ਗੁਪਤ ਸੂਚਨਾ ਤੇ ਫੂਡ ਸੇਫਟੀ ਫੂਡ ਸੇਫਟੀ ਟੀਮ ਨੇ ਸਵੇਰੇ 4.30 ਵਜੇ ਢਾਂਗੂ ਰੋਡ ਨਾਕਾ ਲਗਾ ਕੇ ਕੀਤੀ ਚੈਕਿੰਗ

Oct 16 2018 03:37 PM
ਗੁਪਤ ਸੂਚਨਾ ਤੇ ਫੂਡ ਸੇਫਟੀ ਫੂਡ ਸੇਫਟੀ ਟੀਮ ਨੇ ਸਵੇਰੇ 4.30 ਵਜੇ ਢਾਂਗੂ ਰੋਡ ਨਾਕਾ ਲਗਾ ਕੇ ਕੀਤੀ ਚੈਕਿੰਗ


ਪਠਾਨਕੋਟ
“ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਸ੍ਰੀ ਕਾਹਨ ਸਿੰਘ ਪੰਨੂ ਕਮਿਸ਼ਨਰ ਫੂਡ ਦੀਆਂ ਹਦਾਇਤਾਂ ਅਤੇ ਸ੍ਰੀ ਰਾਮਵੀਰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਮਿਲਾਵਟ ਖੋਰੀ ਖਿਲਾਫ ਸ਼ੁਰੂ ਕੀਤੀ ਮੁਹਿੰਮ ਅਧੀਨ ਫੂਡ ਸੇਫਟੀ ਪਠਾਨਕੋਟ ਦੁਆਰਾ ਪਠਾਨਕੋਟ ਵਿਖੇ ਢਾਂਗੂ ਰੋਡ ਤੇ ਅੱਜ ਸਵੇਰੇ ਕਰੀਬ 4.30 ਵਜੇ ਅਖਬਾਰਾਂ ਦੀ ਢੁਆਈ ਕਰਨ ਵਾਲੀਆਂ ਗੱਡੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।ਇਹ ਜਾਣਕਾਰੀ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਨੇ ਦਿੱਤੀ। ਉਨ•ਾਂ ਦੱਸਿਆ ਕਿ ਚੈਕਿੰਗ ਦੋਰਾਨ ਉਨ•ਾਂ ਨਾਲ ਸਿਮਰਤ ਕੌਰ ਫੂਡ ਸੇਫਟੀ ਅਧਿਕਾਰੀ ਵੀ ਮੋਜੂਦ ਸਨ। ਉਨ•ਾਂ ਦੱਸਿਆ ਕਿ ਚੈਕਿੰਗ ਦੋਰਾਨ ਵਿਭਾਗ ਵੱਲੋਂ ਫੜੇ ਕੁਝ ਪਦਾਰਥਾਂ ਨੂੰ ਸੀਲ ਕੀਤਾ ਗਿਆ ਅਤੇ ਕੁਝ ਪਦਾਰਥਾਂ ਦੀ ਸੈਂਪਲਿੰਗ ਕੀਤੀ ਗਈ। 
 ਜਾਣਕਾਰੀ ਦਿੰਦਿਆਂ ਸ੍ਰੀ ਰਜਿੰਦਰ ਪਾਲ ਸਿੰਘ ਸਹਾਇਕ ਕਮਿਸ਼ਨਰ ਫੂਡ ਨੇ ਦੱਸਿਆ ਕਿ ਉਨ•ਾਂ ਨੂੰ ਗੁਪਤ ਸੁਚਨਾਂ ਮਿਲੀ ਸੀ ਕਿ ਅਖਬਾਰਾਂ ਦੀ ਢੁਆਈ ਕਰਨ ਵਾਲੀਆਂ ਗੱਡੀਆਂ ਜੋ ਕਿ ਜਲੰਧਰ ਤੋਂ ਪਠਾਨਕੋਟ ਆਉਂਦੀਆਂ ਹਨ ਅਤੇ ਇਨ•ਾਂ ਗੱਡੀਆਂ ਵਿੱਚ ਮਿਠਾਈ ਸਪਲਾਈ ਕੀਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਟੀਮ ਵੱਲੋਂ ਅੱਜ ਸਵੇਰੇ ਕਰੀਬ 4.30 ਵਜੇ ਢਾਂਗੂ ਰੋਡ ਵਿਖੇ ਨਾਕਾ ਲਗਾਇਆ ਹੋਇਆ ਸੀ ਜਿਸ ਦੋਰਾਨ ਅਖਬਾਰਾਂ ਦੀ ਸਪਲਾਈ ਕਰਨ ਵਾਲੀ ਅਸੋਕਾ ਲੇਲੈਂਡ ਗੱਡੀ ਨੰਬਰ ਪੀ.ਬੀ.05 ਵਾਈ 9366 ਅਤੇ ਟਾਟਾ 407 ਗੱਡੀ ਜਿਸ ਦਾ ਨੰਬਰ ਪੀ.ਬੀ.08 ਸੀ.ਬੀ. 