ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਸਮਰਪਿਤ ਮੈਰਾਥਨ ਆਯੋਜਿਤ

Oct 31 2018 03:18 PM
ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਸਮਰਪਿਤ ਮੈਰਾਥਨ ਆਯੋਜਿਤ


ਪਠਾਨਕੋਟ
ਜ਼ਿਲ•ਾ ਪਠਾਨਕੋਟ ਵਿੱਚ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਯਾਦ ਵਿੱਚ ਅੱਜ ਰਾਸ਼ਟਰੀ ਏਕਤਾ ਦਿਵਸ ਜਿਲ•ਾ ਪੁਲਿਸ ਵਿਭਾਗ ਪਠਾਨਕੋਟ ਅਤੇ ਜਿਲ•ਾ ਖੇਡ ਵਿਭਾਗ ਪਠਾਨਕੋਟ ਵੱਲੋਂ ਸਾਂਝੇ ਤੋਰ ਤੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ ਪਠਾਨਕੋਟ ਵਿਖੇ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਸ੍ਰੀ ਮਤੀ ਜਸਮੀਤ ਕੋਰ ਜਿਲ•ਾ ਖੇਡ ਅਫਸ਼ਰ ਨੇ ਕੀਤੀ। ਇਸ ਮੋਕੇ ਤੇ ਇਕ ਮੈਰਾਥਨ ਦੋੜ ਆਯੋਜਿਤ ਕੀਤੀ ਗਈ ਜਿਸ ਵਿੱਚ ਕਰੀਬ 20 ਪੰਜਾਬ ਪੁਲਿਸ ਦੇ ਜਵਾਨਾਂ ਅਤੇ ਕਰੀਬ 100 ਖਿਡਾਰੀਆਂ ਨੇ ਭਾਗ ਲਿਆ। ਇਸ ਮੋਕੇ ਤੇ ਸ੍ਰੀ ਸੁਖਜਿੰਦਰ ਸਿੰਘ ਡੀ.ਐਸ.ਪੀ. ਸਿਟੀ ਪਠਾਨਕੋਟ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। 
ਇਸ ਮੋਕੇ ਤੇ ਜਾਣਕਾਰੀ ਦਿੰਦਿਆਂ ਸ੍ਰੀਮਤੀ ਜਸਮੀਤ ਕੌਰ ਨੇ ਦੱਸਿਆ ਕਿ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਜੀ ਨੂੰ ਸਮਰਪਿਤ ਅੱਜ ਦੀ ਮੈਰਾਥਨ ਮਲਟੀਪਰਪਜ ਸਪੋਰਟਸ ਖੇਡ ਸਟੇਡੀਅਮ ਤੋਂ ਸੁਰੂ ਕੀਤੀ ਗਈ ਜੋ  ਉੱਤਮ ਗਾਰਡਨ ਕਲੋਨੀ, ਕਾਲਜ ਰੋਡ ਤੋਂ ਹੁੰਦੇ ਹੋਏ ਸਟੇਡੀਅਮ ਵਿਖੇ ਹੀ ਸਮਾਪਤ ਕੀਤੀ ਗਈ। ਉਨ•ਾਂ ਖਿਡਾਰੀਆਂ ਨੂੰ ਸੰਬੋਧਤ ਕਰਦਿਆਂ ਕਿਹਾ ਕਿ ਸਾਨੂੰ ਰਾਸ਼ਟਰ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਨੂੰ ਬਣਾਏ ਰੱਖਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਦੇਸ ਸੇਵਾ ਦੇ ਲਈ ਆਪਣੇ ਆਪ ਨੂੰ ਸਮਰਪਿਤ ਕਰਨਾ ਚਾਹੀਦਾ ਹੈ ਅਤੇ ਆਪਣੀ ਡਿਊਟੀ ਪੂਰੀ ਜਿਮ•ੇਦਾਰੀ ਨਾਲ ਨਿਭਾਉਂਣੀ ਚਾਹੀਦੀ ਹੈ। ਉਨ•ਾਂ ਇਸ ਮੋਕੇ ਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਲੋਕਾਂ ਨੂੰ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਆਪਣੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਡਾਂ ਵਿੱਚ ਭਾਗ ਜਰੂਰ ਲੈਣਾ ਚਾਹੀਦਾ ਹੈ। ਅਗਰ ਸਿਹਤ ਚੰਗੀ ਹੋਵੇਗੀ ਤਾਂ ਪੰਜਾਬ ਵੀ ਤੰਦਰੁਸਤ ਹੋਵੇਗਾ। 

© 2016 News Track Live - ALL RIGHTS RESERVED