ਕਣਕ ਦੇ ਬੀਜ 'ਤੇ ਸਬਸਿਡੀ ਲੈਣ ਲਈ ਪਰਮਿਟ ਦੇਣੇ ਸ਼ੁਰੂ।

Oct 31 2018 03:18 PM
ਕਣਕ ਦੇ ਬੀਜ 'ਤੇ ਸਬਸਿਡੀ  ਲੈਣ ਲਈ ਪਰਮਿਟ ਦੇਣੇ ਸ਼ੁਰੂ।

ਪਠਾਨਕੋਟ
ਪੰਜਾਬ ਸਰਕਾਰ ਵਲੋਂ ਹਾੜ•ੀ 2018-19 ਦੌਰਾਨ ਕਣਕ ਦੀ ਬਿਜਾਈ ਲਈ ਬਲਾਕ ਪਠਾਨਕੋਟ, ਘਰੋਟਾ ਅਤੇ ਸੁਜਾਨਪੁਰ ਬਲਾਕਾਂ ਵਿਚ 1200 ਕੁਇੰਟਲ ਬੀਜ ਸਬਸਿਡੀ 'ਤੇ ਦਿੱਤਾ ਜਾਵੇਗਾ ਜਿਸ ਲਈ ਕਿਸਾਨ ਆਪਣੇ ਪਰਮਿਟ ਸੰਬੰਧਤ ਖੇਤੀਬਾੜੀ ਦਫਤਰ ਤੋਂ ਲੈ ਸਕਦੇ ਹਨ। ਇਹ ਸਬਸਿਡੀ  ਸਿੱਧੀ ਕਿਸਾਨਾਂ ਬੈਂਕ ਖਾਤਿਆ ਵਿੱਚ ਭੇਜੀ ਜਾਵੇਗੀ। 
           ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਣਕ ਦੇ ਤਸ਼ਦੀਕਸ਼ੁਦਾ ਬੀਜ 'ਤੇ ਕਿਸਾਨਾਂ ਨੂੰ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਸਿੱਧੀ ਉਨਾਂ ਦੇ ਬੈਂਕ ਖਾਤਿਆਂ ਵਿੱਚ ਜਮਾਂ ਕਰਵਾਈ ਜਾਵੇਗੀ ਅਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਲਈ ਬੀਜ 'ਤੇ ਸਬਸਿਡੀ ਦਿੱਤੀ ਜਾਵੇਗੀ।
           ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਬਸਿਡੀ ਪਹਿਲ ਦੇ ਅਧਾਰ 'ਤੇ ਢਾਈ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ ਉਸ ਤੋਂ ਬਾਅਦ ਬਕਾਇਆ ਸਬਸਿਡੀ ਢਾਈ ਏਕੜ ਤੋਂ ਪੰਜ ਏਕੜ ਵਾਲੇ ਕਿਸਾਨਾਂ ਨੂੰ ਦਿੱਤੀ ਜਾਵੇਗੀ।
           ਉਨ•ਾਂ ਕਿਹਾ ਕਿ ਜਿਨਾਂ ਕਿਸਾਨਾਂ ਨੇ ਬਿਨੈ ਪੱਤਰ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰ ਜਾਂ ਜ਼ਿਲ•ਾ ਪੱਧਰ ਦੇ ਦਫ਼ਤਰਾਂ ਵਿੱਚ  ਜਮ•ਾਂ ਕਰਵਾਏ ਸਨ ਉਨ•ਾਂ ਨੂੰ ਪਰਮਿਟ 10 ਨਵੰਬਰ ਤੱਕ ਦਿਤੇ ਜਾਣਗੇ।ਉਨ•ਾਂ ਕਿਹਾ ਕਿ ਨਿਰਧਾਰਿਤ ਮਿਤੀ ਤੋਂ ਬਾਅਦ ਪਰਮਿਟ ਜਾਰੀ ਨਹੀਂ ਕੀਤੇ ਜਾਣਗੇ। ਪ੍ਰਾਪਤ ਆਰਜ਼ੀਆਂ ਤੇ ਕੋਈ ਵਿਚਾਰ ਨਹੀਂ ਕੀਤਾ ਜਾਵੇਗਾ ਅਤੇ  ਬੀਜ ਦੀ ਵੰਡ ਸਮੇਂ ਖੇਤੀਬਾੜੀ ਵਿਭਾਗ ਦੇ ਦਫ਼ਤਰ ਸ਼ਨੀਵਾਰ ਤੇ ਐਤਵਾਰ ਨੂੰ ਖੁੱਲੇ ਰਹਿਣਗੇ।               
       ਉਨ•ਾਂ ਕਿਹਾ ਕਿ ਸਬਸਿਡੀ ਕਣਕ ਦੀਆਂ ਕਿਸਮਾਂ ਪੀ ਬੀ ਡਬਲਿਯੂ ਉੱਨਤ 343,ਪੀ.ਬੀ.ਡਬਲਯੂ 725, ਪੀ.ਬੀ.ਡਬਲਊ 621, ਡੀ.ਬੀ.ਡਬਲਯੂ 17, ਪੀ.ਬੀ. ਡਬਲਯੂ 550, ਪੀ.ਬੀ.ਡਬਲਯੂ 502 ਅਤੇ ਡਬਲਯੂ ਐਚ.ਡੀ. 943, ਪਿਛੇਤੀ ਬਿਜਾਈ ਲਈ ਪੀ.ਬੀ. ਡਬਲਯੂ 658, ਪੀ.ਬੀ. ਡਬਲਯੂ 590 ਦੀ ਅਤੇ ਬਰਾਨੀ ਹਲਾਤਾਂ ਵਿੱਚ ਪੀ.ਬੀ.ਡਬਲਯੂ 660, ਪੀ.ਬੀ.ਡਬਲਯੂ 644 'ਤੇ ਹੀ ਦਿੱਤੀ ਜਾਵੇਗੀ।

© 2016 News Track Live - ALL RIGHTS RESERVED