ਐਨ.ਆਰ.ਆਈ. ਅਤੇ ਦਿਵਿਆਂਗ ਵੋਟਰਾਂ ਸਬੰਧੀ ਮਿੱਥ ਅਤੇ ਹਕੀਕਤ

Oct 26 2018 04:27 PM
ਐਨ.ਆਰ.ਆਈ. ਅਤੇ ਦਿਵਿਆਂਗ ਵੋਟਰਾਂ ਸਬੰਧੀ ਮਿੱਥ ਅਤੇ ਹਕੀਕਤ



ਪਠਾਨਕੋਟ
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਐਨ.ਆਰ.ਆਈ. ਅਤੇ ਦਿਵਿਆਂਗ ਵੋਟਰਾਂ ਦੀ ਰਜਿਸਟ੍ਰੇਸ਼ਨ ਵੋਟਰ ਸੂਚੀ ਵਿੱਚ ਯਕੀਨੀ ਬਣਾਉਣ ਲਈ ਜ਼ਿਲ•ਾ ਚੋਣ ਅਫ਼ਸਰ ਜੀ ਵੱਲੋਂ ਜ਼ਿਲ•ੇ ਦੇ ਤਿੰਨਾਂ ਵਿਧਾਨ ਸਭਾ ਚੋਣ ਹਲਕਿਆਂ ਦੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਅਦੇਸ਼ ਦਿੱਤੇ ਗਏ ਹਨ। 
ਇਸ ਸਬੰਧੀ ਸ਼੍ਰੀ ਰਾਮਵੀਰ  (ਆਈ.ਏ.ਐਸ.) ਡਿਪਟੀ ਕਮਿਸ਼ਨਰ-ਕਮ-ਜ਼ਿਲ•ਾ ਚੋਣ ਅਫ਼ਸਰ  ਨੇ ਦੱਸਿਆ ਕਿ ਆਮ ਤੌਰ ਤੇ ਮਿੱਥ ਲਿਆ ਜਾਂਦਾ ਹੈ ਕਿ ਦਿਵਿਆਂਗ ਵਿਅਕਤੀ ਆਪਣੀ ਵੋਟ ਬਣਾਉਣ ਲਈ ਜਾਗਰੂਕ ਨਹੀਂ ਹਨ ਅਤੇ ਉਨਾਂ ਦੀਆਂ ਵੋਟਾਂ ਨਹੀਂ ਬਣਾਈਆਂ ਜਾਂਦੀਆਂ ਅਤੇ ਜੇਕਰ ਉਨ•ਾਂ ਦੀ ਵੋਟ ਬਣੀ ਵੀ ਹੋਵੇ ਤਾਂ ਉਹ ਆਪਣੀ ਵੋਟ ਪਾਉਣ ਲਈ ਉਤਸ਼ਾਹ ਵੀ ਨਹੀਂ ਰੱਖਦੇ ਅਤੇ ਉਹ ਆਮ ਤੌਰ ਤੇ ਵੋਟ ਨਹੀਂ ਪਾਉਂਦੇ ਅਤੇ ਨਾ ਹੀ ਇਨ•ਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਜ਼ਿਲ•ਾ ਚੋਣ ਅਫ਼ਸਰ ਨੇ ਦੱਸਿਆ ਕਿ ਅਸਲੀਅਤ ਵਿੱਚ ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਬੂਥ ਲੈਵਲ ਅਫ਼ਸਰਾਂ ਨੂੰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਰਾਹੀਂ ਵਿਸ਼ੇਸ਼ ਤੌਰ ਤੇ ਹਦਾਇਤਾਂ ਕੀਤੀਆਂ ਗਈਆਂ ਹਨ। ਬੂਥ ਪੱਧਰ ਤੇ ਦਿਵਿਆਂਗ ਵੋਟਰਾਂ ਦੀ ਦਿਵਿਆਂਗਤਾ ਦੀ ਕਿਸਮ ਸਬੰਧੀ ਡਾਟਾ ਇਕੱਤਰ ਕੀਤਾ ਗਿਆ ਹੈ ਅਤੇ ਇਸ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹਾ ਹੈ। ਅਪਡੇਟਡ ਸੂਚਨਾ ਮੁਤਾਬਿਕ ਜ਼ਿਲ•ੇ ਵਿੱਚ 3217 ਦੇ ਕਰੀਬ ਦਿਵਿਆਂਗ ਵੋਟਰ ਹਨ। ਚੋਣਾਂ ਸਮੇਂ ਵੋਟ ਪਾਉਣ ਲਈ ਉਨ•ਾਂ ਦੀ ਦਿਵਿਆਂਗਤਾ ਦੀ ਕਿਸਮ ਨੂੰ ਮੁੱਖ ਰੱਖਦੇ ਹੋਏ ਉਨ•ਾਂ ਨੂੰ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਜਿਵੇਂ ਕਿ ਉਨ•ਾਂ ਨੂੰ ਪੋਲਿੰਗ ਸਟੇਸ਼ਨਾਂ ਤੇ ਪਹੁੰਚਾਉਣ ਲਈ ਵਲੰਟੀਅਰਾਂ ਦੀ ਨਿਯੁਕਤੀ, ਵਹੀਲ ਚੇਅਰ, ਵੋਟਪਾਉਣ ਸਮੇਂ ਲਾਈਨ ਵਿੱਚ ਖੜ•ਨ ਦੀ ਬਜਾਏ ਸਭ ਤੋਂ ਪਹਿਲਾਂ ਵੋਟ ਪਾਉਣ ਦੀ ਸਹੂਲਤ, ਸਮੂਹ ਪੋਲਿੰਗ ਸਟੇਸ਼ਨਾਂ ਤੇ ਰੈਂਪ ਦੀ ਉਸਾਰੀ, ਬਰੇਲ ਵੋਟਰ ਸਲਿਪਾਂ, ਵੋਟਿੰਗ ਮਸ਼ੀਨਾਂ ਤੇ ਬਰੇਲ ਬੈਲਟ ਪੇਪਰ ਦੀ ਸਹੂਲਤ ਆਦਿ। ਦਿਵਿਆਂਗ ਵਿਅਕਤੀਆਂ ਦੀਆਂ ਵੋਟਾਂ ਬਣਾਉਣ ਅਤੇ ਭਾਰਤ ਚੋਣ ਕਮਿਸ਼ਨ ਵਲੋਂ ਇਨ•ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨਿਗਰਾਨੀ ਕਰਨ ਲਈ ਜ਼ਿਲ•ਾ ਪੱਧਰ ਅਤੇ ਚੋਣ ਹਲਕਾ ਪੱਧਰ ਤੇ ਕਮੇਟੀਆਂ ਵੀ ਗਠਿਤ ਕੀਤੀਆਂ ਗਈਆਂ ਹਨ।
 ਜ਼ਿਲ•ਾ ਚੋਣ ਅਫ਼ਸਰ ਨੇ ਇਹ ਵੀ ਦੱਸਿਆ ਕਿ ਇਸੇ ਤਰ•ਾਂ ਐਨ.ਆਰ.ਆਈ.(ਅਜਿਹੇ ਵਿਅਕਤੀ ਜੋ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਅਤੇ ਉਨ•ਾਂ ਪਾਸ ਉਨ•ਾਂ ਦੇਸ਼ਾਂ ਦਾ ਵੈਲਿਡ ਵੀਜ਼ਾ ਅਤੇ ਭਾਰਤੀ ਪਾਸਪੋਰਟ ਹੈ) ਸਬੰਧੀ ਮਿੱਥ ਲਿਆ ਜਾਂਦਾ ਹੈ ਕਿ ਐਨ.ਆਰ.ਆਈ.ਵਿਅਕਤੀਆਂ ਦੀਆਂ ਵੋਟਾਂ ਬਣਾਉਣ ਲਈ ਤਰਜੀਹ ਨਹੀਂ ਦਿੱਤੀ ਜਾਂਦੀ ਅਤੇ ਵੋਟਾਂ ਸਮੇਂ ਇਨ•ਾਂ ਦੀ ਭਾਗੀਦਾਰੀ ਨਾ-ਮਾਤਰ ਹੀ ਹੁੰਦੀ ਹੈ। ਪਰ ਧਿਆਨ ਵਿੱਚ ਆਇਆ ਹੈ ਕਿ ਜ਼ਿਆਦਾਤਰ ਐਨ.ਆਰ.ਆਈ. ਵਿਅਕਤੀ ਵੋਟਰ ਸੂਚੀ ਵਿੱਚ ਜਨਰਲ ਵੋਟਰ ਵਜੋਂ ਦਰਜ ਹਨ। ਇਸ ਬਾਰੇ ਉਨ•ਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਨ•ਾਂ ਨੂੰ ਜਾਗਰੂਕ ਕਰਨ ਲਈ ਜ਼ਿਲ•ੇ ਦੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵਿਸ਼ੇਸ਼ ਹਦਾਇਤਾਂ ਕੀਤੀਆਂ ਜਾਂਦੀਆਂ ਹਨ। ਇਸ ਨੂੰ ਮੁੱਖ ਰੱਖਦਿਆਂ ਹੋਇਆਂ ਐਨ.ਆਰ.ਆਈ. ਸਭਾ ਪਾਸੋਂ ਐਨ.ਆਰ.ਆਈਜ਼ ਦਾ ਡਾਟਾ, ਬੀ.ਐਲ.ਓਜ. ਰਾਹੀਂ ਪਹਿਚਾਣ ਕੀਤੇ ਗਏ ਐਨ.ਆਰ.ਆਈ. ਵੋਟਰਾਂ ਦਾ ਡਾਟਾ ਅਤੇ ਜ਼ਿਲ•ੇ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ਕਰਮਚਾਰੀ, ਜਿਨ•ੇ ਦੇ ਬੱਚੇ ਵਿਦੇਸ਼ਾ ਵਿੱਚ ਉਚੇਰੀ ਪੜ•ਾਈ/ਰੋਜਗਾਰ ਦੀ ਖਾਤਿਰ ਗਏ ਹੋਏ ਹਨ, ਦਾ 298 ਵੋਟਰਾਂ ਦਾ ਡਾਟਾ ਵੀ ਇਕੱਤਰ ਕਰਕੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਭੇਜਿਆ ਗਿਆ ਹੈ ਅਤੇ ਹਦਾਇਤ ਕੀਤੀ ਗਈ ਹੈ ਕਿ ਐਨ.ਆਰ.ਆਈਜ਼ ਵਿਅਕਤੀਆਂ ਦੀਆਂ ਵੋਟਾਂ ਜੋ ਜਨਰਲ ਵੋਟਰ ਵਜੋਂ ਬਣਾਈਆਂ ਗਈਆਂ ਹਨ, ਸਬੰਧਤਾਂ ਦੇ ਫਾਰਮ ਨੰ.6-ਏ ਭਰਵਾ ਕੇ ਬਤੌਰ ਓਵਰਸੀਜ਼ ਇਲੈਕਟਰ ਰਜਿਸਟਰ ਕੀਤਾ ਜਾਵੇ।

© 2016 News Track Live - ALL RIGHTS RESERVED