“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸੰਤਬਰ 2018 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਤੇ ਵਿਚਾਰ ਵਟਾਂਦਰਾ

Oct 16 2018 03:37 PM
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸੰਤਬਰ 2018 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਤੇ ਵਿਚਾਰ ਵਟਾਂਦਰਾ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਿਲਾ• ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸ਼੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਪਠਾਨਕੋਟ ਦੀ ਪ੍ਰਧਾਨਗੀ ਹੇਠ ਸੰਤਬਰ 2018 ਮਹੀਨੇ ਦੀਆਂ ਰਿਪੋਟਾਂ ਦਾ ਰਿਵੀਓ ਅਤੇ ਸਿਹਤ ਨਾਲ ਸੰਬਧਤ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਸੰਬਧੀ ਜਿਲਾ• ਸਿਹਤ ਸੁਸਾਇਟੀ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ ਦੇ ਦਫਤਰ ਵਿਖੇ ਕੀਤੀ ਗਈ। ਇਸ ਬੈਠਕ'ਚ ਸਿਹਤ ਸੰਸਥਾਵਾਂ ਦੇ ਸੀਨੀਅਰ ਮੈਡੀਕਲ ਅਫਸਰ, ਪ੍ਰੋਗਰਾਮ ਅਫਸਰ, ਨੋਡਲ ਅਫਸਰ, ਮੈਡੀਕਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ। ਬੈਠਕ ਦੀ ਸ਼ੂਰਆਤ ਜਿਲਾ• ਪਰਿਵਾਰ ਭਲਾਈ ਅਫਸਰ ਡਾ.ਰਾਕੇਸ਼ ਸਰਪਾਲ ਨੇ ਸਤੰਬਰ ਮਹੀਨੇ ਵਿੱਚ ਕੀਤੀਆਂ ਗਈਆਂ ਆਈ.ਈ.ਸੀ/ਬੀ.ਸੀ.ਸੀ ਗਤੀਵਿਧੀਆਂ ਤੋ ਕੀਤੀ। ਇਸ ਤੋਂ ਬਾਅਦ ਉਨਾਂ ਨੇ ਸਤੰਬਰ ਮਹੀਨੇ ਦੀਆਂ ਰਿਪੋਟਾਂ ਜਿਨਾਂ'ਚ (Maternal and 3hild 8ealth), (6amily Welfare Programmes) ਤੋਂ ਇਲਾਵਾ ਐਨ.ਐਚ.ਐਮ ਅਧੀਨ ਆਉਂਦੇ ਪ੍ਰਰੋਗਾਮ ਵਿੱਚ National Programme for 3ontrol 2lindness, National Vector 2orn Programme under 94SP, “obacco 3ontrol Programme, RN“3P and NL5P, R2SKProgramme ਵਿੱਚ ਪ੍ਰਾਪਤ ਕੀਤੇ ਗਏ ਟੀਚਿਆਂ ਉਪਰ ਚਾਨਣਾ ਪਾਇਆ।
