30 ਵੇਂ ਡੈਂਟਲ ਸਿਹਤ ਪੰਦ•ਰਵਾੜਾ ਦੇ ਅਖੀਰੀ ਦਿਨ ਬਜ਼ੁਰਗਾਂ ਦੇ ਮੁਫਤ ਡੈਂਚਰ ਲਗਾਏ ਗਏ।

Oct 18 2018 03:55 PM
30 ਵੇਂ ਡੈਂਟਲ ਸਿਹਤ ਪੰਦ•ਰਵਾੜਾ ਦੇ ਅਖੀਰੀ ਦਿਨ  ਬਜ਼ੁਰਗਾਂ ਦੇ ਮੁਫਤ ਡੈਂਚਰ ਲਗਾਏ ਗਏ।

ਦਫ਼ਤਰ ਜ਼ਿਲ•ਾ ਲੋਕ ਸੰਪਰਕ ਅਫ਼ਸਰ, ਪਠਾਨਕੋਟ
ਪ੍ਰੈਸ ਨੋਟ
ਪਠਾਨਕੋਟ

 “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਸਿਵਲ ਸਰਜਨ ਪਠਾਨਕੋਟ ਡਾ.ਨੈਨਾ ਸਲਾਥੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਪਠਾਨਕੋਟ ਵੱਲੋਂ ਦੰਦਾ ਦੀ ਸਿਹਤ ਸੰਭਾਲ ਅਤੇ ਰੋਗਾਂ ਤੋਂ ਬਚਾਅ ਤੇ ਇਲਾਜ ਸੰਬਧੀ ਮਨਾਏ ਗਏ 30 ਵੇਂ ਡੈਂਟਲ ਸਿਹਤ ਪੰਦ•ਰਵਾੜਾ ਦੇ ਅਖੀਰੀ ਦਿਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਜ਼ਰੂਰਤਮੰਦ ਬਜ਼ੁਰਗਾਂ ਦੇ ਮੁਫਤ ਡੈਂਚਰ ਲਗਾਏ ਗਏ।
ਇਸ ਸੰਬਧੀ ਜਿਲੇ• ਦੀ ਡੀ.ਡੀ.ਐਚ.À ਡਾ. ਡੌਲੀ ਅਗਰਵਾਲ ਨੇ ਦੱਸਿਆ ਕਿ 3 ਅਕਤੂਬਰ 2018 ਤੋਂ 17 ਅਕਤੂਬਰ 2018 ਤੱਕ ਚਲਾਏ ਗਏ ਡੈਂਟਲ ਸਿਹਤ ਪੰਦ•ਰਵਾੜਾ ਦੇ ਦੌਰਾਨ ਸਰਕਾਰੀ ਸਿਹਤ ਸੰਸਥਾਂਵਾਂ ਵਿਖੇ ਦੰਦਾ ਦੀਆਂ ਬੀਮਾਰੀਆਂ ਤੋਂ ਬਚਾਓ ਸੰਬਧੀ ਜਾਗਰੂਕਤਾ ਕੈਂਪ ਲਗਾਏ ਗਏ ਅਤੇ ਦੰਦਾ ਦਾ ਮੁਫਤ ਚੈਕਅਪ ਤੇ ਇਲਾਜ ਕੀਤਾ ਗਿਆ। ਉਨ•ਾਂ ਦੱਸਿਆ ਕਿ ਪੰਦ•ਰਵਾੜੇ ਦੇ ਦੋਰਾਨ ਜਿਲੇ• ਦੀਆਂ ਸਿਹਤ ਸੰਸਥਾਂਵਾਂ ਵਿਖੇ ਲੱਗਭਗ 1122 ਮਰੀਜ਼ਾਂ ਦਾ ਨਿਰੀਖਣ ਕੀਤਾ ਗਿਆ ਅਤੇ 50 ਜ਼ਰੂਰਤਮੰਦ ਬਜ਼ੁਰਗਾਂ ਨੂੰ ਮੁਫਤ ਡੈਂਚਰ ਵੀ ਲਗਾਏ ਗਏ। ਇਸ ਤੋਂ ਇਲਾਵਾ ਆਰ.ਬੀ.ਐਸ.