ਪਠਾਨਕੋਟ 'ਚ ਹਿੰਦੂ ਸੰਗਠਨਾਂ ਵੱਲੋਂ ਕੈਂਡਲ ਮਾਰਚ

Oct 20 2018 05:09 PM
ਪਠਾਨਕੋਟ 'ਚ ਹਿੰਦੂ ਸੰਗਠਨਾਂ ਵੱਲੋਂ ਕੈਂਡਲ ਮਾਰਚ

ਪਠਾਨਕੋਟ

ਅਮ੍ਰਿਤਸਰ 'ਚ ਹੋਏ ਦਰਦਨਾਕ ਹਾਦਸੇ ਤੋਂ ਬਾਅਦ ਪਠਾਨਕੋਟ 'ਚ ਹਿੰਦੂ ਸੰਗਠਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਥਾਨਕ ਲੋਕਾਂ ਨੇ ਕਿਹਾ ਕਿ ਹਾਦਸੇ ਦੀ ਅਸਲ ਵਜ੍ਹਾ ਰਾਜਨੀਤਿਕ ਲੋਕ ਹਨ ਕਿਉਂਕ ਹਿੰਦੂ ਸੰਸਕ੍ਰਿਤੀ ਮੁਤਾਬਕ ਦੁਸਹਿਰਾ ਦਹਿਨ ਦਿਨ ਢੱਲਣ ਦੇ ਨਾਲ ਹੀ ਕਰ ਦੇਣਾ ਚਾਹੀਦਾ ਹੈ ਪਰ ਉੱਥੇ ਰਾਜਨੀਤਿਕ ਲੋਕ ਭਾਸ਼ਣ ਦਿੰਦੇ ਰਹੇ ਜਿਸ ਕਾਰਨ ਰਾਵਣ ਦਹਿਨ 6 ਵਜੇ ਦੀ ਥਾਂ 7 ਵਜੇ ਤੋਂ ਬਾਅਦ ਕੀਤਾ ਗਿਆ। ਲੋਕਾਂ ਨੇ ਇਸ ਘਟਨਾ ਦੀ ਨਿੰਦਾ ਕਰਦੇ ਹੋਏ ਹਾਦਸੇ ਦੀ ਜਾਂਚ ਦੀ ਮੰਗ ਕੀਤੀ ਅਤੇ ਨਾਲ ਹੀ ਪੀੜਤ ਪਰਿਵਾਰਾਂ ਨੂੰ ਉਚਿਤ ਮੁਆਵਜ਼ਾ ਦਿੱਤੇ ਜਾਣ ਦੀ ਅਪੀਲ ਕੀਤੀ।

© 2016 News Track Live - ALL RIGHTS RESERVED