ਡਾ.ਸਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਪਠਾਨਕੋਟ ਵਲੋਂ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦਾ ਅੰਮ੍ਰਿਤਸਰ ਸਥਿਤ ਫੀਲਡ ਆਉੂਟਰੀਚ ਬਿਉਰੋ ਦੇ ਸਹਿਯੋਗ ਨਾਲ  05 ਸਤੰਬਰ 2018 ਨੂੰ“ਕੌਮੀ ਖੁਰਾਕ ਹਫਤੇ” ਅਧੀਨ ਸਿਵਲ ਹਸਪਤਾਲ, ਪਠਾਨਕੋਟ ਵਿਖੇ “8ealthy 2aby Show”ਕਰਵਾਇਆ ਗਿਆ ਜਿਸ ਵਿੱਚ 01 ਤੋਂ 04 ਸਾਲ ਦੀ ਉਮਰ ਦੇ ਬੱਚਿਆਂ ਵਿੱਚ “ਹੈਲਥੀ ਬੇਬੀ”ਪ੍ਰਤੀਯੋਗਤਾ ਕਰਵਾਈ ਗਈ। ਇਸ ਮੌਕੇ ਹਾਜ਼ਰ ਮਾਂਵਾਂ ਅਤੇ ਮਹਿਲਾਵਾਂ ਨੂੰ ਬੱਚਿਆਂ ਦੀ ਚੰਗੀ ਸਿਹਤ ਲਈ ਪੋਸ਼ਟਿਕ ਆਹਾਰ/ ਸੰਤੁਲਿਤ ਭੋਜਨ ਖਾਣ ਸੰਬਧੀ ਅਤੇ 2reast 6eeding ਬਾਰੇ ਮਾਹਿਰ ਡਾਕਟਰਾਂ ਦੁਆਰਾ ਪੂਰੀ ਜਾਣਕਾਰੀ ਵੀ ਦਿੱਤੀ ਗਈ। ਇਸ ਤੋ ਇਲਾਵਾ ਵੱਖ ਵੱਖ ਸਵੈ-ਸੇਵੀ ਸੰਸਥਾਂਵਾਂ ਦੇ ਸਹਿਯੋਗ ਨਾਲ ਅੱਖਾਂ ਦਾਨ ਕਰਨ ਸੰਬਧੀ ਕੈਂਪ ,ਸਿਹਤ ਜਾਂਝ ਮੈਡੀਕਲ ਕੈਂਪ ਅਤੇ ਦਿਵਯਾਂਗ ਵਿਅਕਤੀਆਂ ਦੇ ਆਨਲਾਈਨ ਸਰਟੀਫਿਕੇਟ ਕੈਂਪ ਵੀ ਲਗਾਏ ਗਏ ਜਿਸ ਵਿੱਚ 28 ਵਿਅਕਤੀਆਂ ਨੇ ਅੱਖਾਂ ਦਾਨ ਕਰਨ ਸੰਬਧੀ ਫਾਰਮ ਭਰੇ। ਇਸ ਤੋ ਇਲਾਵਾ 610 ਮਰੀਜ਼ਾਂ ਦੀ ਸਿਹਤ ਜਾਂਝ ਕੀਤੀ ਗਈ ਅਤੇ 80 ਦਿਵਯਾਂਗ ਵਿਅਕਤੀਆਂ ਦੇ ਆਨਲਾਈਨ ਸਰਟੀਫਿਕੇਟ ਲਈ ਰਜਿਸਟ੍ਰਰੇਸ਼ਨ ਕੀਤੀ ਗਈ। ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ 25 ਅਗਸਤ ਤੋਂ 08 ਸਤੰਬਰ 2018 ਤੱਕ ਅੱਖਾਂ ਦਾਨ ਕਰਨ ਸੰਬਧੀ ਪੰਦਰਵਾੜਾ ਮਨਾਇਆ ਗਿਆ। ਇਸ ਪੰਦਰਵਾੜੇ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਅਤੇ ਅਪਥਾਲਮਿਕ ਅਫਸਰਾਂ ਦੁਆਰਾ ਜਿਲੇ•ੇ ਦੀਆਂ ਵੱਖ ਵੱਖ ਸਿਹਤ ਸੰਸਥਾਂਵਾਂ ਵਿੱਚ ਕੁੱਲ 459 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਚੈਕ-ਅੱਪ ਦੌਰਾਨ ੨੬ 3ataract ਦੇ , ੧੦੩ Refractive 5rror ਦੇ ਅਤੇ ੦੨ ”ni-Lateral3orneal 2lind   ਦੇ ਮਰੀਜ਼ ਪਾਏ ਗਏ। ਇਨਾਂ ਦੋਹਾਂ ਮਰੀਜ਼ਾ ਨੂੰ Keratoplastyਲਈ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਪੰਦਰਵਾੜੇ ਅਧੀਨ 27 ਅਗਸਤ 2018 ਨੂੰ ਜਾਗਰੂਕਤਾ ਸੈਮੀਨਾਰ ਅਤੇ 30 ਅਗਸਤ 2018 ਨੂੰ ਅੱਖਾਂ ਦਾਨ ਲਈ ਪ੍ਰਰੇਰਿਤ ਕਰਨ ਲਈ ਵਿਸ਼ੇਸ਼ ਜਾਗਰੂਕਤਾ ਰੈਲੀ ਕੱਢੀ ਗਈ। ਪੰਦਰਵਾੜੇ ਦੌਰਾਨ ਕੁੱਲ ੮੮ 5ye 4onation-Pledge forms ਭਰੇ ਗਏ  । ਮਿਤੀ 12.09.2018 ਤੋਂ ਮਿਤੀ 19.09.2018ਸਟੇਟ ਤੋਂ ਆਈ ਆਡਿਓ-ਵੀਡਓ ਸਿਸਟਮ ਨਾਲ ਲੈਸ ਜਾਗਰੂਕਤਾ ਵੈਨ ਨੂੰ ਜਿਲੇ• ਦੇ ਡੇਂਗੂ ਪ੍ਰਭਾਵਿਤ ਖੇਤਰਾਂ ਵਿੱਚ ਚਲਾਇਆ ਗਿਆ। ਇਸ ਵੈਨ ਦੇ ਨਾਲ ਨਾਲ ਸਿਹਤ ਵਿਭਾਗ ਦੀ ਐਂਟੀ ਲਾਰਵਾ ਟੀਮ ਵਲੋਂ ਮੌਕੇ ਤੇ ਕਿਸੇ ਵੀ ਥਾਂ ਤੇ ਲਾਰਵਾ ਮਿਲਣ ਤੇ ਨਸ਼ਟ ਕੀਤਾ ਗਿਆ ਅਤੇ ਆਮ ਲੋਕਾਂ ਨੂੰ ਡੇਂਗੂ ਦੇ ਲੱੱਛਣਾਂ ਅਤੇ ਇਲਾਜ ਦੇ ਵਿਸ਼ੇ ਬਾਰੇ ਵੀ ਅਵੇਅਰ ਕੀਤਾ ਗਿਆ। ਮਿਸ਼ਨ ਸਵੱਸਥ ਭਾਰਤ ਅਧੀਨ ਜਿਲੇ• ਅਤੇ ਬਲਾਕ ਪੱਧਰ ਤੇ ਮਿਤੀ 15.9.2018 ਤੋਂ ਮਿਤੀ 02.10.2018 ਤੱਕ ਸਿਹਤ ਵਿਭਗ ਵਲੋ ਸਵੱਸਥਾ ਹੀ ਸੇਵਾ ਕੰਪੈਨ ਚਲਾਈ ਗਈ । ਇਸ ਕੰਪੈਨ ਅਧੀਨ ਆਮ ਲੋਕਾਂ ਨੂੰ ਆਪਣੇ ਘਰਾਂ ਵਿੱਚ ਅਤੇ ਆਲੇ-ਦੁਆਲੇ ਦੀ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਮਾਨਯੋਗ ਡੀ.ਸੀ ਸਹਿਬਾਨ ਜੀ ਦੇ ਹੁਕਮਾਂ ਅਨੁਸਾਰ ਮਿਤੀ 20.9.2018 ਨੂੰ ਭਾਈ ਘਨ•ਈਆ ਜੀ ਦੀ ਬਰਸੀ ਦੇ ਸੰਬਧ ਵਿੱਚ ਮਾਨਵ ਸੇਵਾ ਸੰਕਲਪ ਦਿਵਸ ਤੇ ਪਠਾਨਕੋਟ ਅੱਪਡੇਟ ਕੱਲਬ ਦੇ ਸਹਿਯੋਗ ਨਾਲ ਸਿਹਤ ਵਿਭਾਗ ਪਠਾਨਕੋਟ ਵਲੋਂ ਵਿਸ਼ੇਸ਼ ਖੂਨਦਾਨ ਕੈਂਪ ਲਗਾ ਕੇ 40 ਯੂਨਿਟ ਬੱਲਡ ਇੱਕਠਾ ਕੀਤਾ ਗਿਆ। ਮਿਤੀ 29.09.2018 ਨੂੰ ਦਿਲ ਦੀ ਸਿਹਤ ਸੰਭਾਲ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਿਹਤ ਵਿਭਾਗ ਪਠਾਨਕੋਟ ਵਲੋ “Run for 8eart” ਦੌੜ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੈਡੀਕਲ ਅਫਸਰਾਂ, ਸਟਾਫ ਸਿਵਲ ਹਸਪਤਾਲ ਪਠਾਨਕੋਟ ਅਤੇ ਐਨ.ਜੀ.Àਜ਼ ਨੇ ਭਾਗ ਲਿਆ। ਇਸ ਤੋ ਇਲਾਵਾ ਜਿਲਾ• ਅਤੇ ਬਲਾਕ ਪੱਧਰ ਤੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਜਿਨ•ਾਂ'ਚ ਦਿਲ ਦੀਆਂ ਬੀਮਾਰੀਆਂ ਅਤੇ ਇਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਗਈ ।