1904 ਨੂੰ ਰੋਕਿਆ ਗਿਆ। ਚੈਕਿੰਗ ਦੋਰਾਨ ਪਹਿਲੀ ਗੱਡੀ ਵਿੱਚੋਂ ਜੋ ਕਿ ਲਵਲੀ ਸਵੀਟ ਦੀ ਮਿਠਾਈ ਸੀ ਜਿਸ ਵਿੱਚ ਇੱਕ ਕਵਿੰਟਲ ਬਰਫੀ ਅਤੇ ਡੇਢ ਕਵਿੰਟਲ ਬੁੰਦੀ ਦਾਨਾ ਫੜਿਆ ਗਿਆ। ਉਨ•ਾਂ ਦੱਸਿਆ ਕਿ ਫੜੀਆਂ ਗਈਆਂ ਦੋਨੋ ਮਿਠਾਈਆਂ ਦੇ ਬਿੱਲ ਨਹੀਂ ਸਨ ਅਤੇ ਇਹ ਲੋਕਲ ਸਹਿਰ ਵਿੱਚ ਹੀ ਵੱਖ ਵੱਖ ਥਾਵਾਂ ਤੇ ਸਪਲਾਈ ਕੀਤਾ ਜਾਣਾ ਸੀ। ਉਨ•ਾਂ ਦੱਸਿਆ ਕਿ ਉਪਰੋਕਤ ਫੜੀਆਂ ਮਿਠਾਈਆਂ ਦੀ ਕਵਾਲਿਟੀ ਠੀਕ ਨਾ ਹੋਣ ਕਾਰਨ ਅਤੇ ਬਿਨ•ਾਂ ਬਿੱਲ ਤੋਂ ਹੋਣ ਕਾਰਨ ਦੋਨੋ ਮਿਠਾਈਆਂ ਨੂੰ ਸੀਲ ਕੀਤਾ ਗਿਆ। 
ਉਨ•ਾਂ ਦੱਸਿਆ ਕਿ ਇਸੇ ਹੀ ਤਰ•ਾ ਦੁਸਰੀ ਗੱਡੀ ਵਿੱਚੋਂ ਚੈਕਿੰਗ ਦੋਰਾਨ ਕਿਸੋਰ ਪੇਠਾ ਹਾਉਸ ਮੁਕੇਰੀਆਂ ਜਿਲ•ਾ ਹੁਸਿਆਰਪੁਰ ਅਤੇ ਲਵਲੀ ਸਵੀਟ ਨਕੋਦਰ ਰੋਡ ਜਲੰਧਰ ਤੋਂ ਮਾਲ ਲਿਆਉਂਦਾ ਜਾ ਰਿਹਾ ਸੀ। ਉਨ•ਾਂ ਦੱਸਿਆ ਕਿ ਇਸ ਗੱਡੀ ਵਿੱਚੋਂ 4 ਕਵਿੰਟਲ ਪੇਠਾ  10 ਕਵਿੰਟਲ ਬਰਫੀ ਫੜੀ। ਇਨ•ਾਂ ਦੋਨਾ ਮਿਠਾਈਆਂ ਦੇ ਬਿੱਲ ਪੱਕੇ ਸਨ ਅਤੇ ਕਵਾਲਿਟੀ ਵੀ ਠੀਕ ਸੀ ਇਨ•ਾਂ ਦੇ ਵੀ ਸੈਂਪਲ ਭਰੇ ਗਏ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਗੱਡੀ ਵਿੱਚੋਂ ਗੁਲਾਬ ਜਾਮੁਨ, ਲੱਡੂ ਅਤੇ ਗੁੜਪੇੜਾ ਨਾਮ ਦੀ ਮਿਠਾਈ ਦੇ ਸੈਂਪਲ ਭਰੇ ਗਏ । ਇਸ ਤੋਂ ਇਲਾਵਾ ਗੱਡੀ ਵਿੱਚ 50 ਕਿਲੋਂ ਬਰਫੀ ਜੋ ਕਿ ਕਾਫੀ ਚਿੱਟੀ ਸੀ ਤੇ ਕਵਾਲਿਟੀ ਠੀਕ ਨਹੀਂ ਸੀ ਨੂੰ ਸੀਲ ਕੀਤਾ ਗਿਆ। 
ਸਹਾਇਕ ਕਮਿਸ਼ਨਰ ਫੂਡ ਸੇਫਟੀ ਵੱਲੋਂ ਦੱਸਿਆ ਗਿਆ ਕਿ ਭਰੇ ਗਏ ਸੈਂਪਲਾਂ ਨੂੰ ਜਾਂਚ ਦੇ ਲਈ ਫੂਡ ਲੈਬਾਰਟਰੀ ਖਰੜ ਭੇਜ ਦਿੱਤਾ ਜਾਵੇਗਾ ਅਤੇ ਰਿਪੋਰਟ ਆਉਣ ਉਪਰੰਤ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ (ਫੂਡ ਸੇਫਟੀ) ਵੱਲੋਂ ਤਿਉਹਾਰਾਂ ਦੇ ਸੀਜਨ ਨੂੰ ਵੇਖਦੇ ਹੋਏ ਪਠਾਨਕੋਟ ਦੇ ਸਾਰੇ ਹਲਵਾਈਆਂ ਅਤੇ ਡੇਅਰੀ ਮਾਲਕਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਲੋਕਾਂ ਨੂੰ ਸਾਫ-ਸੁਥਰੀਆਂ ਮਿਠਾਈਆਂ ਅਤੇ ਮਿਲਾਵਟ ਰਹਿਤ ਦੁੱਧ ਅਤੇ ਦੁੱਧ ਤੋਂ ਬਣੇ ਸੁੱਧ ਪਦਾਰਥ ਹੀ ਵੇਚੇ ਜਾਣ। ਜੇਕਰ ਕੇਈ ਵੀ ਵਿਅਕਤੀ ਮਿਲਾਵਟ ਕਰਦਾ ਜਾਂ ਘਟੀਆਂ ਕਿਸਮ ਦਾ ਸਮਾਨ ਵੇਚਦਾ ਫੜਿਆਂ ਗਿਆ ਤਾਂ ਵਿਭਾਗ ਵੱਲੋਂ ਉਸ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

© 2016 News Track Live - ALL RIGHTS RESERVED