ਕੈ ਦੀਆਂ ਟੀਮਾਂ ਨੇ ਸਕੂਲੀ ਬੱਚਿਆਂ ਨੂੰ ਦੰਦਾ ਦੀ ਸਾਂਭ-ਸੰਭਾਲ ਅਤੇ ਦੰਦ ਸਾਫ ਕਰਨ ਦੀ ਸਹੀ ਵਿਧੀ ਬਾਰੇ ਜਾਣਕਾਰੀ ਦਿੱਤੀ। ਉਨ•ਾਂ ਦੱਸਿਆ ਕਿ ਸਰਕਾਰ ਵਲੋਂ ਜ਼ਰੂਰਤਮੰਦ ਬਜ਼ੁਰਗ ਮਰੀਜਾਂ ਲਈ ਮੁਫਤ ਦੰਦਾ ਦੇ ਡੈਂਚਰ ਲਗਾਉਣ ਲਈ ਸਿਹਤ ਸੰਸਥਾਂਵਾਂ ਵਿੱਚ ਕੈਂਪ ਲਗਾਏ ਜਾਂਦੇ ਹਨ ਅਤੇ ਸਰਕਾਰੀ ਸਕੂਲ'ਚ ਪੜਨ ਵਾਲੇ ਬੱਚਿਆਂ ਦੇ ਦੰਦਾ ਦਾ ਇਲਾਜ ਵੀ ਸਿਹਤ ਵਿਭਾਗ ਵੱਲੋਂ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ।
ਇਸ ਮੌਕੇ ਡਾ.ਸ਼ੈਲਾ ਕੰਵਰ ਨੇ ਦੰਦਾਂ ਦੀਆਂ ਬੀਮਾਰੀਆਂ ਅਤੇ ਸੰਭਾਲ ਲਈ ਖਾਣ-ਪੀਣ ਸੰਬਧੀ ਦੱਸਿਆ ਕਿ ਜ਼ਿਆਦਾ ਮਿੱਠੀਆਂ ਚੀਜਾਂ,ਚਿਪਚਿਪੇ ਪਦਾਰਥ ਚਾਕਲੇਟ ,ਕੋਲਡ ਡਰਿੰਕ, ਜੈਲੀਆ, ਫਾਸਟ ਫੂਡ, ਆਦਿ ਖਾਣ ਤੋ ਪਰਹੇਜ਼ ਕਰਨਾ ਚਾਹੀਦਾ ਹੈ। ਇਨ•ਾਂ ਚੀਜ਼ਾਂ ਨਾਲ ਦੰਦਾ ਵਿੱਚ ਪੀਲਾਪਨ, ਕਰੇੜਾ ਲੱਗਣਾ ਅਤੇ ਖੋੜਾਂ ਆਦਿ ਹੋਣ ਦਾ ਖਤਰਾ ਹੰਦਾ ਹੈ। ਜੇਕਰ ਦੰਦਾਂ ਦੀ ਸੰਭਾਲ ਨਾ ਕੀਤੀ ਜਾਵੇ ਤਾਂ ਦੰਦਾਂ ਨੂੰ ਕਈ ਤਰ•ਾਂ ਦੀਆਂ ਬੀਮਾਰੀਆਂ ਲੱਗ ਜਾਂਦੀਆ ਹਨ ਜਿਸ ਕਰਕੇ ਸਾਡੇ ਦੰਦ ਜਲਦੀ ਖਰਾਬ ਹੋ ਜਾਂਦੇ ਹਨ। ਦੰਦ ਵੀ ਸਾਡੇ ਸ਼ਰੀਰ ਦੇ ਬਾਕੀ ਹਿੱਸਿਆਂ ਵਾਂਗ ਬਹੁਤ ਜ਼ਰੂਰੀ ਹਨ। ਉਨਾਂ ਕਿਹਾ ਕਿ ਕੁਝ ਵੀ ਖਾਣ ਤੋਂ ਬਾਅਦ ਦੰਦਾਂ ਨੂੰ ਸਾਫ ਪਾਣੀ ਨਾਲ ਜਰੂਰ ਸਾਫ ਕਰੋ। ਸਿਹਤਮੰਦ ਦੰਦਾ ਵਾਸਤੇ ਦਿਨ ਵਿੱਚ ਦੋ ਬਾਰ (ਸਵੇਰੇ ਅਤੇ ਰਾਤ ਨੂੰ ਸੋਣ ਤੋਂ ਪਹਿਲਾ) ਬੁਰਸ਼ ਜ਼ਰੂਰ ਕਰਨਾ ਚਾਹੀਦਾ ਹੈ। ਸਾਨੂੰ ਹਰ ਤਿੰਨ ਮੀਹਨੇ ਬਾਅਦ ਆਪਣੇ ਦੰਦਾ ਵਾਲੇ ਬੁਰਸ਼ ਨ ਬਦਲਣਾ ਚਾਹੀਦਾ ਅਤੇ ਛੇ ਮਹੀਨੇ ਬਾਅਦ ਦੰਦਾ ਦੇ ਮਾਹਿਰ ਡਾਕਟਰ ਕੋਲੋਂ ਆਪਣੇ ਦੰਦਾਂ ਦਾ ਜ਼ਰੂਰ ਚੈਕ-ਅਪ ਕਰਵਾਉਣਾ ਚਾਹੀਦਾ ਹੈ। ਸਿਹਤ ਮੰਦ ਦੰਦਾਂ ਲਈ ਰੋਜਾਨਾਂ ਦੁੱਧ ਪਿਉ ਅਤੇ ਹਰੀਆਂ ਸਬਜੀਆਂ, ਫੱਲ ਆਦਿ ਜਿਆਦਾ ਖਾਉ। ਇਸ ਮੋਕੇ ਮੈਡੀਕਲ ਅਫਸਰ ਡਾ.ਐਮ.ਐਲ ਅੱਤਰੀ ,ਸ਼੍ਰੀ ਕਮਲ ਕਿਸ਼ੋਰ , ਸੁਨੀਤਾ ਆਦਿ ਹਾਜ਼ਰ ਸਨ।

 
© 2016 News Track Live - ALL RIGHTS RESERVED