਟ ਹੈ ਉਪਰੋਕਤ ਫਸਲਾਂ ਨੂੰ ਤਿਆਰ ਕਰ ਕੇ ਮੁਨਾਫਾ ਕਮਾ ਸਕਣ। ਵਧੀਕ ਡਿਪਟੀ ਕਮਿਸ਼ਨਰ ਨੇ ਭਰੋਸਾ ਦਿੱਤਾ ਕਿ ਇਸ ਦਾ ਪ੍ਰੋਜੈਕਟ ਬਣਾ ਕੇ ਸਰਕਾਰ ਨੂੰ ਭੇਜਿਆ ਜਾਵੇਗਾ। 

© 2016 News Track Live - ALL RIGHTS RESERVED