10 ਰੁਪਏ ਦਾ ਸਿੱਕਾ ਨਾ ਚੱਲਣ ਕਾਰਨ ਰੋਸ

Oct 19 2018 02:51 PM
10 ਰੁਪਏ ਦਾ ਸਿੱਕਾ ਨਾ ਚੱਲਣ ਕਾਰਨ ਰੋਸ

ਬਟਾਲਾ

ਬਾਜ਼ਾਰਾਂ ’ਚ 10 ਰੁਪਏ ਦਾ ਸਿੱਕਾ ਨਾ ਚੱਲਣ ਕਾਰਨ ਪਿੰਡ ਅਤੇ ਸ਼ਹਿਰ ਵਾਸੀਆਂ ’ਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਬਾਜ਼ਾਰਾਂ ’ਚ ਕੁਝ  ਅਜਿਹੀਅਾਂ ਅਫ਼ਵਾਹਾਂ ਉੱਡ ਰਹੀਆਂ ਹਨ ਕਿ 10 ਰੁਪਏ ਦਾ ਸਿੱਕਾ ਭਾਰਤ ਸਰਕਾਰ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਪ੍ਰੰਤੂ ਆਰ. ਬੀ. ਆਈ.  ਜਾਂ ਭਾਰਤ ਸਰਕਾਰ ਵੱਲੋਂ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ। ਸ਼ਹਿਰ ’ਚ ਗਰੀਬ ਵਰਗ ਜਿਵੇਂ ਰਿਕਸ਼ਾ ਚਾਲਕ, ਰੇਹਡ਼ੀ ਵਾਲੇ ਅਤੇ ਦੁਕਾਨਦਾਰ, ਜਿਨ੍ਹਾਂ ਦਾ ਗੁਜ਼ਾਰਾਂ ਇਨ੍ਹਾਂ ਹੀ ਸਿੱਕਿਆ  ’ਤੇ ਆਧਾਰਿਤ ਹੈ ਪਰ ਕੋਈ ਵੀ ਦੁਕਾਨਦਾਰ ਜਾਂ ਬੈਂਕ ਕਰਮਚਾਰੀਆਂ ਵੱਲੋਂ ਸਿੱਕਿਆਂ ਨੂੰ ਲੈਣ ’ਤੇ ਇਨਕਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਲੋਕਾਂ ਵਿਚ ਵੀ ਭਾਰੀ ਰੋਹ ਪਾਇਆ ਜਾ ਰਿਹਾ ਹੈ। ਸੂਤਰਾਂ ਅਨੁਸਾਰ ਜ਼ਿਆਦਾਤਰ ਬੈਂਕ ਅਧਿਕਾਰੀ ਵੀ 10 ਰੁਪਏ ਦੇ ਸਿੱਕੇ ਜਮ੍ਹਾ ਕਰਨ ਤੋਂ ਮਨ੍ਹਾ ਕਰ ਰਹੇ ਹਨ। 
ਇਸ ਸਬੰਧੀ ਜਦ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਬੈਂਕਾਂ ਵਲੋਂ ਇਸ ਤਰ੍ਹਾਂ ਕਰਨਾ ਕਾਨੂੰਨੀ ਜੁਰਮ ਹੈ ਅਤੇ ਜੇਕਰ 10 ਰੁਪਏ ਦੇ ਸਿੱਕਾ ਲੈਣ ਤੋਂ ਇਨਕਾਰ ਕਰਦਾ ਹੈ, ਜਾਂ ਕਿਸੇ ਦੁਕਾਨਦਾਰ ਦੀ ਕੋਈ ਸ਼ਿਕਾਇਤ ਆਉਂਦੀ ਹੈ, ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 

© 2016 News Track Live - ALL RIGHTS RESERVED