ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਲਈ ਡਰਾਅ ਕੱਢੇ ਗਏ

Oct 30 2018 03:46 PM
ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਲਈ ਡਰਾਅ ਕੱਢੇ ਗਏ

ਪਠਾਨਕੋਟ
ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ• ਵੱਲੋਂ ਸਿਵਲ ਰਿੱਟ ਪਟੀਸ਼ਨ ਨੰਬਰ 23548 ਆਫ 2017 ਦੇ ਸਬੰਧ ਵਿੱਚ ਜਾਰੀ ਕੀਤੇ ਗਏ ਹੁਕਮ ਮਿਤੀ 13 ਅਕਤੂਬਰ 2017 ਅਤੇ ਡਾਇਰੈਕਟਰ ਇੰਡਸਟਰੀ ਅਤੇ ਕਮਰਸ ਪੰਜਾਬ ਚੰਡੀਗੜ• ਜੀ ਦੇ ਅਨੁਸਾਰ ਦਿਵਾਲੀ ਅਤੇ ਗੁਰਪੁਰਬ ਦੇ ਮੋਕੇ ਤੇ ਪਟਾਕੇ ਚਲਾਉਂਣ, ਸਟੋਰ ਕਰਨ ਅਤੇ ਵੇਚਣ ਸਬੰਧੀ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਗਿਆ ਸੀ ਕਿ ਜ਼ਿਲ•ਾ ਪਠਾਨਕੋਟ ਵਿੱਚ ਆਤਿਸ਼ਬਾਜੀ ਵੇਚਣ ਅਤੇ ਸਟੋਰ ਕਰਨ ਲਈ ਜੋ ਵਿਅਕਤੀ ਆਰਜ਼ੀ ਤੋਰ ਤੇ ਲਾਇਸੰਸ ਲੈਣਾ ਚਾਹੁੰਦੇ ਹਨ ਉਹ ਵਿਅਕਤੀ ਆਪਣੀਆਂ ਦਰਖਾਸਤਾਂ ਅਪਲਾਈ ਕਰ ਸਕਦੇ ਹਨ ਇਸ ਤੋਂ ਬਾਅਦ ਅੱਜ ਸ੍ਰੀ ਰਾਮਵੀਰ  ਡਿਪਟੀ ਕਮਿਸ਼ਨਰ ਪਠਾਨਕੋਟ ਦੀ ਨਿਗਰਾਨੀ ਵਿੱਚ ਉਨ•ਾਂ ਦੇ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫਤਰ ਵਿਖੇ ਡਰਾਅ ਕੱਢੇ ਗਏ। 
ਸ੍ਰੀ ਰਾਮਵੀਰ  ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਜੀ ਵੱਲੋਂ ਜਾਰੀ ਹਦਾਇਤਾਂ/ਸ਼ਰਤਾਂ ਮੌਕੇ 'ਤੇ ਦੱਸ ਦਿੱਤੀਆਂ ਗਈਆਂ ਹਨ। ਉਨ•ਾਂ ਦੱਸਿਆ ਕਿ ਜਿਨ•ਾਂ ਦੇ ਡਰਾਅ ਵਿੱਚ ਨਾਮ ਨਿਕਲੇ ਹਨ ਉਨ•ਾਂ ਵਿੱਚ ਬਲਦੇਵ ਰਾਜ ਸਪੁੱਤਰ ਮੰਗਤ ਰਾਮ ਸੁੰਦਰ ਨਗਰ ਪਠਾਨਕੋਟ, ਸੰਜੀਵ ਸਾਹਨੀ ਸਪੁੱਤਰ ਦੇਵ ਪ੍ਰਕਾਸ ਸੁਜਾਨਪੁਰ,ਪਵਨਦੀਪ ਸਿੰਘ ਸਪੁੱਤਰ ਨਰਿੰਦਰ ਸਿੰਘ ਪਠਾਨਕੋਟ, ਤਰੂਨ ਜਸਵਾਲੀ ਸਪੁੱਤਰ ਬਲਰਾਮ ਜਸਵਾਲੀ ਪਠਾਨਕੋਟ, ਮਨੀਸ ਮਹਾਜਨ ਸਪੁੱਤਰ ਤਿਲਕ ਰਾਜ ਪਠਾਨਕੋਟ ,ਸੁਭਮ ਸਰਮਾ ਸਪੁੱਤਰ ਰਮਨ ਕੁਮਾਰ ਪਠਾਨਕੋਟ ਅਤੇ ਜਤਿੰਦਰ ਮੂਨਾ ਸਪੁੱਤਰ ਪ੍ਰੀਤਮ ਚੰਦ ਪਠਾਨਕੋਟ ਦੇ ਨਾਮ ਨਿਕਲੇ ਹਨ। 

© 2016 News Track Live - ALL RIGHTS RESERVED