450 ਦੇ ਕਰੀਬ ਅਧਿਆਪਕਾਂ ਨੇ ਆਨ ਲਾਇਨ ਅਪਲਾਈ ਕਰਕੇ ਸਿੱਖਿਆ ਵਿਭਾਗ 'ਚ ਆਉਣਦੀ ਸਹਿਮਤੀ

Oct 16 2018 03:37 PM
450 ਦੇ ਕਰੀਬ ਅਧਿਆਪਕਾਂ ਨੇ ਆਨ ਲਾਇਨ ਅਪਲਾਈ ਕਰਕੇ ਸਿੱਖਿਆ ਵਿਭਾਗ 'ਚ ਆਉਣਦੀ ਸਹਿਮਤੀ

ਮੋਹਾਲੀ

ਸਰਵ ਸਿੱਖਿਆ ਅਭਿਆਨ ਰਮਸਾ ਆਦਿ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ 'ਚੋਂ ਕਈ ਅਧਿਆਪਕ ਪਟਿਆਲਾ ਵਿਖੇ ਤਨਖਾਹ ਘਟਣ ਦੇ ਰੋਸ ਵਜੋਂ ਧਰਨੇ 'ਤੇ ਬੈਠੇ ਹੋਏ ਹਨ। ਇਨ੍ਹਾਂ ਅਧਿਆਪਕਾਂ 'ਚੋਂ ਜ਼ਿਆਦਾਤਰ ਅਧਿਆਪਕ ਸਿੱਖਿਆ ਵਿਭਾਗ 'ਚ ਰੈਗੂਲਰ ਹੋਣ ਨੂੰ ਤਰਜੀਹ ਦੇ ਰਹੇ ਹਨ। ਸਿੱਖਿਆ ਵਿਭਾਗ ਵਲੋਂ ਸੁਸਾਇਟੀਆਂ ਅਧੀਨ ਕੰਮ ਕਰ ਰਹੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਸ਼ਾਮਲ ਹੋਣ ਲਈ ਦਿੱਤੀ ਗਈ ਆਪਸ਼ਨ ਦਾ ਅਸਰ ਦਿਖਣਾ ਭਾਵੇਂ ਕੁੱਝ ਦਿਨ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਪਰ ਅੱਜ ਤਾਂ 450 ਦੇ ਕਰੀਬ ਅਧਿਆਪਕਾਂ ਨੇ ਸਿੱਖਿਆ ਵਿਭਾਗ ਅਧੀਨ ਆਉਣ ਨੂੰ ਤਰਜੀਹ ਦੇ ਕੇ ਧਰਨੇ ਤੋਂ ਮੂੰਹ ਮੋੜਿਆ ਹੈ। ਨੋਟੀਫਿਕੇਸ਼ਨ ਜਾਰੀ ਹੋਣ ਉਪਰੰਤ ਆਨਲਾਇਨ ਆਪਸ਼ਨ ਅਪਲਾਈ ਕਰਨ ਲਈ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਆਉਣ ਜਾਂ ਸੁਸਾਇਟੀਆਂ ਅਧੀਨ ਕੰਮ ਕਰਦੇ ਰਹਿਣ ਸਬੰਧੀ 15 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  450 ਦੇ ਕਰੀਬ ਅਧਿਆਪਕਾਂ ਨੇ ਆਨ ਲਾਇਨ ਅਪਲਾਈ ਕਰਕੇ ਸਿੱਖਿਆ ਵਿਭਾਗ 'ਚ ਆਉਣਦੀ ਸਹਿਮਤੀ ਦਿੱਤੀ ਹੈ। ਅਧਿਆਪਕਾਂ ਨੂੰ ਇਨ੍ਹਾਂ ਹੁਕਮਾਂ ਦੀਆਂ ਕਾਪੀਆਂ ਇੰਦਰਜੀਤ ਸਿੰਘ ਡੀ. ਪੀ. ਆਈ. ਐਲੀਮੈਂਟਰੀ ਸਿੱਖਿਆ ਕਮ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਸੌਂਪੀਆਂ ਗਈਆਂਨ ਹਨ। ਸਿੱਖਿਆ ਵਿਭਾਗ 'ਚ ਸ਼ਾਮਲ ਹੋਣ 'ਤੇ ਇੰਦਰਜੀਤ ਸਿੰਘ ਨੇ ਅਧਿਆਪਕਾਂ ਨੂੰ ਵਿਸ਼ੇਸ਼ ਤੌਰ 'ਤੇ ਵਧਾਈ ਦਿੱਤੀ। ਸਮੂਹ ਅਧਿਆਪਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਪੰਜਾਬ ਸਰਕਾਰ ਦੇ ਇਸ ਇਤਿਹਾਸਕ ਫੈਸਲੇ ਸਬੰਧੀ ਧੰਨਵਾਦ ਕੀਤਾ। ਇਸ ਮੌਕੇ ਸਹਾਇਕ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕੇ, ਲਲਿਤ ਘਈ, ਗੁਰਮੇਜ ਕੈਂਥ, ਸੁਰਿੰਦਰ ਸਿੰਘ ਅਤੇ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।

© 2016 News Track Live - ALL RIGHTS RESERVED