4000 ਪੁਲਸ ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਜਾਵੇਗੀ

Oct 19 2018 03:00 PM
4000 ਪੁਲਸ ਮੁਲਾਜ਼ਮਾਂ ਨੂੰ ਤਰੱਕੀ  ਦਿੱਤੀ ਜਾਵੇਗੀ

ਚੰਡੀਗੜ੍

ਪੁਲਸ ਮੁਲਾਜ਼ਮਾਂ ਅੰਦਰ ਆਪਣੀ ਡਿਊਟੀ ਪ੍ਰਤੀ ਸਮਰਪਣ ਭਾਵਨਾ ਅਤੇ ਸੁਹਿਰਦਤਾ ਵਧਾਉਣ ਦੀ ਕੋਸ਼ਿਸ਼ ਤਹਿਤ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ ਨੇ ਪੁਲਸ ਹੈੱਡਕੁਆਰਟਰ ਵਿਖੇ ਅਸਿਸਟੈਂਟ ਸਬ-ਇੰਸਪੈਕਟਰ ਕਰਮਜੀਤ ਸਿੰਘ ਕਪੂਰਥਲਾ ਅਤੇ ਹੌਲਦਾਰ ਜਗਦੀਸ਼ ਕੁਮਾਰ ਕਪੂਰਥਲਾ ਜੋ ਕਿ ਪੀ. ਸੀ. ਆਰ. ਕਪੂਰਥਲਾ ਵਿਖੇ ਤਾਇਨਾਤ ਹਨ, ਨੂੰ ਕਿਸੇ ਰਾਹਗੀਰ ਦਾ ਸੜਕ 'ਤੇ ਡਿੱਗਾ ਪੈਸਿਆਂ ਨਾਲ ਭਰਿਆ ਪਰਸ ਵਾਪਸ ਕਰਨ ਬਦਲੇ ਕਮਾਂਡੇਸ਼ਨ ਸਰਟੀਫਿਕੇਟ ਸਮੇਤ 5000-5000 ਰੁਪਏ ਦੀ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।

ਇਸ ਮੌਕੇ ਪੁਲਸ ਕਰਮੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਬਹੁਤ ਜਲਦ ਪੁਲਸ ਵਿਭਾਗ ਵੱਲੋਂ 4000 ਪੁਲਸ ਮੁਲਾਜ਼ਮਾਂ ਨੂੰ ਤਰੱਕੀ  ਦਿੱਤੀ ਜਾਵੇਗੀ, ਜਿਸ ਸਬੰਧੀ ਪ੍ਰਕਿਰਿਆ ਪਹਿਲਾਂ ਹੀ ਚਾਲੂ ਹੋ ਚੁੱਕੀ ਹੈ। ਇਸ ਮੌਕੇ ਏ. ਡੀ. ਜੀ. ਪੀ. ਸੁਰੱਖਿਆ ਆਰ. ਐੱਨ. ਢੋਕੇ, ਏ. ਡੀ. ਜੀ. ਪੀ. ਮਾਡਰਨਾਈਜ਼ੇਸ਼ਨ ਐੱਸ. ਕੇ. ਅਸਥਾਨਾ ਅਤੇ ਸਟਾਫ ਅਫਸਰ/ਡੀ. ਜੀ. ਪੀ. ਅਰੁਣ ਸੈਣੀ ਵੀ ਹਾਜ਼ਰ ਸਨ।

© 2016 News Track Live - ALL RIGHTS RESERVED