ਅਕੂਤਬਰ ਮਹੀਨੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਉਨਾਂ ਦੱਸਿਆ ਤਿਉਹਾਰ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਜਿਲੇ• ਅੰਦਰ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸਿਹਤ ਵਿਭਾਗ ਵਲੋਂ ਫੂਡ ਅਵੇਅਰਨੇਸ ਸੰਬਧੀ ਖਾਣ ਪੀਣ ਦੀਆਂ ਵਸਤਾਂ ਜਿਵੇਂ ਮਠਾਈਆਂ, ਦੁੱਧ, ਦਹੀਂ, ਪਨੀਰ, ਫਲ-ਫਰੂਟ, ਕੋਲਡ ਡਰਿੰਕਸ ਆਦਿ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮੌਕੇ ਤੇ ਹੀ ਮਿਲਾਵਟੀ ਸਮਾਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਹਰ ਸ਼ੁਕਵਾਰ 'ਡ੍ਰਰਾਈ ਡੇ' ਤੇ ਸਿਹਤ ਵਿਭਾਗ ਦੀਆਂ ਟੀਮਾਂ ਵਲੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਡੇਂਗੂ ਦੀ ਰੋਕਥਾਮ ਲਈ ਡੇਂਗੂ ਦੇ ਲਾਰਵੇ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹਰ ਬੁੱਧਵਾਰ ਮਮਤਾ ਦਿਵਸ ਤੇ ਤੰਦਰੁਸਤ ਜੀਵਨ ਲਈ ਮਾਵਾਂ ਅਤੇ ਬੱਚਿਆਂ ਲਈ ਸਤੁੰਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। 30 ਸਾਲ ਦੀ ਵੱਧ ਉਮਰ ਦੇ ਨਾਗਰਿਕਾਂ ਦੀ ਸਿਹਤ ਸੰਸਥਾਵਾਂ'ਚ ਹਰ ਸ਼ਨੀਵਾਰ ਮੁਫਤ ਸਿਹਤ ਜਾਂਚ ਕੀਤੀ ਜਾ ਰਹੀ ਹੈ। ਇਸ ਤੋ ਇਲਵਾ ਨਕਲੀ ਦਵਾਈਆਂ ਦੀ ਗੈਰ-ਲਾਇਸੈਂਸ ਵਾਲੇ ਕੈਮਿਸਟਸ ਦੁਆਰਾ ਵਿਕਰੀ ਕਰਨ ਰੋਕਣ ਲਈ ਵਿਭਾਗ ਦੀਆਂ ਟੀਮਾਂ ਵਲੋ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਕੋਟਪਾ ਐਕਟ 2003 ਦੀ ਉਲੰਗਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਇਸ ਤੋ ਇਲਾਵਾ ਮਿਤੀ 01.10.2018 ਨੂੰ ਬਜ਼ੁਰਗਾਂ ਦਾ ਮਾਨ ਸਨਮਾਨ ਕਰਨ ਪ੍ਰਤੀ ਦਫਤਰ ਸਿਵਲ ਸਰਜਨ ਦੇ ਸਮੂਹ ਸਟਾਫ ਵਲੋਂ “ਵਿਸ਼ਵ ਬਜ਼ਰੁਗ ਦਿਵਸ”ਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਚੰਗੇ ਵਤੀਰੇ ਪ੍ਰਤੀ ਸੁੰਹ ਚੁੱਕੀ ਗਈ। ਇਸ ਦਿਨ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ 147 ਬਜ਼ੁਰਗਾਂ ਦੇ ਬੱਲਡ ਪ੍ਰੈਸ਼ਰ ਅਤੇ ਸ਼ੂਗਰ ਦੀ ਮੁਫਤ ਜਾਂਚ ਕੀਤੀ ਗਈ ਤੇ ਲੋੜ ਅਨੁਸਾਰ ਦਵਾਈਆਂ ਵੀ ਦਿੱਤੀਆਂ ਗਈਆਂ।ਇਸ ਤੋ ਇਲਾਵਾ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਜ਼ੁਰਗਾਂ ਲਈ ਸਹਾਇਤਾ ਕੇਂਦਰ ਦੀ ਵੀ ਸ਼ੂਰੁਆਤ ਕੀਤੀ ਗਈ ਹੈ। ਮਿਤੀ 11.10.2018 ਨੂੰ “ਵਿਸ਼ਵ ਦ੍ਰਿਸ਼ਟੀ ਦਿਵਸ“ ਮਨਾਇਆ ਗਿਆ। ਇਸ ਮੌਕੇ ਬੀਬੀ ਰਹਿਮਤੀ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਵਲੋ ਅੱਖਾਂ ਦੀ ਸਿਹਤ ਸਾਂਭ ਸੰਭਾਲ ਨੂੰ ਦਰਸਾÀੁਂਦਾ ਹੋਇਆ ਇੱਕ ਨੁਕੜ ਨਾਟਕ ਅਤੇ ਜਾਗਰੁਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਦੰਦਾਂ ਦੀ ਸਿਹਤ ਸੰਭਾਲ ਸੰਬਧੀ ਜਿਲੇ• ਅੰਦਰ ਮਿਤੀ 03.10.2018 ਤੋਂ ਮਿਤੀ 17.10.2018 ਤੱਕ 30ਵੇਂ ਡੈਂਟਲ ਸਿਹਤ ਪੰਦਰਵਾੜੇ ਦੀ ਸ਼ੂਰੁਆਤ ਕੀਤੀ ਗਈ ਹੈ ਜਿਸ ਅਧੀਨ ਜਿਲੇ• ਅਤੇ ਬਲਾਕ ਦੀਆਂ ਸਿਹਤ ਸੰਸਥਾਂਵਾਂ ਵਿੱਚ ਦੰਦਾ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਇਸ ਪੰਦਰਵਾੜੇ ਦੌਰਾਨ 50 ਗਰੀਬ ਅਤੇ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਦੰਦਾਂ ਦੇ ਡੈਂਚਰ ਵੀ ਲਗਾਏ ਜਾਣਗੇ। R2SK ਦੀਆਂ ਟੀਮਾਂ ਵਲੋਂ ਸਕੂਲਾਂ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨਾਂ ਨੂੰ ਬੁਰਸ਼ ਕਰਨ ਦੀ ਸਹੀ ਤਰੀਕੇ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਬਾਅਦ ਉਨਾਂ ਐਨ.ਐਚ.ਐਮ ਅਧੀਨ ਆਉਂਦੇ ਵੱਖ ਵੱਖ ਪ੍ਰੋਗਰਾਮਾਂ ਦੇ ਟੀਚਿਆਂ ਬਾਰੇ ਦੱਸਿਆਂ ਕਿ ਸਾਰੇ ਪ੍ਰੋਗਰਾਮਾਂ ਦੇ ਮਿੱਥੇ ਗਏ ਟੀਚੇ ਲੱਗਭਗ ਠੀਕ ਪਾਏ ਗਏ ਹਨ ਅਤੇ ਜਿਨਾਂ ਵਿੱਚ ਕੁਝ ਕਮੀ ਪਾਈ ਗਈ ਹੈ ਉਨਾਂ ਨੂੰ ਜਲਦੀ ਹੀ ਪੂਰਾ ਕੀਤਾ ਜਾਵੇਗਾ।
 

© 2016 News Track Live - ALL RIGHTS RESERVED