ਡਰਾਮੇਬਾਜ਼ੀ ਕਰ ਰਹੇ ਸੁਖਬੀਰ ਸਿੰਘ ਬਾਦਲ- ਸਿੱਧੂ

Oct 29 2018 03:46 PM
ਡਰਾਮੇਬਾਜ਼ੀ ਕਰ ਰਹੇ ਸੁਖਬੀਰ ਸਿੰਘ ਬਾਦਲ- ਸਿੱਧੂ

ਜਲੰਧਰ

ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਨੂੰ ਲੈ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਤੇ ਐਤਵਾਰ ਹੋਰ ਹਮਲਾ ਬੋਲਦਿਆਂ ਕਿਹਾ ਕਿ ਸੁਖਬੀਰ ਬਾਦਲ ਤਾਂ ਕਦੇ ਸਰਪੰਚੀ ਵੀ ਨਾ ਛੱਡਣ, ਪ੍ਰਧਾਨਗੀ ਛੱਡਣ ਦਾ ਤਾਂ ਸਵਾਲ ਹੀ ਨਹੀਂ। ਉਨ੍ਹਾਂ ਕਿਹਾ ਕਿ ਜੀਜਾ-ਸਾਲਾ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਬਚਾਉਣ ਅਤੇ ਆਪਣੀ ਕੁਰਸੀ ਸਲਾਮਤ ਰੱਖਣ ਲਈ ਸੁਖਬੀਰ ਅੱਜ ਟਕਸਾਲੀ ਅਕਾਲੀ ਆਗੂਆਂ ਪਿੱਛੇ ਦੌੜ ਰਹੇ ਹਨ ਪਰ 2 ਸਾਲ ਤੱਕ ਉਹ ਬਰਗਾੜੀ ਕਾਂਡ ਦੇ ਪੀੜਤਾਂ ਕੋਲ ਤਾਂ ਜਾ ਨਹੀਂ ਸਕੇ। ਸਿੱਧੂ ਨੇ ਕਿਹਾ ਕਿ ਬ੍ਰਹਮਪੁਰਾ ਅਤੇ ਢੀਂਡਸਾ ਨੇ ਕਿਸੇ ਕੋਲੋਂ ਪੁੱਛ ਕੇ ਅਸਤੀਫੇ ਨਹੀਂ ਦਿੱਤੇ ਸਨ। ਇਸ ਲਈ ਹੁਣ ਬਾਕੀ ਟਕਸਾਲੀ ਨੇਤਾ ਵੀ ਅਕਾਲੀ ਦਲ ਤੋਂ ਦੂਰ ਹੋ ਰਹੇ ਹਨ।|

ਉਨ੍ਹਾਂ ਸੁਖਬੀਰ ਬਾਦਲ ਨੂੰ ਪੁੱਛਿਆ ਕਿ ਉਨ੍ਹਾਂ ਦੀਆਂ ਬੱਸਾਂ ਹੇਠ ਆ ਕੇ ਕਈ ਕੁੜੀਆਂ ਅਤੇ ਹੋਰ ਵਿਅਕਤੀ ਮਾਰੇ ਗਏ। ਉਨ੍ਹਾਂ ਨੇ ਕਿੰਨੇ ਵਿਅਕਤੀਆਂ ਨੂੰ ਮੁਆਵਜ਼ਾ ਦਿੱਤਾ? ਕੀ ਇਸ ਸਬੰੰਧੀ ਸੁਖਬੀਰ ਕੁਝ ਦੱਸਣਗੇ? ਯੂ. ਪੀ. 'ਚ ਸਰਕਾਰੀ ਲਾਪਰਵਾਹੀ ਕਾਰਨ 300 ਬੱਚਿਆਂ ਦੀ ਮੌਤ ਹੋਈ ਤਾਂ ਸੁਖਬੀਰ ਨੇ ਹਮਦਰਦੀ ਵਜੋਂ ਇਕ ਵੀ ਸ਼ਬਦ  ਨਹੀਂ ਬੋਲਿਆ। ਹੁਣ ਉਹ ਡਰਾਮੇਬਾਜ਼ੀ ਕਰ ਰਹੇ ਹਨ।

© 2016 News Track Live - ALL RIGHTS RESERVED