12 ਦਿਨਾਂ 'ਚ ਪੈਟਰੋਲ 3.08 ਰੁਪਏ ਅਤੇ ਡੀਜ਼ਲ 1.84 ਰੁਪਏ ਸਸਤਾ

Oct 30 2018 03:46 PM
12 ਦਿਨਾਂ 'ਚ ਪੈਟਰੋਲ 3.08 ਰੁਪਏ ਅਤੇ ਡੀਜ਼ਲ 1.84 ਰੁਪਏ ਸਸਤਾ

ਨਵੀਂ ਦਿੱਲੀ—

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 12ਵੇਂ ਦਿਨ ਕਟੌਤੀ ਕੀਤੀ ਗਈ ਹੈ। 29 ਅਕਤਬੂਰ ਯਾਨੀ ਸੋਮਵਾਰ ਨੂੰ ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਦੀਆਂ ਕੀਮਤਾਂ 'ਚ 30 ਪੈਸੇ ਅਤੇ ਡੀਜ਼ਲ 'ਚ 20 ਪੈਸੇ ਦੀ ਕਟੌਤੀ ਕੀਤੀ ਹੈ। ਹੁਣ ਤਕ 12 ਦਿਨਾਂ 'ਚ ਪੈਟਰੋਲ 3.08 ਰੁਪਏ ਅਤੇ ਡੀਜ਼ਲ 1.84 ਰੁਪਏ ਸਸਤਾ ਹੋਇਆ ਹੈ।
ਇਸ ਵਿਚਕਾਰ ਚੰਡੀਗੜ੍ਹ 'ਚ ਪੈਟਰੋਲ ਦੀ ਕੀਮਤ ਦੇਖੀਏ ਤਾਂ ਇੱਥੇ ਮੋਹਾਲੀ ਨਾਲੋਂ ਤਕਰੀਬਨ ਇਹ 10 ਰੁਪਏ ਸਸਤਾ ਵਿਕ ਰਿਹਾ ਹੈ।
ਉੱਥੇ ਹੀ ਦਿੱਲੀ 'ਚ ਪੈਟਰੋਲ ਦੀ ਕੀਮਤ ਅੱਜ 79.75 ਰੁਪਏ, ਕੋਲਕਾਤਾ 'ਚ 81.63 ਰੁਪਏ, ਮੁੰਬਈ 'ਚ 85.24 ਰੁਪਏ ਅਤੇ ਚੇਨਈ 'ਚ 82.86 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਇਸ ਦੀ ਕੀਮਤ 73.85 ਰੁਪਏ, ਕੋਲਕਾਤਾ 'ਚ 75.70 ਰੁਪਏ, ਮੁੰਬਈ 'ਚ 77.40 ਰੁਪਏ ਅਤੇ ਚੇਨਈ 'ਚ 78.08 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪੰਜਾਬ 'ਚ ਪੈਟਰੋਲ-ਡੀਜ਼ਲ ਦੇ ਰੇਟ :

ਇੰਡੀਅਨ ਆਇਲ ਦੀ ਵੈੱਬਸਾਈਟ 'ਤੇ ਜਲੰਧਰ 'ਚ ਪੈਟਰੋਲ ਦੀ ਕੀਮਤ ਅੱਜ 85 ਰੁਪਏ 01 ਪੈਸੇ ਅਤੇ ਡੀਜ਼ਲ ਦੀ 73 ਰੁਪਏ 61 ਪੈਸੇ ਪ੍ਰਤੀ ਲਿਟਰ ਦਰਜ ਕੀਤੀ ਗਈ। ਅੰਮ੍ਰਿਤਸਰ 'ਚ ਪੈਟਰੋਲ ਦੀ ਕੀਮਤ 85 ਰੁਪਏ 57 ਪੈਸੇ ਅਤੇ ਡੀਜ਼ਲ ਦੀ 74 ਰੁਪਏ 11 ਪੈਸੇ ਹੋ ਗਈ ਹੈ। ਲੁਧਿਆਣਾ 'ਚ ਪੈਟਰੋਲ ਦੀ ਕੀਮਤ 85 ਰੁਪਏ 44 ਪੈਸੇ ਦਰਜ ਕੀਤੀ ਗਈ ਹੈ ਅਤੇ ਡੀਜ਼ਲ ਦੀ ਕੀਮਤ ਵੀ ਘਟ ਕੇ 73 ਰੁਪਏ 98 ਪੈਸੇ ਪ੍ਰਤੀ ਲਿਟਰ ਹੋ ਗਈ ਹੈ।

ਪਟਿਆਲਾ 'ਚ ਪੈਟਰੋਲ ਦੀ ਕੀਮਤ 85 ਰੁਪਏ 38 ਪੈਸੇ ਤੇ ਡੀਜ਼ਲ ਦੀ 73.93 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ, ਜਦੋਂ ਕਿ ਚੰਡੀਗੜ੍ਹ ਸ਼ਹਿਰ 'ਚ ਪੈਟਰੋਲ ਦੀ ਕੀਮਤ 75.30 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ 70.27 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਮੋਹਾਲੀ 'ਚ ਪੈਟਰੋਲ ਦੀ ਕੀਮਤ 85.72 ਰੁਪਏ ਅਤੇ ਡੀਜ਼ਲ ਦੀ ਕੀਮਤ 74.23 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ।

© 2016 News Track Live - ALL RIGHTS RESERVED