ਬਾਰ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੇਣ ਦੀ ਘੋਸ਼ਣਾ

Oct 26 2018 04:28 PM
ਬਾਰ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੇਣ ਦੀ ਘੋਸ਼ਣਾ


ਪਠਾਨਕੋਟ: 
ਬਾਰ ਐਸੋਸੀਏਸ਼ਨ ਪਠਾਨਕੋਟ ਵੱਲੋਂ ਜ਼ਿਲ•ਾ ਕੋਰਟ ਕੰਪਲੈਕਸ ਵਿਖੇ ਇਕ ਵਿਸ਼ੇਸ ਸਮਾਰੋਹ ਪ੍ਰਧਾਨ ਐਡਵੋਕੇਟ ਰਛਪਾਲ ਠਾਕੁਰ ਦੀ ਪ੍ਰਧਾਨਗੀ ਵਿੱਚ ਕਰਵਾਇਆ ਗਿਆ। ਸਮਾਰੋਹ ਵਿੱਚ ਸ. ਪ੍ਰਤਾਪ ਸਿੰਘ ਬਾਜਵਾ ਮੈਂਬਰ ਰਾਜ ਸਭਾ ਅਤੇ ਉਨ•ਾਂ ਦੀ ਧਰਮਪਤਨੀ ਚਰਨਜੀਤ ਕੌਰ ਬਾਜਵਾ ਸਾਬਕਾ ਵਿਧਾਇਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬਲਵਿੰਦਰ ਸਿੰਘ ਲਾਡੀ ਵਿਧਾਇਕ ਸ੍ਰੀਹਰਗੋਬਿੰਦਪੁਰ, ਅਮਿਤ ਮੰਟੂ, ਜੰਗ ਬਹਾਦਰ ਬੇਦੀ, ਰਾਕੇਸ ਮਹਾਜਨ, ਸਾਹਿਬ ਸਿੰਘ ਸਾਬਾ, ਐਡਵੋਕੇਟ ਸੁਖਮਿੰਦਰ ਕੌਰ ਕਲੇਰ, ਐਡਵੋਕੇਟ ਰਵਿੰਦਰ ਜੱਗੀ, ਐਡਵੋਕੇਟ ਸੁਲੱਖਣ ਸਿੰਘ, ਐਡਵੋਕੇਟ ਨੀਤਿਨ ਡੋਗਰਾ, ਐਡਵੋਕੇਟ ਵਿਜੈ , ਐਡਵੋਕੇਟ ਮਮਤਾ, ਐਡਵੋਕੇਟ ਵਿਨੋਦ ਮਹਾਜਨ, ਐਡਵੋਕੇਟ ਅਜੈ ਲਲੋਤਰਾ, ਐਡਵੋਕੇਟ ਅਜੈ ਡਡਵਾਲ, ਐਡਵੋਕੇਟ ਅਮਿਤ ਵਰਮਾ, ਐਡਵੋਕੇਟ ਸੁਮਿਤ ਪਠਾਨਿਆ, ਐਡਵੋਕੇਟ ਕਲਭੁਸਣ ਮਨਹਾਸ ਅਤੇ ਹੋਰ ਐਡਵੋਕੇਟ ਹਾਜ਼ਰ ਸਨ। ਸਭ ਤੋਂ ਪਹਿਲਾ ਬਾਰ ਐਸੋਸੀਏਸਨ ਪਠਾਨਕੋਟ ਵੱਲੋਂ ਮੁੱਖ ਮਹਿਮਾਨਾ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਕੀਤਾ ਗਿਆ। 
ਸਮਾਰੋਹ ਦੋਰਾਨ ਬਾਰ ਐਸੋਸੀਏਸ਼ਨ ਪਠਾਨਕੋਟ ਵੱਲੋਂਂ ਕੋਰਟ ਕੰਪਲੈਕਸ ਵਿੱਚ ਕੁਝ ਸਮੱਸਿਆਵਾਂ ਤੋਂ ਮੁੱਖ ਮਹਿਮਾਨ ਨੂੰ ਜਾਣੂ ਕਰਵਾਇਆ । ਸੰਬੋਧਤ ਕਰਦਿਆਂ ਸ. ਪ੍ਰਤਾਪ ਸਿੰਘ ਬਾਜਵਾ ਬਾਰ ਐਸੋਸੀਏਸ਼ਨ ਨੂੰ ਆ ਰਹੀਆਂ ਪ੍ਰੇਸਾਨੀਆਂ ਨੂੰ ਦੇਖਦੇ ਹੋਏ 10 ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਉਨ•ਾਂ ਕਿਹਾ ਕਿ ਇਸ ਰਾਸ਼ੀ ਨਾਲ ਜੋ ਵੀ ਬਾਰ ਦੀ ਕੋਈ ਸਮੱਸਿਆ ਹੈ ਉਸ ਨੂੰ ਹੱਲ ਕਰਨ ਦੀ ਪ੍ਰੀਕਿਆ ਸੁਰੂ ਕੀਤੀ ਜਾਵੇ ਅਗਰ ਹੋਰ ਰਾਸ਼ੀ ਦੀ ਜਰੂਰਤ ਹੋਵੇਗੀ ਤਾਂ ਉਹ ਵੀ ਦਿੱਤੀ ਜਾਵੇਗੀ। ਬਾਰ ਵੱਲੋਂ ਕੋਰਟ ਕੰਪਲੈਕਸ ਵਿਖੇ ਪਾਰਕਿੰਗ ਦੀ ਸਮੱਸਿਆ ਨੂੰ ਧਿਆਨ ਵਿੱਚ ਲਿਆਉਂਣ ਤੇ ਉਨ•ਾਂ ਕਿਹਾ ਕਿ ਉਨ•ਾਂ ਵੱਲੋਂ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਨਾਲ ਗੱਲਬਾਤ ਕਰਕੇ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ। ਉਨ•ਾਂ ਕਿਹਾ ਕਿ ਅਗਰ ਕਿਸੇ ਵਿਅਕਤੀ ਨੂੰ ਜ਼ਿਲ•ਾ ਪ੍ਰਸਾਸਨ ਦੇ ਕਿਸੇ ਵੀ ਅਧਿਕਾਰੀ ਤੋਂ ਪ੍ਰੇਸ਼ਾਨੀ ਹੈ ਅਤੇ ਲਗਦਾ ਹੈ ਕਿ ਉਹ ਅਧਿਕਾਰ ਦੀ ਗਲਤ ਵਰਤੋ ਕਰ ਰਿਹਾ ਹੈ ਤਾਂ ਉਨ•ਾਂ ਦੇ ਧਿਆਨ ਵਿੱਚ ਲਿਆਂਦਾ ਜਾਵੇ। ਇਹ ਸਮੱਸਿਆ ਹਾਈ ਕਮਾਨ ਦੇ ਧਿਆਨ ਵਿੱਚ ਲਿਆ ਕੇ ਹੱਲ ਕੀਤੀ ਜਾਵੇਗੀ। 

© 2016 News Track Live - ALL RIGHTS RESERVED