ਪਹਿਲੇ ਡੇਅਰੀ ਫਾਰਮਿੰਗ ਟ੍ਰੇਨਿੰਗ ਵਿੱਚ 48 ਨੋਜਵਾਨਾਂ ਨੂੰ ਦਿੱਤੀ ਗਈ ਟ੍ਰੇਨਿੰਗ

Oct 26 2018 04:27 PM
ਪਹਿਲੇ ਡੇਅਰੀ ਫਾਰਮਿੰਗ ਟ੍ਰੇਨਿੰਗ ਵਿੱਚ 48 ਨੋਜਵਾਨਾਂ ਨੂੰ ਦਿੱਤੀ ਗਈ ਟ੍ਰੇਨਿੰਗ



ਪਠਾਨਕੋਟ
ਬੇਰੋਜਗਾਰ ਨੋਜਵਾਨਾਂ ਨੂੰ ਅਪਣਾ ਸਵੈ ਦਾ ਡੇਅਰੀ ਫਾਰਮ ਚਲਾਉਂਣ ਦੇ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨੋਜਵਾਨ ਡੇਅਰੀ ਫਾਰਮਿੰਗ ਵਿੱਚ ਅਪਣੀ ਰੂਚੀ ਵੀ ਦਿਖਾ ਰਹੇ ਹਨ, ਜਿਸ ਦੇ ਚਲਦਿਆਂ ਹੁਣ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦੇ ਲਈ ਨੋਜਵਾਨਾਂ ਨੂੰ Œਿਜ਼ਲ•ੇ ਤੋਂ ਬਾਹਰ ਨਹੀਂ ਜਾਣਾ ਪਵੇਗਾ ਅਤੇ ਜਿਲ•ਾ ਪਠਾਨਕੋਟ ਅੰਦਰ ਹੀ ਬੇਰੋਜਗਾਰ ਨੋਜਵਾਨਾਂ ਨੂੰ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ। ਉਨ•ਾਂ ਕਿਹਾ ਕਿ ਇਹ ਬੇਰੋਜਗਾਰ ਨੋਜਵਾਨਾਂ ਦੇ ਲਈ ਜ਼ਿਲ•ਾ ਪ੍ਰਸ਼ਾਸਨ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਇਸ ਸਮੇਂ ਜ਼ਿਲ•ਾ ਪਠਾਨਕੋਟ ਵਿੱਚ 135 ਸਫਲ ਡੇਅਰੀ ਫਾਰਮਰ ਅਪਣਾ ਰੋਜਗਾਰ ਚਲਾ ਰਹੇ ਹਨ। 
ਸ੍ਰੀ ਰਾਮਵੀਰ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਇਸ ਤੋਂ ਪਹਿਲਾ ਅਗਰ ਕਿਸੇ ਨੋਜਵਾਨ ਨੇ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਲੈਣੀ ਹੁੰਦੀ ਸੀ ਤਾਂ ਉਸ ਨੂੰ ਇਸ ਟ੍ਰੇਨਿੰਗ ਦੇ ਲਈ ਵੇਰਕਾ ਵਿੱਚ ਚਲਾਏ ਜਾ ਰਹੇ ਡੇਅਰੀ ਫਾਰਮਿੰਗ ਟ੍ਰੇਨਿੰਗ ਸੈਂਟਰ ਵਿੱਚ ਜਾਣਾ ਪੈਂਦਾ ਸੀ। ਇਹ ਸੈਂਟਰ ਜਿਲ•ੇ ਤੋਂ ਦੂਰ ਹੋਣ ਕਾਰਨ ਕਈ ਨੋਜਵਾਨ ਇਹ ਟ੍ਰੇਨਿੰਗ ਪ੍ਰਾਪਤ ਨਹੀਂ ਕਰ ਸਕਦੇ ਸਨ। ਪਰ ਜ਼ਿਲ•ਾ ਪ੍ਰਸ਼ਾਸਨ ਵੱਲੋਂ ਪਿਛਲੇ ਮਹੀਨਿਆਂ ਦੋਰਾਨ ਜਿਲ•ਾ ਪਠਾਨਕੋਟ ਵਿਖੇ ਹੀ 48 ਬੇਰੋਜਗਾਰ ਨੋਜਵਾਨਾਂ ਦੇ ਇੱਕ ਬੈਚ ਨੂੰ ਜ਼ਿਲ•ਾ ਪਠਾਨਕੋਟ ਵਿੱਚ ਸਥਿਤ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਹੀ ਇੱਕ ਕੈਂਪ ਲਗਾ ਕੇ ਨੋਜਵਾਨਾਂ ਨੂੰ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦਿੱਤੀ ਗਈ। ਜਿਸ ਵਿੱਚ ਡੇਅਰੀ ਫਾਰਮਿੰਗ ਅਤੇ ਕ੍ਰਿਸੀ ਵਿਗਿਆਨ ਵੱਲੋਂ ਡੇਅਰੀ ਫਾਰਮਿੰਗ ਦੇ ਲਈ ਪਸੂਆਂ ਦੀ ਸਾਂਭ ਸੰਭਾਲ, ਪਸੂਆਂ ਨੂੰ ਹੋਣ ਵਾਲੀਆਂ ਬੀਮਾਰੀਆਂ ਅਤੇ ਉਨ•ਾਂ ਬੀਮਾਰੀਆਂ ਦੀ ਰੋਕਥਾਮ, ਮਨਸੂਈ ਗਰਭਦਾਨ, ਹਰੇ ਚਾਰੇ ਦੀਆਂ ਕਿਸ਼ਮਾਂ, ਪਸੂਆਂ ਲਈ ਸ਼ੈਡ ਤਿਆਰ ਕਰਨ ਬਾਰੇ, ਦੁੱਧ ਤੋਂ ਦੁੱਧ ਪਦਾਰਥ ਤਿਆਰ ਕਰਨ ਸਬੰਧੀ ਆਦਿ ਬਾਰੇ ਨੋਜਵਾਨਾਂ ਨੂੰ ਮਾਹਿਰਾਂ ਵੱਲੋਂ ਟ੍ਰੇਨਿੰਗ ਦਿੱਤੀ ਗਈ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਅਜਿਹੇ ਬੇਰੋਜਗਾਰ ਨੋਜਵਾਨਾਂ ਨੂੰ ਡੇਅਰੀ ਫਾਰਮਿੰਗ ਸੁਰੂ ਕਰਨ ਲਈ ਵਿਸ਼ੇਸ ਸਹੁਲਤਾਂ ਦਿੱਤੀਆਂ ਜਾਂਦੀਆਂ ਹਨ। ਉਨ•ਾਂ ਦੱਸਿਆ ਕਿ ਟ੍ਰੇਨਿੰਗ ਪ੍ਰਾਪਤ ਕਰ ਚੁੱਕੇ ਨੋਜਵਾਨਾਂ ਨੂੰ ਸਰਕਾਰ ਵੱਲੋਂ ਇੱਕ ਪਸੂ ਤੋਂ ਲੈ ਕੇ 10 ਪਸੂਆਂ ਦੇ ਲਈ ਡੇਅਰੀ ਫਾਰਮਿੰਗ ਕਰਜਾ (ਇੱਕ ਲੱਖ ਤੋਂ 10 ਲੱਖ ਤੱਕ) ਜਿਸ ਤੇ ਜਰਨਲ ਜਾਤੀ ਵਾਲੇ ਵਿਅਕਤੀ ਨੂੰ 25 ਪ੍ਰਤੀਸ਼ਤ ਅਤੇ ਐਸ.ਸੀ./ਐਸ.ਟੀ. ਵਾਲੇ ਵਿਅਕਤੀ ਨੂੰ 33 ਪ੍ਰਤੀਸ਼ਤ ਸਬਸਿਡੀ ਵੀ ਦਿੱਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ  ਜ਼ਿਲ•ਾ ਪਠਾਨਕੋਟ ਦੇ ਪਿਛਲੇ ਮਹੀਨੇ ਲਗਾਏ ਕੈਂਪ ਦੋਰਾਨ ਜਿਨ•ਾਂ 48 ਨੋਜਵਾਨਾਂ ਨੂੰ ਡੇਅਰੀ ਫਾਰਮਿੰਗ ਦੀ ਟ੍ਰੇਨਿੰਗ ਦਿੱਤੀ ਗਈ ਸੀ ਉਨ•ਾਂ ਵਿੱਚੋਂ 25 ਬੇਰੋਜਗਾਰ ਨੋਜਵਾਨਾਂ ਦੇ ਡੇਅਰੀ ਫਾਰਮਿੰਗ ਕਰਜੇ ਲਈ ਕੇਸ ਵੱਖ ਵੱਖ ਬੈਂਕਾਂ ਨੂੰ ਭੇਜੇ ਗਏ ਹਨ। ਉਨ•ਾਂ ਦੱਸਿਆ ਕਿ ਦਸੰਬਰ ਮਹੀਨੇ ਤੋਂ ਪਹਿਲਾ ਪਹਿਲਾ ਜ਼ਿਲ•ਾ ਪ੍ਰਸ਼ਾਸਨ ਵੱਲੋਂ ਇੱਕ ਹੋਰ ਡੇਅਰੀ ਫਾਰਮਿੰਗ ਦੇ ਬੈਚ ਪਠਾਨਕੋਟ ਵਿਖੇ ਹੀ ਟ੍ਰੇਡ ਕੀਤਾ ਜਾਵੇਗਾ।  

© 2016 News Track Live - ALL RIGHTS RESERVED