ਰਾਸ਼ਟਰੀ ਏਕਤਾ ਦਿਵਸ ਮਨਾਇਆ, ਰਾਸ਼ਟਰ ਪ੍ਰਤੀ ਸਮਰਪਨ ਦੀ ਸਹੁੰ ਚੁੱਕੀ

Oct 31 2018 03:18 PM
ਰਾਸ਼ਟਰੀ ਏਕਤਾ ਦਿਵਸ ਮਨਾਇਆ, ਰਾਸ਼ਟਰ ਪ੍ਰਤੀ ਸਮਰਪਨ ਦੀ ਸਹੁੰ ਚੁੱਕੀ

ਪਠਾਨਕੋਟ
ਜ਼ਿਲ•ਾ ਪਠਾਨਕੋਟ ਵਿੱਚ ਸਰਦਾਰ ਵੱਲਭ ਭਾਈ ਪਟੇਲ ਦੀ ਯਾਦ ਵਿਚ ਅੱਜ ਰਾਸ਼ਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਸਬੰਧੀ ਜ਼ਿਲ•ਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਹੋਏ ਸਮਾਗਮ ਮੌਕੇ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜੀ ਸਮੇਤ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਆਪਣੇ ਆਪ ਨੂੰ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਸਮਰਪਿਤ ਕਰਨ ਦੀ ਸਹੁੰ ਚੁੱਕੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਮਵੀਰ ਜੀ ਨੇ ਕਿਹਾ ਕਿ ਸਾਡੇ ਲਈ ਸਾਡਾ ਦੇਸ਼ ਹੀ ਸਭ ਤੋਂ ਪਹਿਲਾਂ ਹੈ ਅਤੇ ਸਾਨੂੰ ਆਪਣੇ ਦੇਸ਼ ਦੀ ਤਰੱਕੀ, ਏਕਤਾ ਅਖੰਡਤਾ ਲਈ ਆਪਣੇ ਨਿੱਜ ਤੋਂ ਉਪਰ ਉਠ ਕੇ ਕੰਮ ਕਰਨਾ ਚਾਹੀਦਾ ਹੈ। ਉਨ•ਾਂ ਨੇ ਦੱਸਿਆ ਕਿ ਜਦ ਅਸੀਂ ਸਮੂਚੇ ਸਮਾਜ ਅਤੇ ਦੇਸ਼ ਲਈ ਸੋਚਾਂਗੇ ਤਾਂ ਸਾਡਾ ਆਪਣਾ ਵਿਕਾਸ ਆਪਣੇ ਆਪ ਹੀ ਹੋਵੇਗਾ। 
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਪਿਰਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਰਵਿੰਦਰ ਕੁਮਾਰ ਜਿਲ•ਾ ਸਿੱਖਿਆ ਅਧਿਕਾਰੀ ਸੈਕੰਡਰੀ, ਕੁਲਵੰਤ ਸਿੰਘ ਜਿਲ•ਾ ਸਿੱਖਿਆ ਅਧਿਕਾਰੀ ਐਲੀਮੈਂਟਰੀ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਮਨੋਜ ਕੁਮਾਰ ਲੈਬਰ ਇੰਨਫੋਰਸਮੈਂਟ ਅਫਸ਼ਰ ਅਤੇ ਹੋਰ ਜਿਲ•ਾ ਅਧਿਕਾਰੀ ਹਾਜ਼ਰ ਸਨ। 
ਇਸ ਮੋਕੇ ਤੇ ਜਿਲ•ਾ ਪੁਲਿਸ ਪਠਾਨਕੋਟ ਵੱਲੋਂ ਵੀ ਰਾਸਟਰੀ ਏਕਤਾ ਦਿਵਸ ਮਨਾਇਆ ਗਿਆ। ਇਸ ਮੋਕੇ ਤੇ ਸ੍ਰੀ ਵਿਵੇਕਸੀਲ ਸੋਨੀ ਐਸ.ਐਸ.ਪੀ. ਪਠਾਨਕੋਟ ਵਿਸ਼ੇਸ ਤੋਰ ਤੇ ਹਾਜ਼ਰ ਹੋਏ ਅਤੇ  ਸਰਦਾਰ ਵੱਲਭ ਭਾਈ ਪਟੇਲ ਜੀ ਦੀ ਫੋਟੋ ਨੂੰ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਮੋਕੇ ਤੇ ਸਰਵਸ੍ਰੀ ਰਣਜੀਤ ਸਿੰਘ ਐਸ.ਪੀ. ਪਠਾਨਕੋਟ, ਕੁਲਦੀਪ ਸਿੰਘ ਡੀ.ਐਸ.ਪੀ. ਧਾਰ ਅਤੇ ਹੋਰ ਵੀ ਪੁਲਿਸ ਅਧਿਕਾਰੀ ਹਾਜ਼ਰ ਸਨ। ਇਸ ਮੋਕੇ ਸ੍ਰੀ ਵਿਵੇਕਸੀਲ ਸੋਨੀ ਨੇ ਵੀ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਦੇਸ ਦੀ ਏਕਤਾ, ਅਪੰਡਤਾ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਸੰਦੇਸ ਦਿੱਤਾ। ਇਸ ਮੋਕੇ ਤੇ ਪੁਲਿਸ ਵੱਲੋਂ ਇਕ ਮਾਰਚ ਪਾਸਟ ਵੀ ਆਯੋਜਿਤ ਕੀਤਾ ਗਿਆ ਜੋ ਜਿਲ•ਾ ਪ੍ਰਬੰਧਕੀ ਕੰਪਲੈਕਸ , ਪਠਾਨਕੋਟ ਰੋਡ ਤੋਂ ਹੂੰਦੇ ਹੋਏ ਐਸ.ਐਸ.ਪੀ. ਦਫਤਰ ਵਿਖੇ ਸਮਾਪਤ ਕੀਤਾ ਗਿਆ। 

© 2016 News Track Live - ALL RIGHTS RESERVED