ਪੰਜਾਬ ਦਾ ਪ੍ਰਦੂਸ਼ਣ ਪੱਧਰ ਆਪਣੀ ਹੱਦ ਨੂੰ ਵੀ ਪਾਰ

Oct 30 2018 03:46 PM
ਪੰਜਾਬ ਦਾ ਪ੍ਰਦੂਸ਼ਣ ਪੱਧਰ ਆਪਣੀ ਹੱਦ ਨੂੰ ਵੀ ਪਾਰ

ਪਠਾਨਕੋਟ

ਇਕ ਪਾਸੇ ਜਿੱਥੇ ਪੰਜਾਬ ’ਚ ਝੋਨੇ ਦੀ ਫਸਲ ਦੀ ਕਟਾਈ ਜ਼ੋਰ ਫਡ਼ਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਹਵਾ ਦਾ ਦਬਾਓ ਘੱਟ ਹੋ ਰਿਹਾ ਹੈ। ਭਾਵੇਂ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਸਾੜਨ ’ਤੇ ਕੁਝ ਹੱਦ ਤੱਕ  ਰੋਕ ਲਾ ਦਿੱਤੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਪਰਾਲੀ  ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਕ ਅਨੁਮਾਨ ਮੁਤਾਬਿਕ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ 30 ਫ਼ੀਸਦੀ ਕਿਸਾਨਾਂ ਵਲੋਂ ਪਰਾਲੀ  ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਅਾਂ ਹਨ।

ਇਨ੍ਹਾਂ ਘਟਨਾਵਾਂ ਕਾਰਨ  ਪੂਰੇ ਪੰਜਾਬ ਦਾ ਪ੍ਰਦੂਸ਼ਣ ਪੱਧਰ ਆਪਣੀ ਵੱਧ ਤੋਂ ਵੱਧ ਤੈਅ ਹੱਦ ਨੂੰ ਵੀ ਪਾਰ ਕਰ ਚੁੱਕਿਆ ਹੈ ਤੇ ਲੋਕਾਂ ਨੂੰ ਸਾਹ, ਖੰਘ ਅਤੇ ਗਲੇ  ਅਾਦਿ ਬੀਮਾਰੀਆਂ ਦੀ ਲਪੇਟ ’ਚ ਆ ਜਾਣ ਦੀਆਂ ਸ਼ਿਕਾਇਤਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸਥਾਪਤ ਕੀਤੀ ਗਈ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਸੰਚਾਲਿਤ ਪ੍ਰਦੂਸ਼ਣ ਮਾਪਕ ਮਸ਼ੀਨਾਂ ਵਲੋਂ ਅੱਜ ਰਿਕਾਰਡ ਕੀਤੇ ਗਏ ਅੰਕਡ਼ਿਆਂ ਮੁਤਾਬਕ ਪੰਜਾਬ ’ਚ ਸਭ ਤੋਂ ਜ਼ਿਆਦਾ ਲੈਵਲ 10 (ਧੂਡ਼ ਦੇ ਕਣ) ’ਚ 263 ਅਤੇ ਲੈਵਲ 2.5  (ਧੂਡ਼ ਦੇ ਕਣ) ’ਚ 311 ਲੁਧਿਆਣਾ ’ਚ ਰਿਕਾਰਡ ਕੀਤਾ ਗਿਆ। ਲੈਵਲ 10 ’ਚ ਦੂਜੇ ਨੰਬਰ ’ਤੇ ਜਲੰਧਰ (216) ਤੇ ਖੰਨਾ  (204) ਤੀਸਰੇ ਨੰਬਰ ’ਤੇ ਆਇਆ ਹੈ।

© 2016 News Track Live - ALL RIGHTS RESERVED