ਪਰਾਲੀ ਸਾੜਣ ਦੇ ਮਾਮਲੇ ਘਟੇ

Nov 01 2018 03:47 PM
ਪਰਾਲੀ ਸਾੜਣ ਦੇ ਮਾਮਲੇ ਘਟੇ

ਪਟਿਆਲਾ—

ਪੰਜਾਬ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ  ਲਗਾਤਾਰ ਵਧ ਰਹੇ ਹਵਾ ਪ੍ਰਦੂਸ਼ਣ  ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਸ ਦੇ ਨਤੀਜੇ ਵਜੋਂ ਬੁੱਧਵਾਰ ਨੂੰ ਪੰਜਾਬ ਦੀ ਔਸਤਨ ਏਅਰ ਕੁਆਲਟੀ ਦਾ ਇਨਡੈਕਸ 120 ਤੱਕ ਪਹੁੰਚਿਆ,ਜਦਕਿ ਮੰਗਲਵਾਰ ਨੂੰ 171 ਸੀ। ਪੰਜਾਬ ਦੇ ਸਭ ਤੋਂ ਦੂਸ਼ਿਤ ਸ਼ਹਿਰ ਬਠਿੰਡਾ 'ਚ ਏਅਰ ਕੁਆਲਟੀ ਇਨਡੈਕਸ 'ਚ 96 ਅੰਕ ਦਾ ਸੁਧਾਰ ਹੋਇਆ ਹੈ। ਜਦਕਿ ਮੰਗਲਵਾਰ ਨੂੰ ਏਅਰ ਕੁਆਲਟੀ ਇਨਡੈਕਸ 267 ਸੀ। ਪੰਜ ਸਾਲ ਤੋਂ ਇਹ ਪਹਿਲੀ ਵਾਰ ਹੈ ਕਿ ਔਸਤਨ ਏਅਰ ਕੁਆਲਟੀ ਇਨਡੈਕਸ ਹੋਣ ਦੀ ਕਟਾਈ ਦੇ ਬਾਅਦ 200 ਤੋਂ ਘੱਟ ਰਹੀ।

ਕਿਹਾ ਜਾਂਦਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਜੁਰਮਾਨਾ ਅਤੇ ਕਾਰਵਾਈ ਦੇ ਕਾਰਨ ਪੰਜਾਬ ਦੇ ਲੋਕ ਆਸਾਨੀ ਸਾਹ ਲੈ ਰਹੇ ਹਨ। ਨਹੀਂ ਤਾਂ ਸੂਬੇ 'ਚ ਇਸ ਸਮੇਂ ਪ੍ਰਦੂਸ਼ਣ ਦੀ ਮਾਤਰਾ 300 ਤੋਂ ਵਧ ਹੋਣੀ ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਬੁਲਾਰੇ ਚਰਨਜੀਤ ਨੇ ਕਿਹਾ ਕਿ ਇਹ ਸਾਰਾ ਕ੍ਰੈਡਿਟ ਕਿਸਾਨਾਂ ਨੂੰ ਜਾਂਦਾ ਹੈ, ਜਿਨ੍ਹਾਂ ਨੇ ਪਰਾਲੀ ਨੂੰ ਸਾੜਨ ਦੇ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ 'ਚ ਸਰਕਾਰ ਨੂੰ ਸਹਿਯੋਗ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਸ਼ਨੀਵਾਰ ਨੂੰ 2111 ਪਰਾਲੀ ਨੂੰ ਅੱਗ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਸਨ ਜਦੋਂਕਿ ਐਤਵਾਰ ਨੂੰ 3162 ਮਾਮਲੇ ਦਰਜ ਕੀਤੇ ਗਏ। ਇਸ ਤੋਂ ਬਾਅਦ ਸੋਮਵਾਰ ਨੂੰ 1376 ਘਟਨਾਵਾਂ ਹੋਈਆਂ, ਜੋ ਕਿ ਮੰਗਲਵਾਰ ਨੂੰ ਘੱਟ ਕੇ 890 ਰਹਿ ਗਈਆਂ। ਇਹ ਜਾਣਕਾਰੀ ਪੀ.ਪੀ.ਸੀ.ਬੀ. ਦੇ ਸਕੱਤਰ ਕਰੁਨੇਸ਼ ਗਰਗ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪੀ.ਪੀ.ਸੀ.ਬੀ. ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ 25 ਲੱਖ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ ਹੈ।

ਸੰਗਰੂਰ 'ਚ ਪਰਾਲੀ ਸਾੜਨ ਦੇ ਸਭ ਤੋਂ ਵਧ 375 ਮਾਮਲੇ ਦਰਜ ਕੀਤੇ ਗਏ ਹਨ। ਮੁੱਖ ਖੇਤੀਬਾੜੀ ਅਧਿਕਾਰੀ ਬਲਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਦੋਸ਼ੀਆਂ ਦੇ 85 ਚਲਾਨ ਕੱਟੇ ਹਨ। ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਕਿਹਾ ਕਿ ਇਨ੍ਹਾਂ ਚਲਾਨਾਂ 'ਚ 8 ਲੱਖ ਰੁਪਏ ਜੁਰਮਾਨਾ ਕੀਤੇ ਗਏ ਹਨ।

© 2016 News Track Live - ALL RIGHTS RESERVED