ਬਾਰ ਕਾਂਊਸਲ ਦੀਆਂ ਸਾਲ 2018 ਦੀਆਂ ਚੋਣਾਂ ਲਈ ਹਦਾਇਤਾਂ ਜਾਰੀ

Nov 01 2018 03:47 PM
ਬਾਰ ਕਾਂਊਸਲ ਦੀਆਂ ਸਾਲ 2018 ਦੀਆਂ ਚੋਣਾਂ ਲਈ ਹਦਾਇਤਾਂ ਜਾਰੀ


ਪਠਾਨਕੋਟ
ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ•ਾ ਮੈਜਿਸਟਰੇਟ ਪਠਾਨਕੋਟ ਨੇ ਇੱਕ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮਾਨਯੋਗ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ• ਦੀਆਂ ਹਦਾਇਤਾਂ ਅਨੁਸਾਰ ਬਾਰ ਕਾਂਊਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ• ਦੀਆਂ ਸਾਲ 2018 ਦੀਆਂ ਚੋਣਾਂ ਜ਼ਿਲ•ਾ ਪਠਾਨਕੋਟ ਵਿੱਚ ਮਿਤੀ 02.11.2018 (ਦਿਨ ਸ਼ੁੱਕਰਵਾਰ) ਨੂੰ ਸਵੇਰੇ 10:00 ਵਜੇ ਤੋਂ ਸ਼ਾਮ 05:00 ਵਜੇ ਤੱਕ ਜ਼ਿਲ•ਾ ਕੋਰਟ ਕੰਪਲੈਕਸ, ਪਠਾਨਕੋਟ ਦੇ ਬਾਰ ਰੂਮ (ਪੋਲਿੰਗ ਸਟੇਸ਼ਨ) ਵਿੱਚ ਚੋਣ ਤਹਿਸੀਲਦਾਰ, ਪਠਾਨਕੋਟ ਦੀ ਸੁਪਰਵੀਜਨ ਹੇਠ ਕਾਰਵਾਈਆਂ ਜਾਣੀਆਂ ਹਨ। ਇਸ ਲਈ ਚੋਣਾ ਸਚਾਰੂ ਢੰਗ ਨਾਲ ਕਰਵਾਉਂਣ ਲਈ ਪੋਲਿੰਗ ਸਟੇਸ਼ਨਾਂ ਦੇ ਇਰਦ ਗਿਰਦ 200 ਮੀਟਰ ਦੇ ਘੇਰੇ ਅੰਦਰ 5 ਜਾਂ 5 ਤੋਂ ਜਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਤੇ ਪਾਬੰਦੀ ਦੇ ਨਾਲ ਨਾਲ ਪੋਲਿੰਗ ਸਟੇਸ਼ਨਾਂ ਦੇ 500 ਮੀਟਰ ਦੇ ਘੇਰੇ ਅੰਦਰ ਅਸਲਾ/ਰਿਵਾਇਤੀ ਹਥਿਆਰ/ਜਲਣਸ਼ੀਲ ਪਦਾਰਥ ਲੈ ਕੇ ਚੱਲਣ ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਜਿਸ ਨਾਲ ਚੋਣ ਦੋਰਾਨ /ਚੋਣਾਂ ਦੀ ਗਿਣਤੀ ਵਿੱਚ ਵਿਘਨ ਨਾ ਪਵੇ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨ ਦੇ ਅੰਦਰ ਉਮੀਦਵਾਰ, ਪੋਲਿੰਗ ਏਜੰਟ, ਵੋਟਰ ਵਲੋਂ ਮੋਬਾਇਲ ਫੋਨ ਅਤੇ ਕੈਮਰਾ/ਕਿਸੇ ਕਿਸਮ ਦਾ ਕੈਮਰਾ ਡਿਵਾਈਸ ਲਿਜਾਣ ਦੀ ਪਾਬੰਦੀ ਲਗਾਈ ਜਾਂਦੀ ਹੈ ਇਹ ਹੁਕਮ ਮਿਤੀ 2 ਨਵੰਬਰ 2018 ਨੂੰ ਲਾਗੂ ਹੋਣਗੇ। 

© 2016 News Track Live - ALL RIGHTS RESERVED